ਸੰਗਰੂਰ: ਬੇਰੁਜ਼ਗਾਰ ਈਟੀਟੀ ਟੀਈਟੀ ਪਾਸ ਅਧਿਆਪਕਾਂ ਨੇ ਨੌਕਰੀ ਦੀ ਮੰਗ ਨੂੰ ਲੈ ਕੇ 4 ਜਨਵਰੀ ਤੋਂ ਡੀਸੀ ਦਫਤਰ ਅੱਗੇ ਧਰਨੇ 'ਤੇ ਬੈਠੇ ਹਨ। ਇਸ ਦੌਰਾਨ ਸ਼ੁੱਕਰਵਾਰ ਦੁਪਹਿਰ ਨੂੰ ਇਨ੍ਹਾਂ ਧਰਨਾ ਦੇ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਘਿਰਾਓ ਕੀਤਾ। ਜਿਵੇਂ ਹੀ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਦੇ ਰੈਸਟ ਹਾਊਸ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਉਹ ਸੰਗਰੂਰ ਦੇ ਰੈਸਟ ਹਾਊਸ ਦੇ ਗੇਟ 'ਤੇ ਪਹੁੰਚ ਗਏ। ਜਿੱਥੇ ਸਿੱਖਿਆ ਮੰਤਰੀ ਨੂੰ ਦੋਵਾਂ ਗੇਟਾਂ 'ਤੇ ਧਰਨਾ ਦੇ ਰਹੇ ਅਧਿਆਪਕਾਂ ਨੇ ਅੰਦਰ ਹੀ ਕੈਦ ਕਰ ਦਿੱਤਾ।
ਇਸ ਦੌਰਾਨ ਕਰੀਬ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਘਿਰਾਓ ਜਾਰੀ ਰੱਖਿਆ। ਨਾਲ ਹੀ ਪੁਲਿਸ ਦੀ ਮੌਜੂਦਗੀ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦੋ ਤਿੰਨ ਘੰਟਿਆਂ ਤੋਂ ਬਾਅਦ ਵਿਜੇ ਇੰਦਰ ਸਿੰਗਲਾ ਅਧਿਆਪਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਆਪਣੀ ਗੱਡੀ ਛੱਡ ਭੱਜਦੇ ਨਜ਼ਰ ਆਏ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਆਪਣੀ ਗੱਡੀ ਰੈਸਟ ਹਾਊਸ ਵਿੱਚ ਛੱਡ ਕੇ ਹੋਰ ਗੱਡੀ ਵਿੱਚ ਬੈਠ ਕੇ ਭੱਜਣ ਵਿਚ ਸਫਲ ਹੋਏ। ਹਾਲਾਂਕਿ ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।
ਬੇਰੁਜ਼ਗਾਰ ਈਟੀਟੀ ਟੀਈਟੀ ਪਾਸ ਅਧਿਆਪਕਾਂ ਦਾ ਸੰਘਰਸ਼ 166ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਦੂਜੇ ਪਾਸੇ, ਸੁਰਿੰਦਰਪਾਲ ਪਿਛਲੇ 90 ਦਿਨਾਂ ਤੋਂ ਗੁਰਦਾਸਪੁਰ ਲੀਲਾ ਭਵਨ ਵਿੱਚ ਸਥਿਤ ਬੀਐਸਐਨਐਲ ਟਾਵਰ ’ਤੇ ਧਰਨੇ ’ਤੇ ਬੈਠੇ ਹਨ।
ਰੈਸਟ ਹਾਊਸ ਦੀ ਘੇਰਾਬੰਦੀ ਬਾਰੇ ਪਤਾ ਲੱਗਦਿਆਂ ਹੀ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਮੋਰਚਾ ਸੰਭਾਲ ਲਿਆ। ਜਦੋਂ ਪ੍ਰਸ਼ਾਸਨ ਨੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਕੁਲਦੀਪ ਖੋਖਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਜ਼ਬਰਦਸਤ ਵਿਰੋਧ ਕੀਤਾ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਛੱਡਣ ਲਈ ਮਜ਼ਬੂਰ ਹੋਣਾ ਪਿਆ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ 'ਤੇ ਸੁਖਬੀਰ ਬਾਦਲ ਨੇ ਕਸਿਆ ਤੰਨਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI