ਸ੍ਰੀ ਮੁਕਤਸਰ ਸਾਹਿਬ: ਮਲੋਟ ਦੀ ਵਿਦਿਆਰਥਣ ਅਮਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10+2 ਜਮਾਤ ਦੇ ਨਤੀਜਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅਮਨ ਦੇ ਅੱਵਲ ਆਉਣ ਤੇ ਸਖ਼ਤ ਮਿਹਨ ਪਿੱਛੇ ਰਾਜ਼ ਹੈ ਕਿ ਉਸ ਨੇ ਕਦੇ ਵੀ ਆਪਣੇ ਸਕੂਲ ਤੋਂ ਛੁੱਟੀ ਨਹੀਂ ਕੀਤੀ ਅਤੇ ਨਾ ਹੀ ਕੋਈ ਟਿਊਸ਼ਨ ਰੱਖੀ ਹੈ।

ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਸਨੂੰ ਉਮੀਦ ਵੀ ਸੀ ਇੰਨਾ ਵਧੀਆ ਨਤੀਜਾ ਆਵੇਗਾ। ਉਸ ਨੇ ਦੱਸਿਆ ਕਿ ਉਸ ਨੇ ਇੰਟਰਆਰਟਸ ਵਿਸ਼ਿਆਂ 'ਚੋਂ 450 ਵਿੱਚੋਂ 445 ਅੰਕ ਯਾਨੀ 98.89% ਅੰਕ ਹਾਸਲ ਕੀਤੇ ਹਨ। ਅਮਨ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ ਤੇ ਲਗਨ, ਅਧਿਆਪਕਾਂ ਅਤੇ ਮਾਪਿਆਂ ਦੀ ਹਿੰਮਤ ਨੂੰ ਦਿੱਤਾ।

ਅਮਨ ਨੇ ਦੱਸਿਆ ਕਿ ਉਸ ਨੇ ਕਦੇ ਟਿਊਸ਼ਨ ਨਹੀਂ ਰੱਖੀ ਅਤੇ ਨਾ ਹੀ ਕਦੇ ਸਕੂਲੋਂ ਛੁੱਟੀ ਕੀਤੀ। ਉਸ ਨੇ ਕਿਹਾ ਕਿ ਉਹ ਅੱਗੇ ਕੰਪਿਊਟਰ ਅਤੇ ਹਿਸਾਬ ਵਿਸ਼ੇ ਵਿੱਚ ਗਰੈਜੂਏਸ਼ਨ ਕਰਕੇ ਸਿਵਲ ਸੇਵਾਵਾਂ ਦੀ ਤਿਆਰੀ ਕਰਕੇ ਸਿਵਲ ਅਫਸਰ ਬਣਨਾ ਚਾਹੁੰਦੀ ਹੈ। ਇਸ ਮੌਕੇ ਜੀ.ਟੀ.ਬੀ. ਸਕੂਲ ਦੇ ਪ੍ਰਿੰਸੀਪਲ ਅਮਰਜੀਤ ਨਰੂਲਾ ਸਮੇਤ ਸਮੂਹ ਸਟਾਫ ਨੇ ਅਮਨ ਨੂੰ ਵਧਾਈ ਦਿੱਤੀ। ਇਸ ਸਕੂਲ ਦੇ ਕਰੀਬ 7 ਹੋਰ ਵਿਦਿਆਰਥੀ ਵੀ ਮੈਰਿਟ ਵਿੱਚ ਆਏ ਹਨ।

Education Loan Information:

Calculate Education Loan EMI