ਨਵੀਂ ਦਿੱਲੀ: ਸੰਯੁਕਤ ਦਾਖਲਾ ਪ੍ਰੀਖਿਆ (ਜੇਈਈ ਮੇਨ-JEE Main) 2021 ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਜੇਈਈ ਮੇਨ ਮੁੱਖ ਨਤੀਜਾ 2021 ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਅਧਿਕਾਰਤ ਵੈਬਸਾਈਟ jeemain.nta.nic.in 'ਤੇ ਜਾਰੀ ਕੀਤਾ ਜਾਵੇਗਾ, ਜੋ ਇੰਜਨੀਅਰਿੰਗ ਪ੍ਰਵੇਸ਼ ਪ੍ਰੀਖਿਆ ਕਰਵਾਉਂਦੀ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰ ਜੇਈਈ ਮੇਨ ਐਡਮਿਟ ਕਾਰਡ ’ਤੇ ਦਰਸਾਏ ਰੋਲ ਨੰਬਰ ਤੇ ਹੋਰ ਵੇਰਵੇ ਦਰਜ ਕਰਕੇ ਆਪਣਾ ਨਤੀਜਾ ਚੈੱਕ ਤੇ ਡਾਉਨਲੋਡ ਕਰ ਸਕਣਗੇ।


ਜੇਈਈ ਮੇਨ ਬੀਈ, ਬੀਟੈੱਕ ਤੇ ਬੀਏਆਰਸੀ ਕੋਰਸਾਂ ਵਿੱਚ ਦਾਖਲੇ ਲਈ ਕਰਵਾਇਆ ਜਾਂਦਾ ਹੈ। ਉਮੀਦਵਾਰ ਧਿਆਨ ਦੇਣ ਕਿ ਜੇਈਈ (JEE) ਮੇਨ ਨਤੀਜਾ 2021 ਦੇ ਨਾਲ, ਐਨਟੀਏ (NTA) ਆਲ ਇੰਡੀਆ ਰੈਂਕ ਤੇ ਕੱਟ-ਆਫ ਅੰਕ ਵੀ ਜਾਰੀ ਕਰੇਗਾ।


ਐਨਟੀਏ ਜੇਈਈ (NTA, JEE) ਮੇਨ 2021 ਦੇ ਨਤੀਜਿਆਂ ਲਈ ਨਹੀਂ ਕਰੇਗਾ ਰੀਈਵੈਲਿਯੂਏਸ਼ਨ


ਕਿਰਪਾ ਕਰਕੇ ਨੋਟ ਕਰੋ ਕਿ ਐਨਟੀਏ, ਜੇਈਈ ਮੇਨ (NTA, JEE Main) 2021 ਦੇ ਨਤੀਜਿਆਂ ਦੇ ਕਿਸੇ ਵੀ ਮੁਲਾਂਕਣ ਜਾਂ ਮੁੜ ਜਾਂਚ 'ਤੇ ਵਿਚਾਰ ਨਹੀਂ ਕਰੇਗਾ, ਜਿਸ ਦਾ ਮਤਲਬ ਹੈ ਕਿ ਅੱਜ ਐਲਾਨਿਆ ਜਾਣ ਵਾਲਾ ਨਤੀਜਾ ਅੰਤਿਮ ਹੋਵੇਗਾ। ਇਹ ਧਿਆਨ ਦੇਣ ਯੋਗ ਹੈ ਕਿ ਲਗਪਗ 7.32 ਲੱਖ ਵਿਦਿਆਰਥੀ ਜੇਈਈ ਮੇਨ 2021 ਦੀ ਚੌਥੀ ਕੋਸ਼ਿਸ਼ ਵਿੱਚ ਸ਼ਾਮਲ ਹੋਏ ਸਨ। ਜੇਈਈ ਮੇਨ 2021 ਦੇ ਸਿਖਰਲੇ 2 ਲੱਖ 50 ਹਜ਼ਾਰ ਉਮੀਦਵਾਰਾਂ ਨੂੰ ਜੇਈਈ ਐਡਵਾਂਸਡ ਆਈਆਈਟੀ ਦਾਖਲਾ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਸ਼ਾਰਟ ਲਿਸਟ ਕੀਤਾ ਜਾਵੇਗਾ।


ਜੇਈਈ ਮੇਨ 2021 ਸੈਸ਼ਨ 4 ਦੇ ਨਤੀਜਿਆਂ ਦੀ ਇੰਝ ਕਰੋ ਜਾਂਚ


·        ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ jeemain.nta.nic ’ਤੇ ਜਾਓ।
·        ਜੇਈਈ ਮੇਨ 2021 ਸੈਸ਼ਨ 4 ਨਤੀਜਾ ਲਿੰਕ ਤੇ ਕਲਿਕ ਕਰੋ।
·        ਪ੍ਰੀਖਿਆ ਸੈਸ਼ਨ, ਅਰਜ਼ੀ ਨੰਬਰ, ਜਨਮ ਮਿਤੀ ਦਰਜ ਕਰੋ।
·        ਜੇਈਈ (JEE) ਮੇਨ 2021 ਦੇ ਨਤੀਜਿਆਂ ਦੀ ਕਾਪੀ ਡਾਉਨਲੋਡ ਕਰੋ।


ਪੇਪਰ ਪੈਟਰਨ


ਬੀਈ/ਬੀਟੈਕ ਲਈ, ਜੇਈਈ ਮੁੱਖ ਪੇਪਰ 1 ਵਿੱਚ ਗਣਿਤ, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਅਤੇ ਪੇਪਰ 2 ਵਿੱਚ ਗਣਿਤ, ਯੋਗਤਾ ਅਤੇ ਡਰਾਇੰਗ ਸ਼ਾਮਲ ਹੁੰਦੇ ਹਨ। ਪ੍ਰਸ਼ਨ ‘ਮਲਟਪਲ ਚੁਆਇਸ’ (ਬਹੁ-ਵਿਕਲਪ) ਤੇ ‘ਸੰਖਿਆਤਮਕ ਅਧਾਰਤ’ (ਨਿਊਮੈਰੀਕਲ ਬੇਸਡ) ਸਨ ਜਿਨ੍ਹਾਂ ਵਿੱਚ ਹਰੇਕ ਦੇ ਚਾਰ ਅੰਕ ਸਨ। ਮਲਟੀਪਲ ਚੁਆਇਸ ਪ੍ਰਸ਼ਨਾਂ ਵਿੱਚ ਗਲਤ ਉੱਤਰ ਦੇ ਲਈ ਇੱਕ ਮਾਰਕ ਦੀ ਨੈਗੇਟਿਵ ਮਾਰਕਿੰਗ ਵੀ ਹੋਵੇਗੀ। ਜੇਈਈ ਮੇਨ ਵਿੱਚ ਜੇ ਦੋ ਜਾਂ ਵੱਧ ਉਮੀਦਵਾਰ ਇੱਕੋ ਜਿਹਾ ਜੇਈਈ ਮੇਨ ਐਨਟੀਏ ਸਕੋਰ (JEE Main NTA Score) ਪ੍ਰਾਪਤ ਕਰਦੇ ਹਨ, ਤਾਂ ਇਸ ਕ੍ਰਮ ਵਿੱਚ ਡੈੱਡਲਾਕ ਨੂੰ ਤੋੜਨ ਲਈ ਟਾਈ-ਬ੍ਰੇਕਿੰਗ ਵਿਧੀ ਦੀ ਪਾਲਣਾ ਕੀਤੀ ਜਾਏਗੀ।


ਜੇਈਈ ਮੇਨ ਪ੍ਰੀਖਿਆ 2021 ਚਾਰ ਸੈਸ਼ਨਾਂ ਵਿੱਚ ਹੋਈ ਸੀ


ਜੇਈਈ ਮੇਨ ਪ੍ਰੀਖਿਆ 2021 ਚਾਰ ਸੈਸ਼ਨਾਂ ਵਿੱਚ ਆਯੋਜਿਤ ਕੀਤੀ ਗਈ ਸੀ। ਪ੍ਰੀਖਿਆ ਦਾ ਚੌਥਾ ਸੈਸ਼ਨ 1 ਸਤੰਬਰ ਨੂੰ ਖਤਮ ਹੋ ਗਿਆ ਸੀ। ਜੇਈਈ ਮੇਨ ਤੀਜੇ ਸੈਸ਼ਨ 2021 ਦੀ ਪ੍ਰੀਖਿਆ ਜੁਲਾਈ ਵਿੱਚ ਹੋਈ ਸੀ ਅਤੇ ਤੀਜੇ ਸੈਸ਼ਨ ਵਿੱਚ ਪਹਿਲਾਂ ਕਰਵਾਏ ਗਏ ਤਿੰਨਾਂ ਸੈਸ਼ਨਾਂ ਵਿੱਚ ਸਭ ਤੋਂ ਵੱਧ 100 ਪ੍ਰਤੀਸ਼ਤ ਸੀ।


ਤੀਜੇ ਸੈਸ਼ਨ ਵਿੱਚ, 17 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ 100% ਅੰਕ ਪ੍ਰਾਪਤ ਕੀਤੇ ਸਨ। ਇਸ ਦੇ ਨਾਲ ਹੀ, 13 ਵਿਦਿਆਰਥੀਆਂ ਨੇ ਮਾਰਚ ਵਿੱਚ ਹੋਏ ਜੇਈਈ ਮੁੱਖ ਸੈਸ਼ਨ 2 ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। ਜੇਈਈ ਮੇਨਜ਼ 2021 ਦਾ ਪਹਿਲਾ ਸੈਸ਼ਨ ਫਰਵਰੀ ਵਿੱਚ ਹੋਇਆ ਸੀ ਤੇ 6 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ।


Education Loan Information:

Calculate Education Loan EMI