ਰੋਹਤਕ: ਇੱਥੋਂ ਦੀ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾ ਦੀ ਪਛਾਣ ਮਹਿਮ ਦੀ ਰਹਿਣ ਵਾਲੀ ਗਗਨਪ੍ਰੀਤ ਕੌਰ ਵਜੋਂ ਹੋਈ ਹੈ। ਹਾਲੇ ਤਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਐਮਡੀਯੂ ਦੇ ਹੋਸਟਲਾਂ ਵਿੱਚ ਹੁਣ ਤਕ ਅੱਧੀ ਦਰਜਣ ਤੋਂ ਵੱਧ ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਗਗਨਪ੍ਰੀਤ ਕੌਰ ਐਮ. ਫਾਰਮਾ ਦੇ ਆਖਰੀ ਸਾਲ ਦੀ ਵਿਦਿਆਰਥਣ ਸੀ। ਉਸ ਨੇ ਆਪਣੇ ਹੋਸਟਲ ਦੇ ਕਮਰਾ ਨੰਬਰ 56 ਵਿੱਚ ਫਾਹਾ ਲਾ ਲਿਆ। ਪੁਲਿਸ ਤੇ ਫੋਰੈਂਸਿਕ ਮਾਹਰ ਮਾਮਲੇ ਦੀ ਜਾਂਚ ਕਰ ਰਹੇ ਹਨ।

Education Loan Information:

Calculate Education Loan EMI