ਸ੍ਰੀ ਮੁਕਤਸਰ ਸਾਹਿਬ: ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗ਼ਜ਼ਾਮੀਨੇਸ਼ਨਜ਼ ਨੇ ਆਈਸੀਐਸਈ ਤਹਿਤ 10ਵੀਂ ਤੇ ਆਈਐਸਸੀ ਤਹਿਤ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਪੂਰੇ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਮਨੋਹਰ ਨੇ 99.6% ਅੰਕ ਹਾਸਲ ਕਰ ਕੇ ਇਹ ਇਤਿਹਾਸ ਸਿਰਜਿਆ ਹੈ। ਮਨਹਰ ਮੁਕਤਸਰ ਸਾਹਿਬ ਦੇ ਉੱਘੇ ਡਾਕਟਰਰ ਮਦਨ ਮੋਹਨ ਬਾਂਸਲ ਦਾ ਪੁੱਤਰ ਹੈ। ਆਪਣੇ ਪੁੱਤ ਦੀ ਕਾਮਯਾਬੀ 'ਤੇ ਸਾਰਾ ਟੱਬਰ ਖੁਸ਼ੀ ਵਿੱਚ ਖੀਵਾ ਹੋਇਆ ਪਿਆ ਹੈ।

ਇਸ ਵਾਰ ਆਈਸੀਐਸਈ 10th 'ਚ 98.54% ਵਿਦਿਆਰਥੀ ਪਾਸ ਹੋਏ ਜਦਕਿ ਆਈਐਸਸੀ 12th 'ਚ 96.52% ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ ਦੇਵਾਂਗ ਕੁਮਾਰ ਅਗਰਵਾਰ ਅਤੇ ਵਿਭਾ ਸਵਾਮੀਨਾਥਨ 12ਵੀਂ ਜਮਾਤ 'ਚ 100 ਫ਼ੀਸਦੀ ਅੰਕ ਹਾਸਲ ਕਰਨ ਵਾਲੇ ਪਹਿਲੇ ਵਿਦਿਆਰਥੀ ਬਣੇ ਹਨ।

ਮੁੰਡਿਆਂ ਵਿੱਚੋਂ ਜਿੱਥੇ ਮੁਕਤਸਰ ਦੇ ਮਨਹਰ ਬੰਸਲ ਨੇ 99.60 ਫ਼ੀਸਦ ਅੰਕ ਪ੍ਰਾਪਤ ਕਰਕੇ ਟਾਪ ਕੀਤਾ ਉੱਥੇ ਹੀ ਮੁੰਬਈ ਦੀ ਜੂਹੀ ਰਪੇਸ਼ ਜਾਰੀਆ ਵੀ ਅੱਵਲ ਆਈ। ਇਸ ਸਾਲ ਆਈਐਸਸੀ ਪ੍ਰੀਖਿਆ 'ਚ 86,713 ਵਿਦਿਆਰਥੀ ਸ਼ਾਮਲ ਹੋਏ ਸਨ, ਪ੍ਰੀਖਿਆ ਦਾ ਕੁੱਲ ਨਤੀਜਾ 96.52 ਫ਼ੀਸਦ ਰਿਹਾ।

Education Loan Information:

Calculate Education Loan EMI