ਚੰਡੀਗੜ੍ਹ: ਨੈਸ਼ਨਲ ਐਲੀਜੀਬਿਲਟੀ ਕਮ ਐਂਟਰਸ ਟੈਸਟ (ਨੀਟ) ਦਾ ਨਤੀਜਾ ਸ਼ੁੱਕਰਵਾਰ ਦੇਰ ਸ਼ਾਮ ਐਲਾਨਿਆ ਗਿਆ। ਜਿਸ ਵਿਚ ਗੁਰਕੀਰਤ ਨੇ ਆਲ ਇੰਡੀਆ ਪੱਧਰ 'ਤੇ ਟ੍ਰਾਈਸਿਟੀ ਵਿਚ 15 ਵਾਂ ਰੈਂਕ ਹਾਸਲ ਕੀਤਾ। ਜਦੋਂ ਕਿ ਬ੍ਰਿਟਿਸ਼ ਸਕੂਲ ਮੁਹਾਲੀ ਦੇ ਨਵਜੋਤ ਸਿੰਘ ਨੇ ਆਲ ਇੰਡੀਆ ਪੱਧਰ 'ਤੇ 221ਵੇਂ ਰੈਂਕ ਦੇ ਨਾਲ ਟ੍ਰਾਈਸਿਟੀ 'ਚ ਦੂਜਾ ਅਤੇ ਮਾਰੀਆ 254 ਰੈਂਕ ਨਾਲ ਟ੍ਰਾਈਸਿਟੀ 'ਚ ਤੀਜਾ ਸਥਾਨ ਹਾਸਲ ਕੀਤਾ।


ਦੱਸ ਦਈਏ ਕਿ ਸ਼ਹਿਰ ਚੋਂ ਨੀਟ ਪ੍ਰੀਖਿਆ 5600 ਨੇ ਦਿੱਤੀ ਸੀ। ਇਹ ਪ੍ਰੀਖਿਆ ਵਿਦਿਆਰਥੀਆਂ ਨੇ 13 ਸਤੰਬਰ ਨੂੰ ਦਿੱਤੀ ਸੀ। ਇਸ ਵਾਰ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ 720 ਟੈਪ ਦੇ ਵਿਦਿਆਰਥੀਆਂ ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਦੇ ਤਿੰਨ ਵਿਦਿਆਰਥੀਆਂ ਦੇ ਨਾਲ-ਨਾਲ ਸ਼ਹਿਰ ਦੇ ਕੋਚਿੰਗ ਸੈਂਟਰ ਤੋਂ ਵੀ ਵਿਦਿਆਰਥੀਆਂ ਨੇ ਵਧੀਆ ਪ੍ਰਫਾਰਮ ਕੀਤਾ। ਕੁੱਲ ਮਿਲਾ ਕੇ 18 ਵਿਦਿਆਰਥੀਆਂ ਨੇ ਇਸ ਨੂੰ ਟਾਪ-720 ਵਿਚ ਜਗ੍ਹਾ ਬਣਾਈ ਹੈ।

ਪੰਜਾਬ ਦੀ ਧੀ ਨੇ NEET 'ਚੋਂ ਹਾਸਲ ਕੀਤਾ 24ਵਾਂ ਰੈਂਕ, ਕੋਰੋਨਾ ਲੌਕਡਾਊਨ ਇੰਝ ਬਣਿਆ ਮਦਦਗਾਰ

ਇਸ ਦੇ ਨਾਲ ਹੀ ਹੁਣ ਨੀਟ ਦੀ ਪ੍ਰੀਖਿਆ ਪਾਸ ਹੋਣ ਤੋਂ ਬਾਅਦ ਦੇਸ਼ ਦੇ ਚੋਟੀ ਦੇ ਮੈਡੀਕਲ ਕਾਲਜਾਂ ਵਿਚ ਦਾਖਲਾ ਲੈਣ ਦਾ ਸੁਪਨਾ ਸਾਕਾਰ ਹੋਵੇਗਾ। ਸ਼ੁੱਕਰਵਾਰ ਨੂੰ ਰਿਲੀਜ਼ ਦੇ ਪੂਰੇ ਦਿਨ ਸਾਫ ਸੁਥਰੀਆਂ ਪ੍ਰੀਖਿਆਵਾਂ ਦੀ ਉਮੀਦ ਸੀ। ਜਦੋਂ ਚਾਰ ਵਜੇ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਨਤੀਜੇ ਐਲਾਨ ਕੀਤੇ ਗਏ, ਤਾਂ ਸਾਈਟ ਦੇ ਕਰੈਸ਼ ਹੋਣ ਨਾਲ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਰਾਤ ਨੌਂ ਵਜੇ ਨਤੀਜੇ ਹਾਸਲ ਕੀਤੇ।

India 'ਚ Corona ਦੇ ਪਿਛਲੇ 24 ਘੰਟਿਆਂ 'ਚ 62,212 ਨਵੇਂ ਕੇਸ | Corona Update

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI