Asteroid Nereus: ਕੋਰੋਨਾ ਨੇ 2019 ਤੋਂ ਦੁਨੀਆਂ 'ਚ ਤਬਾਹੀ ਮਚਾਈ ਹੋਈ ਹੈ। ਇਸ ਮਹਾਂਮਾਰੀ ਨੇ ਦੁਨੀਆਂ ਨੂੰ ਕੈਦ 'ਚ ਰਹਿਣ ਲਈ ਮਜਬੂਰ ਕਰ ਦਿੱਤਾ ਸੀ। ਹੁਣ ਇੱਕ ਵਾਰ ਫਿਰ ਇਸ ਦੇ ਨਵੇਂ ਵੇਰੀਐਂਟ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਹੁਣ ਇੱਕ ਨਵੀਂ ਮੁਸੀਬਤ ਧਰਤੀ ਵੱਲ ਵਧ ਰਹੀ ਹੈ। ਪੁਲਾੜ ਤੋਂ 330 ਮੀਟਰ ਵੱਡਾ ਐਸਟ੍ਰੋਇਡ, ਜਿਸ ਦਾ ਨਾਂ Nereus ਹੈ, ਧਰਤੀ ਵੱਲ ਵੱਧ ਰਿਹਾ ਹੈ। ਇਹ ਗ੍ਰਹਿ ਆਈਫਲ ਟਾਵਰ ਤੋਂ ਵੀ ਵੱਡਾ ਹੈ। ਕਿਹਾ ਜਾ ਰਿਹਾ ਹੈ ਕਿ ਇਹ Asteroid 4 ਮੀਲ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ। ਇਸ ਦੇ 11 ਦਸੰਬਰ ਤਕ ਧਰਤੀ ਦੇ ਪੰਧ 'ਤੇ ਪਹੁੰਚਣ ਦੀ ਉਮੀਦ ਹੈ।
ਨਾਸਾ ਦੀਆਂ ਰਿਪੋਰਟਾਂ ਮੁਤਾਬਕ ਅਗਲੇ ਹਫ਼ਤੇ ਅਜਿਹਾ ਵੱਡਾ Asteroid ਧਰਤੀ ਨਾਲ ਟਕਰਾ ਸਕਦਾ ਹੈ, ਜੋ ਵੱਡੀ ਤਬਾਹੀ ਲਿਆ ਸਕਦਾ ਹੈ। ਨਾਸਾ ਦੁਆਰਾ ਕੀਤੀ ਗਈ ਗਣਨਾ ਅਨੁਸਾਰ ਇਹ ਗ੍ਰਹਿ ਅਗਲੇ ਹਫ਼ਤੇ ਤਕ ਧਰਤੀ ਦੇ ਆਰਬਿਟ ਨਾਲ ਟਕਰਾਏਗਾ। ਇਹ ਧਰਤੀ ਦੇ ਬਹੁਤ ਨੇੜਿਓਂ ਲੰਘੇਗਾ। ਇਸ ਦੌਰਾਨ ਜੇਕਰ ਧਰਤੀ ਦੀ ਗੁਰੂਤਾਕਾਰਤਾ Asteroid ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਧਰਤੀ 'ਤੇ ਤਬਾਹੀ ਮੱਚ ਜਾਵੇਗੀ। ਹਾਲਾਂਕਿ ਨਾਸਾ ਦਾ ਕਹਿਣਾ ਹੈ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ।
ਨਾਸਾ ਨੇ ਇਸ Asteroid ਦਾ ਨਾਂ 4460 Nereus ਰੱਖਿਆ ਹੈ। ਇਹ ਆਈਫਲ ਟਾਵਰ ਤੋਂ ਵੀ ਵੱਡਾ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ 4 ਮੀਲ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ। ਨਾਸਾ ਨੇ ਇਸ ਨੂੰ ਖਤਰਨਾਕ ਦੀ ਕੈਟਾਗਰੀ 'ਚ ਰੱਖਿਆ ਹੈ। ਹਾਲਾਂਕਿ ਇਹ ਗ੍ਰਹਿ ਧਰਤੀ ਤੋਂ ਚੰਦਰਮਾ ਦੀ ਦੂਰੀ ਤੋਂ 10 ਗੁਣਾ ਵੱਧ ਲੰਘੇਗਾ। ਹਾਲਾਂਕਿ ਨਾਸਾ ਨੇ ਇਸ ਨੂੰ ਖ਼ਤਰਾ ਦੱਸਿਆ ਹੈ ਜਿਸ ਰਫ਼ਤਾਰ ਨਾਲ ਇਹ ਗ੍ਰਹਿ ਧਰਤੀ ਵੱਲ ਵਧ ਰਿਹਾ ਹੈ, ਉਸ ਮੁਤਾਬਕ ਅਗਲੇ ਹਫ਼ਤੇ ਤੱਕ ਇਹ ਆਰਬਿਟ ਦੇ ਨੇੜੇ ਪਹੁੰਚ ਜਾਵੇਗਾ।
ਦੱਸ ਦੇਈਏ ਕਿ ਅਗਲੇ ਹਫਤੇ ਧਰਤੀ ਦੇ ਆਰਬਿਟ 'ਤੇ ਆਉਣ ਵਾਲੇ ਇਸ Asteroid ਦੀ ਖੋਜ ਖਗੋਲ ਵਿਗਿਆਨੀ ਐਲੇਨੋਰ ਐਫ. ਹੈਲਿਨ ਨੇ 28 ਫਰਵਰੀ 1982 ਨੂੰ ਕੀਤੀ ਸੀ। ਉਦੋਂ ਤੋਂ ਹੀ ਨਾਸਾ ਤੇ ਜਾਪਾਨੀ ਸਪੇਸ ਏਜੰਸੀ JAXA ਇਸ 'ਤੇ ਨਜ਼ਰ ਰੱਖ ਰਹੇ ਹਨ। ਹੁਣ ਜਦੋਂ ਅਗਲੇ ਹਫ਼ਤੇ ਇਹ ਧਰਤੀ ਦੇ ਨੇੜਿਓਂ ਲੰਘਣ ਜਾ ਰਿਹਾ ਹੈ ਤਾਂ ਹਰ ਕਿਸੇ ਦੇ ਦਿਲ ਵਿੱਚ ਡਰ ਪੈਦਾ ਹੋਣ ਲੱਗਾ ਹੈ। ਡਰ ਦਾ ਕਾਰਨ ਇਤਿਹਾਸ ਦੀ ਉਹ ਘਟਨਾ ਹੈ ਜਦੋਂ ਇੱਕ ਗ੍ਰਹਿ ਕਾਰਨ ਡਾਇਨਾਸੋਰ ਧਰਤੀ ਤੋਂ ਖ਼ਤਮ ਹੋ ਗਏ ਸਨ। ਵਿਗਿਆਨੀ ਅਜਿਹੀ ਕਿਸੇ ਵੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਇਸ ਗ੍ਰਹਿ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Petrol Diesel Price: ਵਧਦੀ ਮਹਿੰਗਾਈ ਵਿਚਾਲੇ ਮਿਲ ਸਕਦੀ ਖੁਸ਼ਖਬਰੀ, ਕੇਜਰੀਵਾਲ ਸਰਕਾਰ ਅੱਜ ਵੈਟ ਘਟਾਉਣ ਦਾ ਕਰ ਸਕਦੀ ਐਲਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI