ਅਹਿਮਦਾਬਾਦ: ਇੱਕ 18 ਸਾਲਾ ਕਿਸਾਨ ਦੇ ਬੇਟੇ ਨੇ Joint Entrance Examination (JEE) Advanced ਨੂੰ ਪਾਸ ਕੀਤਾ ਹੈ। ਉਸ ਨੇ ਇਹ ਪ੍ਰੀਖਿਆ IIT 'ਚ ਦਾਖਲਾ ਲੈਣ ਲਈ ਦਿੱਤੀ ਸੀ। ਵਿਜੇ ਮਕਵਾਨਾ ਦਾ ਕਹਿਣਾ ਹੈ ਕਿ ਉਸ ਨੂੰ ਕ੍ਰਿਕਟ ਖੇਡਣਾ ਬੇਹੱਦ ਪੰਸਦ ਹੈ ਤੇ ਐਮਐਸ ਧੋਨੀ ਦੇ ਸੰਘਰਸ਼ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।


ਵਿਜੇ ਦੇ ਪਿਤਾ ਅਹਿਮਦਾਬਾਦ 'ਚ ਕਿਸਾਨ ਹਨ। ਵਿਜੇ ਨੇ ਭਾਰਤ 'ਚ ਅਨਸੂਚਿਤ ਜਾਤੀ ਸ਼੍ਰੇਣੀ 'ਚ 1849ਵਾਂ ਰੈਂਕ ਹਾਸਲ ਕੀਤਾ ਹੈ। ਉਹ ਆਈਆਈਟੀ-ਖੜਗਪੁਰ ਜਾਂ ਰੁੜਕੀ ਤੋਂ ਕੰਪਿਊਟਰ ਜਾਂ ਮਕੈਨੀਕਲ ਇੰਜਨੀਅਰਿੰਗ ਪੜ੍ਹਨਾ ਚਾਹੁੰਦਾ ਹੈ। ਉਸ ਦੇ ਪਰਿਵਾਰ ਦੀ ਸਾਲਾਨਾ ਆਮਦਨ 50,000 ਹੈ ਜਿਸ ਨਾਲ ਬੜੀ ਮੁਸ਼ਕਲ ਨਾਲ ਉਨ੍ਹਾਂ ਦਾ ਗੁਜ਼ਾਰਾ ਹੋ ਰਿਹਾ ਹੈ।



ਵਿਜੇ ਦੇ ਦੋ ਭੈਣ ਭਰਾ ਹੋਰ ਹਨ, ਉਹ ਕਹਿੰਦਾ ਹੈ ਕਿ ਉਸ ਦੇ ਪਿਤਾ ਲਈ ਤਿੰਨ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਨਹੀਂ ਚੁੱਕਿਆ ਜਾ ਰਿਹਾ ਸੀ। ਇਸ ਲਈ ਉਸ ਨੇ ਸੋਚਿਆ ਕਿ ਇਸ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਨਿੱਕਲਣ ਦਾ ਇੱਕੋ-ਇੱਕ ਤਰੀਕਾ ਹੈ ਪੜ੍ਹਾਈ।



ਵਿਜੇ ਕਹਿੰਦਾ ਹੈ ਕਿ ਉਸ ਨੂੰ ਕ੍ਰਿਕੇਟ ਖੇਡਣਾ ਪਸੰਦ ਹੈ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਧੋਨੀ ਤੋਂ ਬਹੁਤ ਪ੍ਰਭਾਵਿਤ ਹੈ। ਉਲ ਨੇ ਕਿਹਾ ਕਿ ਜਿਸ ਤਰ੍ਹਾਂ ਧੋਨੀ ਮੁਸ਼ਕਲ ਸਮੇਂ ਤੇ ਚੁਣੌਤੀ ਭਰੇ ਹਲਾਤਾਂ 'ਚ ਡੱਟ ਕੇ ਕਰੀਜ਼ ਤੇ ਖੜੇ ਰਹਿੰਦੇ ਹਨ ਤੇ ਚੌਕੇ ਛੱਕੇ ਲਾ ਕੇ ਮੈਚ ਜਿੱਤਦੇ ਹਨ, ਮੈਂ ਵੀ ਉਸੇ ਤਰ੍ਹਾਂ ਆਪਣੇ ਹਲਾਤਾਂ ਨਾਲ ਲੜ੍ਹਿਆ ਹਾਂ। ਉਸ ਨੇ ਦੱਸਿਆ ਕਿ ਜਦੋਂ 12ਵੀਂ ਕਲਾਸ 'ਚ ਉਸ ਦਾ ਨਤੀਜਾ ਚੰਗਾ ਨਹੀਂ ਆਇਆ ਤਾਂ ਉਸ ਨੇ ਹੌਂਸਲਾ ਨਹੀਂ ਛੱਡਿਆ ਤੇ ਮਿਹਨਤ ਕਰਦਾ ਰਿਹਾ ਤੇ JEE ਦੀ ਪ੍ਰੀਖਿਆ ਕਲੀਅਰ ਕਰ ਲਈ।

Education Loan Information:

Calculate Education Loan EMI