ਨਵੀਂ ਦਿੱਲੀ: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਖੜਗਪੁਰ ਨੇ ਬੁੱਧਵਾਰ ਨੂੰ ਜੇਈਈ ਐਡਵਾਂਸਡ 2021 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ। ਇਹ ਫੈਸਲਾ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਲਿਆ ਗਿਆ ਹੈ। ਇਸ ਬਾਰੇ ਇੱਕ ਨੋਟਿਸ ਜੀਈਈ ਐਡਵਾਂਸਡ ਦੀ ਸਰਕਾਰੀ ਵੈੱਬਸਾਈਟ jeeadv.ac.in 'ਤੇ ਵੀ ਅਪਲੋਡ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਜੇਈਈ ਐਡਵਾਂਸਡ 2021 ਦੀ ਪ੍ਰੀਖਿਆ 3 ਜੁਲਾਈ, 2021 ਨੂੰ ਆਯੋਜਿਤ ਕੀਤੀ ਜਾਣੀ ਸੀ। ਅਧਿਕਾਰਤ ਨੋਟਿਸ ਵਿਚ ਦੱਸਿਆ ਗਿਆ ਹੈ ਕਿ ਪ੍ਰੀਖਿਆ ਦੀ ਸੁਧਾਰੀ ਤਾਰੀਖ ਦਾ ਐਲਾਨ ਢੁਕਵੇਂ ਸਮੇਂ 'ਤੇ ਕੀਤਾ ਜਾਵੇਗਾ।
ਜੇਈਈ ਐਡਵਾਂਸਡ 2021 ਪ੍ਰੀਖਿਆ ਵਿੱਚ ਦੋ ਪੇਪਰ ਹੁੰਦੇ ਹਨ। ਪੇਪਰ -1 ਸਵੇਰੇ ਦੀ ਸ਼ਿਫਟ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਤਕ ਹੋਣੀ ਸੀ ਅਤੇ ਪੇਪਰ II ਸ਼ਾਮ ਦੀ ਸ਼ਿਫਟ ਵਿਚ ਦੁਪਹਿਰ 2.30 ਵਜੇ ਤੋਂ ਸ਼ਾਮ 5.30 ਵਜੇ ਤਕ ਹੋਣਾ ਸੀ। ਹਾਲਾਂਕਿ, ਦੋਵੇਂ ਸ਼ਿਫਟਾਂ ਹੁਣ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਨੋਟੀਫਿਕੇਸ਼ਨ ਮੁਤਾਬਕ ਜੇਈਈ ਐਡਵਾਂਸਡ 2021 ਦੀ ਪ੍ਰੀਖਿਆ ਲਈ ਤਾਜ਼ਾ ਸ਼ਡਿਊਲ ਇੱਕ ਨਿਸ਼ਚਤ ਸਮੇਂ 'ਤੇ ਸੂਚਿਤ ਕੀਤਾ ਜਾਵੇਗਾ। ਜੇਈਈ ਮੇਨ 2021 ਦੀ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰ ਜੇਈਈ ਐਡਵਾਂਸਡ 2021 ਪ੍ਰੀਖਿਆ ਵਿਚ ਸ਼ਾਮਲ ਹੋਣ ਦੇ ਯੋਗ ਹੋਣਗੇ। ਉਮੀਦਵਾਰਾਂ ਨੂੰ ਜੇਈਈ ਐਡਵਾਂਸਡ 2021 ਪ੍ਰੀਖਿਆ ਲਈ ਆਨਲਾਈਨ ਰਜਿਸਟਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ: ਤਿੰਨ ਤਲਾਕ ਨਾਲ ਜੁੜਿਆ ਅਜਿਹਾ ਮਾਮਲਾ ਜਿਸ ਦਾ ਕਾਰਨ ਕਰ ਦੇਵੇਗਾ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI