ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਪ੍ਰੀ-ਪ੍ਰਾਇਮਰੀ ਦੀਆਂ ਜਮਾਤਾਂ ਦਾ ਨਾਮ ਬਦਲ ਕੇ ਪ੍ਰੀ-ਪ੍ਰਾਇਮਰੀ-1 ਤੋਂ ਬਦਲ ਐਲਕੇਜੀ ਤੇ ਪ੍ਰੀ-ਪ੍ਰਾਇਮਰੀ-2 ਦਾ ਬਦਲ ਕੇ ਯੂਕੇਜੀ ਰੱਖ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬੱਚਿਆਂ ਦੇ ਮਾਪਿਆਂ ਤੇ ਸਕੂਲ ਅਧਿਆਪਕਾਂ ਵੱਲੋਂ ਜਮਾਤਾਂ ਦਾ ਨਾਮ ਬਦਲਣ ਸਬੰਧੀ ਸੁਝਾਅ ਪ੍ਰਾਪਤ ਹੋਏ ਸਨ।  

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨਵੰਬਰ, 2017 ਤੋਂ ਸ਼ੁਰੂ ਕੀਤੀ ਗਈ ਸੀ। ਇਸ ਵਿੱਚ 3-6 ਸਾਲ ਦੇ ਬੱਚਿਆਂ ਨੂੰ ਪ੍ਰੀ-ਸਕੂਲ ਸਿੱਖਿਆ ਦੇ ਕੇ ਸਕੂਲੀ ਸਿੱਖਿਆ ਲਈ ਤਿਆਰ ਕਨ ਦਾ ਟੀਚਾ ਰੱਖਿਆ ਗਿਆ ਸੀ। ਹੁਣ ਤੱਕ 3.30 ਲੱਖ ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ ਲੈ ਚੁੱਕੇ ਹਨ।

ਹੁਣ ਤੋਂ ਪ੍ਰੀ-ਪ੍ਰਾਇਮਰੀ-1 ਨੂੰ ਐਲਕੇਜੀ (ਲੋਅਰ ਕਿੰਡਰ ਗਾਰਟਨ) ਤੇ ਪ੍ਰੀ-ਪ੍ਰਾਇਮਰੀ-2 ਨੂੰ ਯੂਕੇਜੀ (ਅਪਰ ਕਿੰਡਰ ਗਾਰਟਨ) ਕਿਹਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਐਲਕੇਜੀ ਤੇ ਯੂਕੇਜੀ ਦੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਕਮਰਿਆਂ ਨੂੰ ਮਾਡਲ ਕਲਾਸਰੂਮ ਬਣਾਇਆ ਗਿਆ ਹੈ।


Education Loan Information:

Calculate Education Loan EMI