ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਤੇ ਦੁਨੀਆਂ 'ਤੇ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਕੋਰੋਨਾ ਵਾਇਰਸ ਕਾਰਨ ਕਰੀਬ ਸਾਰੇ ਖੇਤਰ ਕਾਫੀ ਪ੍ਰਭਾਵਿਤ ਹੋਏ ਹਨ। ਉੱਥੇ ਹੀ ਸਿੱਖਿਆ ਦੇ ਖੇਤਰ 'ਚ ਵੀ ਕੋਰੋਨਾ ਵਾਇਰਸ ਕਾਰਨ ਕਾਫੀ ਨੁਕਸਾਨ ਝੱਲਣਾ ਪਿਆ ਹੈ। ਕੋਰੋਨਾ ਕਾਰਨ ਵਿਦਿਆਰਥੀਆਂ ਦੇ ਇਮਤਿਹਾਨ ਅੱਗੇ ਪਾਏ ਗਏ ਤੇ ਕਈ ਵਿਦਿਆਰਥੀ ਕੋਰੋਨਾ ਕਾਰਨ ਇਮਤਿਹਾਨ ਦੇ ਹੀ ਨਹੀਂ ਸਕੇ। ਉੱਥੇ ਹੀ ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ਭਰ ਦੇ ਇੰਜਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਹੋਣ ਵਾਲੀ ਸੰਯੁਕਤ ਪ੍ਰਵੇਸ਼ ਪ੍ਰੀਖਿਆ ਜੇਈਈ ਮੇਨਸ ਨੂੰ ਜਨਵਰੀ ਦੀ ਬਜਾਇ ਫਰਵਰੀ 'ਚ ਕਰਾਇਆ ਜਾ ਸਕਦੀ ਹੈ।
ਕੋਰੋਨਾ ਵਾਇਰਸ ਦੀ ਇਨਫੈਕਸ਼ਨ ਰੁਕਣ ਦਾ ਨਾਂਅ ਨਹੀਂ ਲੈ ਰਹੀ। ਹਰ ਰੋਜ਼ ਕੋਰੋਨਾ ਵਾਇਰਸ ਦੇ ਨਵੇਂ ਇਨਫੈਕਟਡ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਇਸ ਵਿਚ ਦੇਸ਼ ਦੇ ਇੰਜਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਹੋਣ ਵਾਲੀ ਜੇਈਈ-ਮੇਨਸ (JEE-Mains) ਪ੍ਰੀਖਿਆ ਨੂੰ ਫਰਵਰੀ 'ਚ ਕਰਾਇਆ ਜਾ ਸਕਦਾ ਹੈ। ਕੋਵਿਡ-19 ਦੇ ਵਧਦੇ ਮਾਮਲਿਆਂ 'ਤੇ ਇਸ ਸਾਲ ਲਈ ਅਜੇ ਵੀ ਚੱਲ ਰਹੀ ਦਾਖਲਾ ਪ੍ਰਕਿਰਿਆ ਦੇ ਚੱਲਦੇ ਇਹ ਫੈਸਲਾ ਲਿਆ ਜਾ ਸਕਦਾ ਹੈ।
ਕੋਰੋਨਾ ਵੀ ਕਾਰਨ
ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ, ਇੰਜੀਨੀਅਰਿੰਗ ਕਾਲਜਾਂ 'ਚ ਦਾਖਲੇ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ। ਲਿਹਾਜ਼ਾ 2021 ਦੀ ਜੇਈਈ-ਮੁੱਖ ਪ੍ਰੀਖਿਆ ਨੂੰ ਫਰਵਰੀ 'ਚ ਕਰਾਏ ਜਾਣ 'ਤੇ ਵਿਚਾਰ ਚੱਲ ਰਿਹਾ ਹੈ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਜੋ ਪਿਛਲੀ ਪ੍ਰੀਖਿਆ 'ਚ ਪ੍ਰਾਪਤ ਅੰਕਾਂ ਜਾਂ ਉਨ੍ਹਾਂ ਕਾਲਜਾਂ ਤੋਂ ਸੰਤੁਸ਼ਟ ਨਹੀਂ ਹੈ। ਜਿੱਥੇ ਉਨ੍ਹਾਂ ਨੂੰ ਦਾਖਲਾ ਮਿਲ ਰਿਹਾ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਵੀ ਇਸ ਦੀ ਇਕ ਵਜ੍ਹਾ ਹਨ।
ਪ੍ਰੀਖਿਆ 'ਚ ਕਿੰਨੇ ਵਿਦਿਆਰਥੀ ਹੋਏ ਸਨ ਸ਼ਾਮਲ?
ਇਸ ਸਾਲ ਜੁਆਇੰਟ ਐਂਟਰੇਂਸ ਐਗਜ਼ਾਮ-ਐਡਵਾਂਸਡ ਪ੍ਰੀਖਿਆ 'ਚ ਕਰੀਬ 1.5 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ। ਉੱਥੇ ਇਸ ਦੇ ਲਈ 1.60 ਲੱਖ ਵਿਦਿਆਰਥੀਆਂ ਨੇ ਹੀ ਰਜਿਸਟ੍ਰੇਸ਼ਨ ਕਰਵਾਇਆ ਸੀ। ਜੇਈਈ ਐਡਵਾਂਸਡ 2020 ਪ੍ਰੀਖਿਆ ਲਈ ਯੋਗ ਵਿਦਿਆਰਥੀਆਂ 'ਚੋਂ ਸਿਰਫ 64 ਫੀਸਦ ਵਿਦਿਆਰਥੀਆਂ ਨੇ ਹੀ ਰਜਿਸਟ੍ਰੇਸ਼ਨ ਕਰਵਾਈ ਸੀ। ਜੇਈਈ ਮੇਨ ਪ੍ਰੀਖਿਆ ਦੇ ਟੌਪ 2.45 ਲੱਖ ਉਮੀਦਵਾਰ ਜੇਈਈ ਐਡਵਾਂਸਡ ਪ੍ਰੀਖਿਆ 'ਚ ਬੈਠਣ ਲਈ ਯੋਗ ਹੁੰਦੇ ਹਨ।
ਠੰਡ ਨੇ ਤੋੜੇ 17 ਸਾਲ ਦੇ ਰਿਕਾਰਡ, ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਡਿੱਗਣ ਦੀ ਸੰਭਾਵਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI