JEE Advanced 2024 Result Released By IIT Madras: ਜੇਈਈ ਐਡਵਾਂਸ ਪ੍ਰੀਖਿਆ 2024 ਦੇ ਵਿਦਿਆਰਥੀਆਂ ਦੀ ਉਡੀਕ ਆਖਰਕਾਰ ਖਤਮ ਹੋ ਗਈ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਮਦਰਾਸ ਨੇ ਜੇਈਈ ਐਡਵਾਂਸਡ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਵੇਦ ਲਾਹੋਟੀ ਨੇ 360 ਵਿੱਚੋਂ 355 ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ।


ਵੇਦ ਆਈਆਈਟੀ ਦਿੱਲੀ ਜ਼ੋਨ ਤੋਂ ਹਨ। ਜੇਕਰ ਫੀਮੇਲ ਟੌਪਰ ਦੀ ਗੱਲ ਕਰੀਏ ਤਾਂ IIT ਬੰਬੇ ਜ਼ੋਨ ਦੀ ਦਵਿਜਾ ਧਰਮੇਸ਼ਕੁਮਾਰ ਪਟੇਲ ਨੇ 332 ਅੰਕ ਲੈ ਕੇ ਟਾਪ ਕੀਤਾ ਹੈ। ਨਤੀਜੇ ਦੇ ਨਾਲ ਫਾਈਨਲ ਆਂਸਰ ਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ। ਸਕੋਰਕਾਰਡ ਦੀ PDF ਕੁਝ ਸਮੇਂ ਵਿੱਚ ਉਪਲਬਧ ਕਰਵਾਈ ਜਾਵੇਗੀ। ਜਿਹੜੇ ਉਮੀਦਵਾਰਾਂ ਨੇ ਇਸ ਸਾਲ JEE ਐਡਵਾਂਸਡ ਦੀ ਪ੍ਰੀਖਿਆ ਦਿੱਤੀ ਹੈ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। ਅਜਿਹਾ ਕਰਨ ਲਈ ਜੇਈਈ ਐਡਵਾਂਸ ਪ੍ਰੀਖਿਆ ਦੀ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ - jeeadv.ac.in। ਬਾਕੀ ਵੇਰਵੇ ਇੱਥੋਂ ਚੈੱਕ ਕੀਤੇ ਜਾ ਸਕਦੇ ਹਨ। ਲਿੰਕ ਹੇਠਾਂ ਦਿੱਤਾ ਗਿਆ ਹੈ।


ਇਨ੍ਹਾਂ ਵਿਦਿਆਰਥੀਆਂ ਨੇ ਕੀਤਾ ਟਾਪ


ਵੇਦ ਲਾਹੋਟੀ
ਆਦਿਤਿਆ
ਭੋਗਲਪੱਲੀ ਸੰਦੇਸ਼
ਰਿਦਮ ਕੇਡੀਆ
ਪੁੱਤੀ ਕੁਸ਼ਲ ਕੁਮਾਰ


ਰਾਜਦੀਪ ਮਿਸ਼ਰਾ
ਦਵਿਜ ਧਰਮੇਸ਼ਕੁਮਾਰ ਪਟੇਲ
ਕੋਡੂਰੂ ਤੇਜੇਸ਼ਵਰ
ਧਰੁਵਿਨ ਹੇਮੰਤ ਦੋਸ਼ੀ
ਅਲਾਦਬੋਇਨਾ ਐਸ ਐਸ 
ਡੀ ਬੀ ਸਿਧਵਿਕ ਸੁਹਾਸ


ਇਹ ਵੀ ਪੜ੍ਹੋ: IBPS RRB 2024: ਗ੍ਰਾਮੀਣ ਬੈਂਕ ਵਿੱਚ 9 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਭਰਤੀ, ਫਟਾਫਟ ਕਰ ਲਓ ਅਪਲਾਈ, 27 ਜੂਨ ਆਖਰੀ ਮਿਤੀ


ਕਿਵੇਂ ਦੇ ਰਹੇ ਇਸ ਬਾਰ ਦੇ ਨਤੀਜੇ 
ਇਸ ਵਾਰ ਕੁੱਲ 48248 ਉਮੀਦਵਾਰਾਂ ਨੇ ਜੇਈਈ ਐਡਵਾਂਸ 2024 ਦੀ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ 40284 ਲੜਕੇ ਅਤੇ 7964 ਲੜਕੀਆਂ ਹਨ। ਸ਼ਡਿਊਲ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਕਾਊਂਸਲਿੰਗ ਕੱਲ ਯਾਨੀ 10 ਜੂਨ ਤੋਂ ਸ਼ੁਰੂ ਹੋਵੇਗੀ।


ਪਿਛਲੀ ਵਾਰ ਕਿਸ ਨੇ ਕੀਤਾ ਸੀ ਟਾਪ 
ਜੇਈਈ ਐਡਵਾਂਸਡ ਪ੍ਰੀਖਿਆ ਦੇ ਪਿਛਲੇ ਸਾਲ ਦੇ ਟਾਪਰ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਆਈਆਈਟੀ ਹੈਦਰਾਬਾਦ ਦੇ ਵਵੀਲਾ ਚਿਦਵਿਲਾਸ ਰੈੱਡੀ ਨੇ 360 ਵਿੱਚੋਂ 341 ਅੰਕ ਪ੍ਰਾਪਤ ਕਰਕੇ ਟਾਪ ਕੀਤਾ ਸੀ। ਉਹ ਕਾਮਨ ਰੈਂਕ ਲਿਸਟ 'ਚ ਟਾਪ ਰੈਂਕਰ ਸੀ। ਇਸ ਵਾਰ ਦੇ ਟਾਪਰਾਂ ਬਾਰੇ ਜਾਣਕਾਰੀ ਜਲਦੀ ਹੀ ਉਪਲਬਧ ਹੋਵੇਗੀ। ਨਿਯਮਾਂ ਦੇ ਅਨੁਸਾਰ, ਸਿਰਫ ਉਹ ਉਮੀਦਵਾਰ ਜੋ JEE ਐਡਵਾਂਸ 2024 ਦੇ ਪੇਪਰ 1 ਅਤੇ ਪੇਪਰ 2 ਵਿੱਚ ਸ਼ਾਮਲ ਹੋਏ ਹਨ, ਨੂੰ ਰੈਂਕਿੰਗ ਲਈ ਯੋਗ ਮੰਨਿਆ ਜਾਂਦਾ ਹੈ।


ਇਦਾਂ ਚੈੱਕ ਕਰੋ ਨਤੀਜਾ


ਨਤੀਜੇ ਦੇਖਣ ਲਈ ਪਹਿਲਾਂ ਅਧਿਕਾਰਤ ਵੈਬਸਾਈਟ ਯਾਨੀ jeeadv.ac.in 'ਤੇ ਜਾਓ।


ਇੱਥੇ ਹੋਮਪੇਜ 'ਤੇ ਇੱਕ ਲਿੰਕ ਦਿੱਤਾ ਹੋਵੇਗਾ ਜਿਸ 'ਤੇ ਲਿਖਿਆ ਹੋਵੇਗਾ - JEE Advanced Result 2024। ਇਸ 'ਤੇ ਕਲਿੱਕ ਕਰੋ।


ਅਜਿਹਾ ਕਰਨ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਪੇਜ 'ਤੇ ਤੁਹਾਨੂੰ ਆਪਣੇ ਵੇਰਵੇ ਜਿਵੇਂ ਰੋਲ ਨੰਬਰ, ਜਨਮ ਮਿਤੀ, ਫ਼ੋਨ ਨੰਬਰ ਆਦਿ ਦਰਜ ਕਰਨੇ ਪੈਣਗੇ।


ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ। ਜਿਵੇਂ ਹੀ ਤੁਸੀਂ ਅਜਿਹਾ ਕਰੋਗੇ, ਤੁਹਾਡੇ ਨਤੀਜੇ ਕੰਪਿਊਟਰ ਸਕ੍ਰੀਨ 'ਤੇ ਨਜ਼ਕ ਆਉਣਗੇ।


ਇਹ ਵੀ ਪੜ੍ਹੋ: NEET 2024 Exam: NEET 2024 ਦੀ ਪ੍ਰੀਖਿਆ 'ਚ ਬੇਨਿਯਮੀਆਂ ਦੇ ਦੋਸ਼, CBI ਜਾਂਚ ਅਤੇ ਦੁਬਾਰਾ ਪ੍ਰੀਖਿਆ ਦੀ ਮੰਗ



Education Loan Information:

Calculate Education Loan EMI