SBI Clerk Recruitment 2023: ਲਓ ਜੀ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਬੈਂਕ ਦੇ ਵਿੱਚ ਨੌਕਰੀ ਹਾਸਿਲ ਕਰਨ ਦਾ। ਜੇਕਰ ਤੁਸੀਂ ਬੈਂਕ 'ਚ ਕੰਮ ਕਰਨ ਦਾ ਸੁਫਨਾ ਦੇਖ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਬੈਂਕ ਵਿੱਚ ਬੰਪਰ ਪੋਸਟਾਂ ’ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਮੁਹਿੰਮ ਲਈ ਅਪਲਾਈ ਕਰਨ ਦੇ ਯੋਗ ਅਤੇ ਇਛੁੱਕ ਉਮੀਦਵਾਰ 17 ਨਵੰਬਰ ਯਾਨੀਕਿ ਅੱਜ ਤੋਂ ਅਪਲਾਈ ਕਰ ਸਕਣਗੇ। ਅਪਲਾਈ ਕਰਨ ਲਈ ਉਮੀਦਵਾਰ ਨੂੰ ਅਧਿਕਾਰਤ ਸਾਈਟ sbi.co.in 'ਤੇ ਜਾਣਾ ਪਵੇਗਾ। ਇਸ ਮੁਹਿੰਮ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਦਸੰਬਰ 2023 ਹੈ।
ਨੋਟੀਫਿਕੇਸ਼ਨ ਦੇ ਅਨੁਸਾਰ, ਇਹ ਭਰਤੀ ਮੁਹਿੰਮ ਸਟੇਟ ਬੈਂਕ ਆਫ ਇੰਡੀਆ ਵਿੱਚ 8283 ਜੂਨੀਅਰ ਐਸੋਸੀਏਟ (Clerk) ਦੀਆਂ ਅਸਾਮੀਆਂ ਨੂੰ ਭਰੇਗੀ। ਇਸ ਭਰਤੀ ਮੁਹਿੰਮ ਲਈ ਬਿਨੈ ਕਰਨ ਵਾਲੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਟ ਹੋਣੇ ਚਾਹੀਦੇ ਹਨ।
SBI Clerk Recruitment 2023: ਉਮਰ ਸੀਮਾ
ਇਸ ਭਰਤੀ ਮੁਹਿੰਮ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 20 ਸਾਲ ਤੋਂ 28 ਸਾਲ ਦਰਮਿਆਨ ਰੱਖੀ ਗਈ ਹੈ।
SBI Clerk Recruitment 2023: ਇੰਨੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ
ਉਮੀਦਵਾਰਾਂ ਨੂੰ ਇਸ ਭਰਤੀ ਮੁਹਿੰਮ ਲਈ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਮੁਹਿੰਮ ਦੀ ਫੀਸ 750 ਰੁਪਏ ਰੱਖੀ ਗਈ ਹੈ। ਜਦੋਂ ਕਿ ਅਪਲਾਈ ਕਰਨ ਵਾਲੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਫੀਸ ਦੀ ਅਦਾਇਗੀ ਤੋਂ ਛੋਟ ਦਿੱਤੀ ਗਈ ਹੈ।
SBI Clerk Recruitment 2023: ਚੋਣ ਕਿਵੇਂ ਕੀਤੀ ਜਾਵੇਗੀ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਵੱਖ-ਵੱਖ ਪੜਾਵਾਂ ਵਿਚ ਹੋਣ ਵਾਲੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਦੇ ਤਹਿਤ ਜਨਵਰੀ 2024 ਦੇ ਮਹੀਨੇ ਵਿੱਚ ਪ੍ਰੀਲਿਮ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਸਕਦਾ ਹੈ। ਜਦੋਂ ਕਿ ਮੁੱਖ ਪ੍ਰੀਖਿਆ ਫਰਵਰੀ ਮਹੀਨੇ ਵਿੱਚ ਹੋ ਸਕਦੀ ਹੈ। ਅਪਲਾਈ ਕਰਨ ਦੇ ਲਈ ਲਿੰਕ ਖੁੱਲ੍ਹ ਚੁੱਕਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਸਾਈਟ ਦੀ ਮਦਦ ਲੈ ਸਕਦੇ ਹਨ।
SBI Clerk Recruitment 2023: ਇਹ ਮਹੱਤਵਪੂਰਣ ਤਾਰੀਖਾਂ ਹਨ
ਅਰਜ਼ੀ ਦੀ ਸ਼ੁਰੂਆਤੀ ਮਿਤੀ: ਨਵੰਬਰ 17, 2023
ਅਪਲਾਈ ਕਰਨ ਦੀ ਆਖਰੀ ਮਿਤੀ: ਦਸੰਬਰ 7, 2023
ਮੁੱਢਲੀ ਪ੍ਰੀਖਿਆ: ਜਨਵਰੀ 2024
ਮੁੱਖ ਪ੍ਰੀਖਿਆ: ਫਰਵਰੀ 2024
ਨੋਟੀਫਿਕੇਸ਼ਨ ਚੈੱਕ ਕਰਨ ਲਈ ਇੱਥੇ ਕਲਿੱਕ ਕਰੋ
Education Loan Information:
Calculate Education Loan EMI