ITBP Constable Registration 2023 Last Date: ਇੰਡੋ-ਤਿੱਬਤ ਬਾਰਡਰ ਪੁਲਿਸ ਫੋਰਸ (ITBP ) ਨੇ ਕੁੱਝ ਸਮੇਂ ਪਹਿਲਾਂ ਕਾਂਸਟੇਬਲ ਦੇ ਅਹੁਦਿਆਂ ਉੱਤੇ ਭਰਤੀਆਂ ਕੱਢੀਆਂ ਸੀ। ਇਨ੍ਹਾਂ ਅਸਾਮੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਕਾਫੀ ਸਮੇਂ ਤੋਂ ਚੱਲ ਰਹੀ ਹੈ ਤੇ ਹੁਣ ਅਪਲਾਈ ਕਰਨ ਦੀ ਆਖਰੀ ਮਿਤੀ ਵੀ ਆ ਗਈ ਹੈ। ਇਸ ਲਈ ਜਿਹੜੇ ਉਮੀਦਵਾਰ ਅਪਲਾਈ ਕਰਨ ਦੀ ਯੋਗਤਾ ਅਤੇ ਇੱਛਾ ਰੱਖਦੇ ਹਨ ਅਤੇ ਕਿਸੇ ਵਜ੍ਹਾ ਨਾਲ ਹੁਣ ਤੱਕ ਫਾਰਮ ਨਹੀਂ ਭਰ ਸਕੇ ਹਨ, ਉਹ ਅੱਜ ਹੀ ਅਪਲਾਈ ਕਰ ਦੇਣ। ਇਨ੍ਹਾਂ ਅਸਾਮੀਆਂ ਲਈ ਸਿਰਫ਼ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ITBP ਦੀ ਇਸ ਵੈੱਬਸਾਈਟ - recuitment.itbpolice.nic.in 'ਤੇ ਜਾਣਾ ਪਵੇਗਾ।
ਕਾਂਸਟੇਬਲ ਡਰਾਈਵਰ ਦੇ ਅਹੁਦੇ ਲਈ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਕੀਤੀ ਹੈ। ਨਾਲ ਹੀ ਉਮੀਂਦਵਾਰ ਦੇ ਕੋਲ ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਵੀ ਹੋਣਾ ਚਾਹੀਦਾ ਹੈ। ਇਸ ਭਰਤੀ ਮੁਹਿੰਮ (Recruitment Drive) ਰਾਹੀਂ ਕਾਂਸਟੇਬਲ ਡਰਾਈਵਰ ਦੀਆਂ ਕੁੱਲ 458 ਅਸਾਮੀਆਂ ਭਰੀਆਂ ਜਾਣਗੀਆਂ।
ਜੇ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਨ੍ਹਾਂ ਅਹੁਦਿਆਂ ਲਈ 21 ਤੋਂ 27 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ ਦੀ ਗਣਨਾ 26 ਜੁਲਾਈ 2023 ਤੋਂ ਕੀਤੀ ਜਾਵੇਗੀ। ਰਾਖਵੇਂ ਵਰਗ ਨੂੰ ਨਿਯਮਾਂ ਅਨੁਸਾਰ ਛੋਟ ਮਿਲੇਗੀ।
ਇੰਨੀ ਲੱਗੇਗੀ ਫੀਸ
ITBP ਦੀਆਂ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ UR, OBC, EWS ਸ਼੍ਰੇਣੀ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ SC, ST, ਮਹਿਲਾ ਤੇ ਐਕਸ ਸਰਵੀਸਮੈਨ ਨੂੰ ਅਰਜ਼ੀ ਫੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ।
ਕਿੰਨੀ ਹੋਵੇਗੀ ਤਨਖਾਹ
ਇਨ੍ਹਾਂ ਅਸਾਮੀਆਂ 'ਤੇ ਚੁਣੇ ਜਾਣ 'ਤੇ, ਉਮੀਦਵਾਰਾਂ ਨੂੰ ਲੈਵਲ 3 ਦੇ ਅਨੁਸਾਰ ਤਨਖਾਹ ਮਿਲੇਗੀ। ਇਹ ਮਹੀਨੇ 7ਵੇਂ ਸੀਪੀਸੀ ਦੇ ਅਨੁਸਾਰ ਮਹੀਨੇ ਦੇ 21,700 ਰੁਪਏ ਤੋਂ ਲੈ ਕੇ 69,100 ਰੁਪਏ ਤੱਕ ਹੋ ਸਕਦੀ ਹੈ। ਤੁਸੀਂ ਕਿਸੇ ਵੀ ਵਿਸ਼ੇ ਦੀ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।
ਇੰਝ ਕਰੋ ਅਪਲਾਈ
>> ਅਪਲਾਈ ਕਰਨ ਲਈ, ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ ਭਾਵ recruitment.itbpolice.nic.in 'ਤੇ ਜਾਓ।
>> ਇੱਥੇ ਪੋਰਟਲ 'ਤੇ New User Registration 'ਤੇ ਕਲਿੱਕ ਕਰੋ।
>> ਹੁਣ ਆਪਣੇ login credentials ਦਾ ਇਨਤੇਮਾਲ ਕਰ ਕੇ ਜਿਸ ਅਹੁਦੇ ਦੇ ਲਈ ਅਪਲਾਈ ਕਰਨ ਚਾਹੁੰਦੇ ਹੋ, ਉਸ ਦਾ ਫਾਰਮ ਭਰੋ।
>> ਐਪਲੀਕੇਸ਼ਨ ਨੂੰ ਪੂਰਾ ਕਰੋ, ਦਸਤਾਵੇਜ਼ ਅਪਲੋਡ ਕਰੋ ਤੇ ਫੀਸਾਂ ਦਾ ਭੁਗਤਾਨ ਕਰੋ।
>> ਹੁਣ ਫਾਰਮ submit ਕਰੋ ਤੇ ਪ੍ਰਿੰਟ ਕੱਢ ਲਓ।
Education Loan Information:
Calculate Education Loan EMI