Admissions in Meritorious Schools :ਕੋਵਿਡ ਦਾ ਪ੍ਰਕੋਪ ਘਟਣ ਤੋਂ ਬਾਅਦ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਕਿਉਂਕਿ 2022-23 ਸੈਸ਼ਨ ਲਈ 11ਵੀਂ ਅਤੇ 12ਵੀਂ ਜਮਾਤ ਦੀਆਂ ਕੁੱਲ 4,600 ਸੀਟਾਂ ਵਿੱਚੋਂ 99% ਭਰੀਆਂ ਗਈਆਂ ਹਨ।


ਦਸ ਦਈਏ ਕਿ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਕੋਰੋਨਾ ਦੇ ਦੌਰ ਦੌਰਾਨ ਹਾਲਤ ਤਰਸਯੋਗ ਬਣੀ ਹੋਈ ਸੀ। ਕੋਵਿਡ ਕਾਰਨ ਸਕੂਲ ਨਹੀਂ ਖੁੱਲ੍ਹੇ, ਜਿਸ ਕਾਰਨ ਸਕੂਲਾਂ ਵਿੱਚ ਦਾਖ਼ਲਿਆਂ ਦੀ ਕਮੀ ਰਹੀ ਅਤੇ ਜ਼ਿਆਦਾਤਰ ਸੀਟਾਂ ਖਾਲੀ ਰਹੀਆਂ ਪਰ ਇਸ ਸਾਲ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਵੱਡੀ ਉਛਾਲ ਦੇਖਣ ਨੂੰ ਮਿਲੀ ਹੈ। 11ਵੀਂ ਅਤੇ 12ਵੀਂ ਜਮਾਤ ਲਈ ਕੁੱਲ 4,600 ਸੀਟਾਂ ਸਨ, ਜਿਨ੍ਹਾਂ ਵਿੱਚੋਂ 4,579 ਸੀਟਾਂ ਭਰ ਗਈਆਂ ਹਨ। ਸੈਸ਼ਨ 2022-23 ਲਈ 99% ਸੀਟਾਂ 'ਤੇ ਦਾਖਲੇ ਨੇ ਸਕੂਲ ਸਟਾਫ਼ ਦੇ ਨਾਲ-ਨਾਲ ਸਿੱਖਿਆ ਵਿਭਾਗ ਅਤੇ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।



ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਐਸ.ਐਸ.ਨਗਰ, ਪਟਿਆਲਾ, ਸੰਗਰੂਰ ਅਤੇ ਤਲਵਾੜਾ ਵਿੱਚ ਮੈਰੀਟੋਰੀਅਸ ਸਕੂਲ ਹਨ।ਇਨ੍ਹਾਂ ਸਕੂਲਾਂ ਵਿੱਚ ਲੜਕਿਆਂ ਅਤੇ ਲੜਕੀਆਂ ਲਈ ਕ੍ਰਮਵਾਰ 40:60 ਦੇ ਅਨੁਪਾਤ ਵਿੱਚ ਸੀਟਾਂ ਅਲਾਟ ਕੀਤੀਆਂ ਗਈਆਂ ਹਨ।



ਅਧਿਕਾਰੀਆਂ ਅਨੁਸਾਰ ਤਲਵਾੜਾ ਦੇ ਮੈਰੀਟੋਰੀਅਸ ਸਕੂਲ ਵਿੱਚ ਜਿੱਥੇ ਲੜਕੀਆਂ ਲਈ ਕਾਮਰਸ ਦੀਆਂ 16 ਸੀਟਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਨਹੀਆਂ ਆਈਆਂ। ਗੁਰਦਾਸਪੁਰ ਵਿੱਚ 5 ਸੀਟਾਂ ਖਾਲੀ ਰਹੀਆਂ। 



ਦਾਖਲੇ ਲਈ ਚੱਲੀ 5 ਦਿਨਾਂ ਦੀ ਕਾਉਂਸਲਿੰਗ ਤੋਂ ਬਾਅਦ ਟੀਮ ਦਾ ਹਿੱਸਾ ਰਹੇ ਸਿੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਧਿਆਣਾ, ਜਲੰਧਰ ਅਤੇ ਬਠਿੰਡਾ ਵਿਦਿਆਰਥੀਆਂ ਲਈ ਸਭ ਤੋਂ ਪਸੰਦੀਦਾ ਸਕੂਲ ਸਨ ਜਿਹਨਾਂ  'ਚ ਦਾਖਲੇ ਲਈ ਵਿਦਿਆਰਥੀਆਂ  'ਚ ਹੋੜ ਲੱਗੀ ਹੈ। 



ਆਖਰੀ ਦਿਨ ਲੁਧਿਆਣਾ ਦਾਖ਼ਲਾ ਕੇਂਦਰ ਰਾਹੀਂ ਅੱਠ ਮੈਰੀਟੋਰੀਅਸ ਸਕੂਲਾਂ ਵਿੱਚ ਕੁੱਲ 90 ਵਿਦਿਆਰਥੀਆਂ ਨੇ ਦਾਖ਼ਲਾ ਲਿਆ। ਅੰਤਿਮ ਦਿਨ ਲੁਧਿਆਣਾ ਸੈਂਟਰ ਰਾਹੀਂ ਅੰਮ੍ਰਿਤਸਰ ਵਿੱਚ ਪੰਜ ਵਿਦਿਆਰਥੀਆਂ ਨੇ ਦਾਖਲਾ ਲਿਆ, ਜਦਕਿ ਤਿੰਨ ਨੇ ਫਿਰੋਜ਼ਪੁਰ, 12 ਗੁਰਦਾਸਪੁਰ, 20 ਜਲੰਧਰ, 32 ਲੁਧਿਆਣਾ, ਇੱਕ ਸੰਗਰੂਰ, ਪੰਜ ਐਸ.ਏ.ਐਸ ਨਗਰ ਅਤੇ 12 ਨੇ ਲੁਧਿਆਣਾ ਸੈਂਟਰ ਰਾਹੀਂ ਤਲਵਾੜਾ ਵਿੱਚ ਦਾਖਲਾ ਲਿਆ।


Education Loan Information:

Calculate Education Loan EMI