ਨਵੀਂ ਦਿੱਲੀ: ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਹੋਮਵਰਕ ਨਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੇ ਬਸਤੇ ਦਾ ਵਜ਼ਨ ਡੇਢ ਕਿੱਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ। ਮੰਤਰਾਲੇ ਨੇ ਪਹਿਲੀ ਤੋਂ 10ਵੀਂ ਜਮਾਤ ਦੇ ਬੱਚਿਆਂ ਦੇ ਬਸਤਿਆਂ ਦਾ ਵਜ਼ਨ ਵੀ ਤੈਅ ਕਰ ਦਿੱਤਾ ਹੈ।


ਪੂਰੇ ਦੇਸ਼ ਦੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਮੰਤਰਾਲੇ ਨੇ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਗਣਿਤ ਤੇ ਭਾਸ਼ਾਵਾਂ ਪੜ੍ਹਾਈਆਂ ਜਾਣ ਅਤੇ ਵਿਸ਼ਿਆਂ ਦੀ ਪੜ੍ਹਾਈ ਤੇ ਬਸਤਿਆਂ ਦੇ ਵਜ਼ਨ ਨੂੰ ਵੀ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ ਯਕਾਨੀ ਬਣਾਇਆ ਜਾਵੇ। ਤੀਜੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਐਸਸੀਈਆਰਟੀ ਵੱਲੋਂ ਤੈਅ ਭਾਸ਼ਾ, ਗਣਿਤ ਤੇ ਵਾਤਾਵਰਣ ਵਿਗਿਆਨ ਤੋਂ ਇਲਾਵਾ ਹੋਰ ਦੂਜੇ ਵਿਸ਼ੇ ਨਹੀਂ ਪੜ੍ਹਾਏ ਜਾਣੇ ਚਾਹੀਦੇ।

ਮੰਤਰਾਲੇ ਨੇ ਵਿਦਿਆਰਥੀਆਂ ਲਈ ਬਸਤਿਆਂ ਦਾ ਵਜ਼ਨ ਤੈਅ ਕਰਦਿਆਂ ਨਿਰਦੇਸ਼ ਜਾਰੀ ਕੀਤੇ ਜਿਸ ਤਹਿਤ ਤੀਜੀ ਤੋਂ ਪੰਜਵੀਂ ਤਕ ਦੇ ਬੱਚਿਆਂ ਲਈ ਦੋ ਤੋਂ ਤਿੰਨ ਕਿੱਲੋ, ਛੇਵੀ-ਸੱਤਵੀਂ ਜਮਾਤ ਲਈ ਚਾਰ ਕਿੱਲੋ, ਅੱਠਵੀਂ-ਨੌਵੀਂ ਜਮਾਤ ਲਈ ਸਾਢੇ ਚਾਰ ਕਿੱਲੋ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਬਸਤਾ ਪੰਜ ਕਿੱਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ।

Education Loan Information:

Calculate Education Loan EMI