ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਮੋਗਾ ਜ਼ਿਲ੍ਹੇ ਦੀ ਉਪਿੰਦਰਜੀਤ ਕੌਰ ਬਰਾੜ ਨੇ ਪੰਜਾਬ ਸਿਵਲ ਸਰਵਿਸਿਜ਼ 2020 ਦੀ ਦਾਖਲਾ ਪ੍ਰੀਖਿਆ ਵਿੱਚ ਟਾਪ ਪ੍ਰਾਪਤ ਕੀਤਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸ਼ੁੱਕਰਵਾਰ ਨੂੰ ਐਲਾਨ ਕੀਤੇ ਗਏ ਨਤੀਜਿਆਂ ਮੁਤਾਬਕ ਖੰਨਾ ਨਿਵਾਸੀ ਅਭਿਸ਼ੇਕ ਸ਼ਰਮਾ ਦੂਜੇ ਨੰਬਰ ‘ਤੇ, ਜਦਕਿ ਲੁਧਿਆਣਾ ਦਾ ਸਚਿਨ ਪਾਠਕ ਤੀਜੇ ਨੰਬਰ ‘ਤੇ ਹੈ।


ਉਪਿੰਦਰਜੀਤ ਕੌਰ ਮੋਗਾ ਦੇ ਪਿੰਡ ਸਮਾਲਸਰ ਪਿੰਡ ਨਾਲ ਸਬੰਧਤ ਹੈ ਅਤੇ ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਜੀਓਲਜੀ ਵਿੱਚ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਆਪਣੀ ਇਸ ਕਾਮਯਾਬੀ ਲਈ ਉਸ ਨੇ ਕਿਹਾ ਕਿ “ਮੇਰੀ ਸਫਲਤਾ ਦਾ ਸਾਰਾ ਸਿਹਰਾ ਮੇਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਜਾਂਦਾ ਹੈ।”




ਪੰਜਾਬ ਸਿਵਲ ਸਰਵਿਸਜ ਦੇ ਨਤੀਜੇ ਐਲਾਨ ਕੀਤੇ ਜਾਣ 'ਚੇ ਪਿੰਡ ਸਮਾਲਸਰ ਦੀ ਬੇਟੀ ਉਪਿੰਦਰਜੀਤ ਕੌਰ ਜਿਸ ਦੇ ਪਿਤਾ ਮਾਸਟਰ ਸਵੱਰਨ ਸਿੰਘ ਬਰਾੜ ਹਨ ਨੇ ਪੰਜਾਬ ਚੋਂ ਪਹਿਲਾ ਸਥਾਨ ਲੈਕੇ  ਇਤਿਹਾਸ ਰੱਚਿਆ ਹੈ। ਇਹ ਖੁਸ਼ੀ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਮਾਸਟਰ ਸਵੱਰਨ ਸਿੰਘ ਬਰਾੜ ਦੇ ਘਰ ਵਧਾਈ ਦੇਣ ਵਾਲਿਆਂ ਤਾਂਤਾ ਲੱਗ ਗਿਆ।


ਉਧਰ ਦੋ ਵਾਰ ਨਾਕਾਮੀ ਹੱਥ ਲੱਗਣ ਤੋਂ ਵੀ ਹਾਰ ਨਾ ਮੰਨਣ ਵਾਲੇ ਖੰਨਾ ਦੇ ਅਭਿਸ਼ੇਕ ਸ਼ਰਮਾ ਨੂੰ ਆਪਣੇ ਟੀਚੇ ਤੋਂ ਹਾਸਤ ਕਰਨ ਤੋਂ ਕੋਈ ਨਹੀਂ ਰੋਕ ਸਕੀਆ। ਸਖ਼ਤ ਮਿਹਨਤ ਜਾਰੀ ਰਹੀ ਅਤੇ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਇਤਿਹਾਸ ਰਚਿਆ। ਖੰਨਾ ਦੇ ਨਰੋਤਮ ਨਗਰ ਨਿਵਾਸੀ ਅਭਿਸ਼ੇਕ ਸ਼ਰਮਾ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਪੰਜਾਬ ਸਿਵਲ ਸੇਵਾਵਾਂ (ਪੀਸੀਐਸ) ਦੀ ਪ੍ਰੀਖਿਆ ਵਿੱਚ ਸੂਬੇ ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਸ਼ੁੱਕਰਵਾਰ ਨੂੰ ਨਤੀਜੇ ਐਲਾਨੇ ਜਾਣ ਤੋਂ ਅਭਿਸ਼ੇਕ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।


ਇਸ ਦੇ ਨਾਲ ਹੀ 26 ਸਾਲਾ ਸਚਿਨ ਪਾਠਕ ਲੁਧਿਆਣਾ ਦੇ ਸਾਹਨੇਵਾਲ ਖੇਤਰ ਦਾ ਰਹਿਣ ਵਾਲਾ ਹੈ। ਜਿਸ ਨੇ ਪਟਿਆਲਾ ਦੇ ਥਾਪਰ ਇੰਸਟੀਚਿਊਟ ਤੋਂ ਇਲੈਕਟ੍ਰਿਕਲ ਇੰਜੀਨੀਅਰਿੰਗ ਪੂਰੀ ਕੀਤੀ ਅਤੇ 15 ਲੱਖ ਦੇ ਸਾਲਾਨਾ ਪੈਕੇਜ ਨਾਲ ਨੌਕਰੀ ਹਾਸਲ ਕੀਤੀ, ਪਰ ਉਸ ਨੇ ਲੋਕ ਸੇਵਾ ਦੀ ਚੋਣ ਕੀਤੀ। ਉਸ ਦਾ ਪਿਤਾ ਦੁਕਾਨਦਾਰ ਹੈ। ਸਚਿਨ ਨੇ ਤੀਜਾ ਸਥਾਨ ਹਾਸਲ ਕੀਤਾ ਹੈ।


ਦੱਸ ਦਈਏ ਕਿ ਕੁੱਲ 174 ਉਮੀਦਵਾਰ ਇੰਟਰਵਿਊ ਗੇੜ ਲਈ ਆਏ ਸੀ ਅਤੇ ਨਤੀਜੇ ਇੰਟਰਵਿਊ ਦੇਣ ਦੇ ਇੱਕ ਘੰਟੇ ਬਾਅਦ ਐਲਾਨੇ ਗਏ ਸੀ।


ਇਹ ਵੀ ਪੜ੍ਹੋ: Corona Cases: ਕੋਰੋਨਾ ਨਾਲ ਬਦਲ ਰਹੇ ਹਾਲਾਤ, ਲਗਾਤਾਰ ਘੱਟ ਰਹੇ ਕੇਸ ਕਈ ਸੂਬਿਆਂ 'ਚ ਦਰਜ ਹੋਏ 500 ਤੋਂ ਵੀ ਘੱਟ ਮਾਮਲੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI