Denmark Viral Job Alert: ਨੌਕਰੀ ਲੱਭ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਜੇਕਰ ਤੁਹਾਡੇ ਕੋਲ ਹੁਨਰ ਹੈ ਤਾਂ ਵਿਦੇਸ਼ ਵਿੱਚ ਸ਼ਾਨਦਾਰ ਨੌਕਰੀ ਤੁਹਾਡੀ ਉਡੀਕ ਕਰ ਰਹੀ ਹੈ। ਇਸ ਨੌਕਰੀ ਦੀ ਤਨਖਾਹ ਵੀ 60-70 ਲੱਖ ਰੁਪਏ ਦੇ ਕਰੀਬ ਹੋਏਗੀ। ਜੀ ਹਾਂ, ਅਸੀਂ ਤੁਹਾਨੂੰ ਕੁਝ ਦੱਸਣ ਜਾ ਰਹੇ ਹਾਂ, ਜਿਸ ਨੂੰ ਪੜ੍ਹ ਕੇ ਤੁਸੀਂ ਖੁਸ਼ੀ ਨਾਲ ਝੂਮ ਉੱਠੋਗੇ। 



ਦਰਅਸਲ ਯੂਰਪੀ ਦੇਸ਼ ਡੈਨਮਾਰਕ ਹੁਨਰਮੰਦ ਪੇਸ਼ੇਵਰਾਂ ਦੀ ਘਾਟ (Denmark Facing Crisis of Skilled Professionals) ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਦੀ ਸਰਕਾਰ ਨੇ ਅਜਿਹਾ ਨਿਯਮ ਲਿਆਂਦਾ ਹੈ, ਜਿਸ ਨਾਲ ਕੋਈ ਵੀ ਵਿਦੇਸ਼ੀ ਆਸਾਨੀ ਨਾਲ ਇੱਥੇ ਆ ਕੇ ਨੌਕਰੀ ਕਰ ਸਕਦਾ ਹੈ। 



ਤੁਸੀਂ ਨੌਕਰੀ ਲਈ ਡੈਨਮਾਰਕ ਸਰਕਾਰ ਦੀ ਅਧਿਕਾਰਤ ਵੈੱਬਸਾਈਟ https://denmark.dk/working-in-denmark 'ਤੇ ਜਾ ਸਕਦੇ ਹੋ, ਹਾਲਾਂਕਿ ਏਬੀਪੀ ਸਾਂਝਾ ਇਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਖਬਰ ਵਾਇਰਲ ਹੋ ਰਹੀ ਹੈ। ਖਬਰ ਵਿੱਚ ਇਹ ਲਿੰਕ ਵੀ ਸ਼ਾਮਲ ਹੈ। ਇਸ ਦੀ ਸੋਸ਼ਲ ਮੀਡੀਆ ਉੱਪਰ ਖੂਬ ਚਰਚਾ ਹੈ।



ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ flying_abroad ਤੋਂ ਸ਼ਿਲਪਾ ਛਿਰੰਗ ਨਾਮਕ ਉਪਭੋਗਤਾ ਦੁਆਰਾ ਅਪਲੋਡ ਕੀਤਾ ਗਿਆ ਹੈ। ਇਸ ਨੌਕਰੀ ਬਾਰੇ ਸਭ ਕੁਝ ਇਸ ਵੀਡੀਓ ਦੇ ਕੈਪਸ਼ਨ ਵਿੱਚ ਦਿੱਤਾ ਗਿਆ ਹੈ।


ਵਾਇਰਲ ਵੀਡੀਓ ਅਨੁਸਾਰ, ਇੱਥੇ ਕੰਮ ਤੇ ਰੋਜ਼ਾਨਾ ਜੀਵਨ ਵਿੱਚ ਸੰਤੁਲਨ ਬਣਾਉਣਾ ਕਾਫ਼ੀ ਆਸਾਨ ਹੈ, ਕਿਉਂਕਿ ਦੂਜੇ ਦੇਸ਼ਾਂ ਦੇ ਉਲਟ, ਡੈਨਮਾਰਕ ਵਿੱਚ ਹਫ਼ਤੇ ਵਿੱਚ ਸਿਰਫ 37 ਘੰਟੇ ਕੰਮ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਜੇਕਰ ਇੱਥੇ ਔਸਤ ਤਨਖਾਹ ਦੀ ਗੱਲ ਕਰੀਏ ਤਾਂ ਲੋਕਾਂ ਨੂੰ 60 ਤੋਂ 70 ਲੱਖ ਰੁਪਏ ਮਿਲਦੇ ਹਨ। ਡੈਨਮਾਰਕ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਤੇ ਸੁਰੱਖਿਅਤ ਦੇਸ਼ ਮੰਨਿਆ ਜਾਂਦਾ ਹੈ। ਇਸ ਲਈ ਇੱਥੇ ਕੰਮ ਕਰਨਾ ਤੇ ਰਹਿਣਾ ਕਾਫ਼ੀ ਆਸਾਨ ਹੈ।


ਸਿੱਧਾ ਲਿੰਕ ਇੱਥੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI