ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 9 ਜੁਲਾਈ, 2021 ਯਾਨੀ ਅੱਜ ਤੋਂ ਸਾਂਝੇ ਦਾਖਲਾ ਪ੍ਰੀਖਿਆ (JEE) ਮੇਨ 2021 ਦੇ ਚੌਥੇ ਸੈਸ਼ਨ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਹ ਉਮੀਦਵਾਰ ਜੋ ਇਮਤਿਹਾਨ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਆਨਲਾਈਨ ਰਜਿਸਟਰ ਕਰ ਸਕਦੇ ਹਨ ਅਤੇ ਫੀਸ ਦਾ ਭੁਗਤਾਨ ਐਨਟੀਏ ਜੇਈਈ ਦੀ ਸਰਕਾਰੀ ਵੈਬਸਾਈਟ jeemain.nta.nic.in 'ਤੇ ਜਾ ਕੇ ਕਰ ਸਕਦੇ ਹਨ। ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਅਰਜ਼ੀ ਦੇਣ ਅਤੇ ਫੀਸ ਦਾ ਭੁਗਤਾਨ ਕਰਨ ਲਈ ਲਿੰਕ ਅਧਿਕਾਰਤ ਵੈੱਬਸਾਈਟ 'ਤੇ 12 ਜੁਲਾਈ ਤੱਕ ਉਪਲਬਧ ਰਹਿਣਗੇ।


27 ਜੁਲਾਈ ਤੋਂ 2 ਅਗਸਤ 2021 ਤੱਕ ਰਹੇਗੀ JEE Main Exam


ਜੇਈਈ ਮੇਨ ਸੈਸ਼ਨ 4 ਦੀ ਪ੍ਰੀਖਿਆ 27 ਜੁਲਾਈ ਤੋਂ 2 ਅਗਸਤ 2021 ਤੱਕ ਹੋਵੇਗੀ। ਦਾਖਲਾ ਕਾਰਡ ਸਹੀ ਸਮੇਂ 'ਤੇ ਅਧਿਕਾਰਤ ਵੈਬਸਾਈਟ 'ਤੇ ਉਪਲਬਧ ਹੋਵੇਗਾ। ਇਨ੍ਹਾਂ ਤਿੰਨ ਦਿਨਾਂ ਦੇ ਦੌਰਾਨ ਜਿਨ੍ਹਾਂ ਨੇ ਪਹਿਲਾਂ ਅਪ੍ਰੈਲ ਜਾਂ ਮਈ ਸੈਸ਼ਨ ਲਈ ਬਿਨੈ ਕੀਤਾ ਹੈ ਉਹ ਆਪਣੇ ਬਿਨੈਪੱਤਰ ਨੂੰ ਐਡੀਟ ਕਰ ਸਕਦੇ ਹਨ।


ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਕਰਕੇ ਸ਼ਹਿਰਾਂ ਦੀ ਗਿਣਤੀ 232 ਤੋਂ ਵਧਾ ਕੇ 334 ਕਰ ਦਿੱਤੀ ਗਈ ਹੈ। ਨਾਲ ਹੀ ਹਰੇਕ ਸ਼ਿਫਟ ਵਿੱਚ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵੀ 660 ਤੋਂ ਵਧਾ ਕੇ 828 ਕੀਤੀ ਜਾਏਗੀ।


ਜੇਈਈ ਮੇਨ ਪ੍ਰੀਖਿਆ 2021 ਲਈ ਅਰਜ਼ੀ ਕਿਵੇਂ ਦਿੱਤੀ ਜਾਵੇ


ਉਮੀਦਵਾਰ ਆਨਲਾਈਨ ਅਰਜ਼ੀ ਦੇਣ ਲਈ ਇਨ੍ਹਾਂ ਆਸਾਨ ਟਿਪਲ ਨੂੰ ਫੋਲੋ ਕਰੋ:


1. jeemain.nta.nic.in 'ਤੇ ਜੇਈਈ ਮੇਨ ਦੀ ਅਧਿਕਾਰਤ ਸਾਈਟ 'ਤੇ ਜਾਓ।


2. ਹੋਮ ਪੇਜ 'ਤੇ ਉਪਲਬਧ ਜੇਈਈ ਮੇਨ ਪ੍ਰੀਖਿਆ 2021 ਲਿੰਕ 'ਤੇ 2-ਕਲਿੱਕ ਕਰੋ।


3. ਇੱਕ ਨਵਾਂ ਪੇਜ ਖੁੱਲੇਗਾ ਜਿੱਥੇ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਜਾਂ ਲੌਗਇਨ ਵੇਰਵੇ ਦਰਜ ਕਰਨੇ ਪੈਣਗੇ।


4. ਬਿਨੈ-ਪੱਤਰ ਭਰੋ ਅਤੇ ਬਿਨੈ ਕਰਨ ਦੀ ਫੀਸ ਦਾ ਭੁਗਤਾਨ ਕਰੋ।


5. ਬਿਨੈ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਸਨੂੰ ਕੰਫਰਮੈਸ਼ਨ ਪੇਜ਼ 'ਤੇ ਡਾਊਉਨਲੋਡ ਕਰੋ।


6. ਭਵਿੱਖ ਦੇ ਹਵਾਲੇ ਲਈ ਹਾਰਡ ਕਾਪੀ ਆਪਣੇ ਕੋਲ ਰੱਖੋ


ਇਹ ਵੀ ਪੜ੍ਹੋ: Petrol Diesel Price Hike: ਨਵੇਂ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਬਾਰੇ ਕੀ ਕਿਹਾ? ਜਾਣੋ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI