Top-10 Colleges In India: ਟਾਈਮਜ਼ ਹਾਇਰ ਐਜੂਕੇਸ਼ਨ (Times Higher Education) ਦੇ ਸਹਿਯੋਗ ਨਾਲ ਫ੍ਰੈਂਚ ਕੰਸਲਟੈਂਸੀ (French Consultancy Emerging) ਨੇ ਗਲੋਬਲ ਐਂਪਲੋਏਬਿਲਟੀ ਯੂਨੀਵਰਸਿਟੀ ਰੈਂਕਿੰਗਜ਼ 2025 (Global Employability University Rankings)ਜਾਰੀ ਕੀਤੀ ਹੈ। ਇਹ ਦਰਜਾਬੰਦੀ ਕਾਲਜਾਂ ਤੇ ਗ੍ਰੈਜੂਏਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ ਜਿਸ ਵਿਚ ਦੇਖਿਆ ਗਿਆ ਕਿ ਵੱਖ-ਵੱਖ ਕਾਲਜਾਂ ਦੇ ਗ੍ਰੈਜੂਏਟ ਨੌਕਰੀਆਂ ਦੇ ਮਾਮਲੇ ਵਿਚ ਕਿੱਥੇ ਖੜ੍ਹੇ ਹਨ? ਇਸ ਆਧਾਰ 'ਤੇ ਭਾਰਤ ਦੇ ਟਾਪ-10 ਕਾਲਜਾਂ ਦੀ ਰੈਂਕਿੰਗ ਤਿਆਰ ਕੀਤੀ ਗਈ ਹੈ।
IIT ਦਿੱਲੀ ਨੇ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ
ਇਸ ਰੈਂਕਿੰਗ ਵਿੱਚ IIT ਦਿੱਲੀ ਨੂੰ ਪਹਿਲਾ ਸਥਾਨ ਮਿਲਿਆ ਹੈ। ਹਾਲਾਂਕਿ IIT ਦਿੱਲੀ ਵਿਸ਼ਵ ਰੈਂਕਿੰਗ 'ਚ 28ਵੇਂ ਨੰਬਰ 'ਤੇ ਹੈ। ਇਸ ਦੇ ਨਾਲ ਹੀ ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇ ਕੋਈ ਕੰਪਨੀ ਨੌਕਰੀ ਲਈ ਉਮੀਦਵਾਰ ਦੀ ਚੋਣ ਕਰ ਰਹੀ ਹੈ, ਤਾਂ ਉਹ ਕੰਮ ਦੇ ਤਜ਼ਰਬੇ ਤੇ ਇੰਟਰਨਸ਼ਿਪ ਨੂੰ ਪਹਿਲ ਦੇ ਰਹੀ ਹੈ।
ਵਿਸ਼ਵ ਰੈਂਕਿੰਗ ਵਿੱਚ ਸਿਖਰ 'ਤੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ
ਇਸ ਦੇ ਨਾਲ ਹੀ ਇਸ ਰੈਂਕਿੰਗ ਵਿੱਚ 250 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਸ ਵਿੱਚ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (Massachusetts Institute of Technology) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਤੇ ਸਟੈਨਫੋਰਡ ਯੂਨੀਵਰਸਿਟੀ California Institute of Technology and Stanford University) ਨੇ ਦੂਜਾ ਜਦਕਿ ਸਟੈਨਫੋਰਡ ਯੂਨੀਵਰਸਿਟੀ (Stanford University) ਨੇ ਤੀਜਾ ਸਥਾਨ ਹਾਸਲ ਕੀਤਾ।
ਭਾਰਤ ਦੇ ਚੋਟੀ ਦੇ 10 ਕਾਲਜ
1- ਭਾਰਤੀ ਤਕਨਾਲੋਜੀ ਸੰਸਥਾਨ ਦਿੱਲੀ - (IIT Delhi)
2- ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (Indian Institute of Science)
3- ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਬੰਬੇ - (IIT Bombay)
4- ਭਾਰਤੀ ਤਕਨਾਲੋਜੀ ਸੰਸਥਾਨ ਖੜਗਪੁਰ - (IIT Kharagpur)
5- ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ-(IIM Ahmedabad)
6- ਭਾਰਤੀ ਤਕਨਾਲੋਜੀ ਸੰਸਥਾਨ ਮਦਰਾਸ - (IIT Madras)
7- ਦਿੱਲੀ ਯੂਨੀਵਰਸਿਟੀ- (DU)
8- ਐਮਿਟੀ ਯੂਨੀਵਰਸਿਟੀ (Amity Universit)
9- ਅੰਨਾ ਯੂਨੀਵਰਸਿਟੀ (Anna University)
10- ਬੰਗਲੌਰ ਯੂਨੀਵਰਸਿਟੀ ( Bangalore University)
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Education Loan Information:
Calculate Education Loan EMI