ਕੇਰਲਾ: ਕੋਰੋਨਾ ਦੇ ਇਸ ਦੌਰ 'ਚ ਲੋਕ ਲੌਕਡਾਊਨ ਦੀਆਂ ਖ਼ਬਰਾਂ ਤੋਂ ਪਰੇਸ਼ਾਨ ਹਨ ਅਤੇ ਸੋਚਣ ਲੱਗ ਜਾਂਦੇ ਹਨ ਕਿ ਹੁਣ ਇੱਕ ਵਾਰ ਫਿਰ ਉਨ੍ਹਾਂ ਨੂੰ ਘਰ 'ਚ ਬੰਦ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਲੌਕਡਾਊਨ 'ਚ ਕਈ ਲੋਕ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਸਾਰਾ ਦਿਨ ਘਰ ਬੈਠ ਕੇ ਕੀ ਕਰਨਾ ਹੈ। ਪਰ ਕੇਰਲ ਦੇ ਇੱਕ ਵਿਅਕਤੀ ਨੇ ਲੌਕਡਾਊਨ ਦਾ ਫਾਇਦਾ ਉਠਾਉਂਦੇ ਹੋਏ ਕੁਝ ਅਜਿਹਾ ਕਰ ਦਿੱਤਾ, ਜਿਸਨੂੰ ਜਾਣ ਕੇ ਤੁਸੀਂ ਵੀ ਉਸ ਵਿਅਕਤੀ ਦੀ ਕਹਾਣੀ 'ਤੇ ਯਕੀਨ ਨਹੀਂ ਕਰੋਗੇ। ਇਸ ਵਿਅਕਤੀ ਨੇ ਲੌਕਡਾਊਨ ਦੌਰਾਨ ਦੁਨੀਆ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ 145 ਤੋਂ ਵੱਧ ਸਰਟੀਫਿਕੇਟ ਹਾਸਲ ਕਰਨ ਦਾ ਦਾਅਵਾ ਕੀਤਾ ਹੈ।
ਤਿਰੂਵਨੰਤਪੁਰਮ ਦੇ ਵਸਨੀਕ ਸ਼ਫੀ ਵਿਕਰਮਨ ਨੇ ਦਾਅਵਾ ਕੀਤਾ ਕਿ ਉਸਨੇ ਕੋਵਿਡ ਲੌਕਡਾਊਨ ਦੌਰਾਨ ਲਗਪਗ 16 ਦੇਸ਼ਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ 145 ਤੋਂ ਵੱਧ ਸਰਟੀਫਿਕੇਟ ਹਾਸਲ ਕੀਤੇ ਹਨ। ANI ਨਾਲ ਗੱਲ ਕਰਦੇ ਹੋਏ, ਵਿਕਰਮਨ ਨੇ ਕਿਹਾ ਕਿ ਉਸਨੇ ਇਹ ਲੌਕਡਾਊਨ ਦੌਰਾਨ ਕੀਤਾ ਅਤੇ ਇਨ੍ਹਾਂ ਕੋਰਸਾਂ ਨੂੰ ਕਰਨ ਲਈ ਉਸ ਨੇ ਦਿਨ ਵਿੱਚ 20 ਘੰਟੇ ਤੋਂ ਵੱਧ ਸਮਾਂ ਬਿਤਾਏ। ਉਸਨੇ ਕਿਹਾ, "ਲੌਕਡਾਊਨ ਇੱਕ ਅਜਿਹੀ ਸਥਿਤੀ ਸੀ ਜਿੱਥੇ ਲੋਕ ਬਾਹਰ ਨਹੀਂ ਆ ਸਕਦੇ ਸੀ, ਮੈਂ ਉਸ ਸਮੇਂ ਨੂੰ ਵੱਧ ਤੋਂ ਵੱਧ ਪੱਧਰ ਤੱਕ ਵਰਤਿਆ।"
ਵਿਕਰਮਨ ਨੇ ਆਪਣੇ ਤਜ਼ਰਬੇ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਸ਼ੁਰੂਆਤੀ ਦੌਰ 'ਚ ਉਸ ਨੂੰ ਕੁਝ ਕੋਰਸ ਬਹੁਤ ਔਖੇ ਲੱਗੇ ਸੀ, ਪਰ ਇੱਕ ਤੋਂ ਬਾਅਦ ਇੱਕ ਕੋਰਸ ਪੂਰੇ ਕਰਨ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਇਹ ਉਸ ਲਈ ਅੱਗੇ ਵਧਣ ਦਾ ਵਧੀਆ ਮੌਕਾ ਹੈ। ਉਸਨੇ ਮੰਨਿਆ, "ਇਨ੍ਹਾਂ ਕੋਰਸਾਂ ਨੂੰ ਪੂਰਾ ਕਰਨ ਲਈ, ਜਾਂ ਤਾਂ ਤੁਹਾਨੂੰ ਅਕਾਦਮਿਕ ਤੌਰ 'ਤੇ ਪ੍ਰਤਿਭਾਸ਼ਾਲੀ ਜਾਂ ਕਾਫ਼ੀ ਹੁਸ਼ਿਆਰ ਹੋਣਾ ਚਾਹੀਦਾ ਹੈ, ਹਰ ਕੋਈ ਅਜਿਹਾ ਨਹੀਂ ਕਰ ਸਕਦਾ।"
ਵਿਕਰਮਨ ਨੇ ਕਿਹਾ, "ਲੋਕਾਂ ਨੂੰ ਇਨ੍ਹਾਂ ਕੋਰਸਾਂ ਲਈ ਪੈਸੇ ਵੀ ਦੇਣੇ ਪੈਂਦੇ ਹਨ, ਪਰ ਮੈਂ ਖੁਸ਼ਕਿਸਮਤ ਸੀ ਕਿ ਮੈਂ ਕੋਈ ਕੀਮਤ ਨਹੀਂ ਅਦਾ ਕੀਤੀ। ਜੇਕਰ ਇਹ ਮੁਫ਼ਤ ਨਾ ਹੁੰਦਾ, ਤਾਂ ਯਕੀਨੀ ਹੈ ਕਿ ਮੈਂ ਇਹ ਕੋਰਸ ਪੂਰਾ ਨਹੀਂ ਕਰ ਸਕਦਾ ਸੀ। ਕਿਉਂਕਿ ਅਸੀਂ ਇੰਨੀ ਫੀਸ ਨਹੀਂ ਦੇ ਸਕਦੇ।"
ਇਹ ਵੀ ਪੜ੍ਹੋ: MG Cars Price Hike: MG ਨੇ ਗ੍ਰਾਹਕਾਂ ਨੂੰ ਦਿੱਤਾ ਝਟਕਾ, ਕਾਰਾਂ ਦੀ ਕੀਮਤ 1.32 ਲੱਖ ਰੁਪਏ ਤੱਕ ਵਧੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI