ਮਹਿਤਾਬ-ਉਦ-ਦੀਨ

ਚੰਡੀਗੜ੍ਹ: ਜੇ ਤੁਸੀਂ ਕਿਤਾਬਾਂ ਪੜ੍ਹਨ ਜਾਂ ਸੰਗ੍ਰਹਿ ਕਰਨ ਦੇ ਸ਼ੌਕੀਨ ਹੋ, ਤਾਂ ਇਹ ਤੁਹਾਡੇ ਲਈ ਵੱਡੀ ਖ਼ੁਸ਼ਖ਼ਬਰੀ ਹੋ ਸਕਦੀ ਹੈ। ਨੈਸ਼ਨਲ ਬੁੱਕ ਟ੍ਰੱਸਟ ਪਬਲੀਕੇਸ਼ਨ (National Book Trust, India) ਦੀਆਂ ਬਹੁਤ ਸਸਤੀਆਂ ਕੀਮਤਾਂ ’ਤੇ ਕਿਤਾਬਾਂ ਵਾਲੀਆਂ ਅਲੱਗ-ਅਲੱਗ ਬੱਸਾਂ ਪੰਜਾਬ ਵਿੱਚ ਆਈਆਂ ਹੋਈਆਂ ਹਨ। ਬੀਤੀ ਪੰਜ ਅਪਰੈਲ ਤੋ ਇਹ ਬੱਸਾਂ ਪੰਜਾਬ ਦੇ ਅਲੱਗ਼ ਅਲੱਗ ਜਿਲ੍ਹਿਆਂ ਵਿੱਚ ਉਪਲਬਧ ਹੋ ਰਹੀਆਂ ਹਨ ਤੇ ਮਈ ਮਹੀਨੇ ਦੇ ਅਰੰਭ ਤੱਕ ਹੋਣਗੀਆਂ। ਇੰਝ ਤੁਸੀਂ ਵੱਡਮੁੱਲੀਆਂ ਪੁਸਤਕਾਂ ਆਪਣੇ ਘਰ ਦੇ ਦਰਾਂ ’ਤੇ ਲੈ ਸਕਦੇ ਹੋ।

•        ਬਰਨਾਲਾ 19-20 ਅਪ੍ਰੈਲ•        ਬਠਿੰਡਾ 21-23 ਅਪ੍ਰੈਲ•        ਫਰੀਦਕੋਟ 27-28 ਅਪ੍ਰੈਲ•        ਫ਼ਤਹਿਗੜ੍ਹ ਸਾਹਿਬ 8-10 ਅਪ੍ਰੈਲ•        ਫ਼ਾਜ਼ਿਲਕਾ 1-3 ਮਈ•        ਅਮ੍ਰਿਤਸਰ 16 - 18 ਅਪ੍ਰੈਲ•        ਫਿਰੋਜ਼ਪੁਰ 21-23 ਅਪ੍ਰੈਲ•        ਗੁਰਦਾਸਪੁਰ 14-15 ਅਪ੍ਰੈਲ•        ਹੁਸ਼ਿਆਰਪੁਰ 08-10 ਅਪ੍ਰੈਲ•        ਜਲੰਧਰ 27-28 ਅਪ੍ਰੈਲ•        ਕਪੂਰਥਲਾ 24-26 ਅਪ੍ਰੈਲ•        ਲੁਧਿਆਣਾ 29 - 30 ਅਪ੍ਰੈਲ•        ਮਾਨਸਾ 16-18 ਅਪ੍ਰੈਲ•        ਮੋਗਾ 24-26 ਅਪ੍ਰੈਲ•        ਮੁਕਤਸਰ 29 - 30 ਅਪ੍ਰੈਲ•        ਪਠਾਨਕੋਟ 11-13 ਅਪ੍ਰੈਲ•        ਪਟਿਆਲਾ 11-13 ਅਪ੍ਰੈਲ•        ਰੂਪਨਗਰ 5 - 07 ਅਪ੍ਰੈਲ

ਇੱਥੋਂ ਕਰੋ ਪੁੱਛਗਿੱਛ

7827731400- ਰੋਹਿਤ

8375088319-ਸੁਰੇਸ਼

ਇਹ ਬੱਸਾਂ ਦੇ ਇੰਚਾਰਜਾਂ ਦੇ ਨੰਬਰ ਹਨ । ਕਿਤਾਬਾਂ ਲਈ ਅਤੇ ਜਗ੍ਹਾ (location ) ਪੁੱਛਣ ਲਈ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ। ਪਿਛਲੇ 88 ਸਾਲਾਂ ਤੋਂ ਚੱਲਦੇ ਆ ਰਹੇ ਪੰਜਾਬੀ ਰਸਾਲੇ ‘ਪ੍ਰੀਤ ਲੜੀ’ ਦੇ ਸੰਪਾਦਕ ਪੂਨਮ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ ਕੋਈ ਕਿਤਾਬਾਂ ਪੜਨ ਦਾ ਚਾਹਵਾਨ ਹੈ ਤਾਂ ਉਹ ਜਰੂਰ ਇਸ ਤੋਂ ਫਾਇਦਾ ਲਵੇ, ਇਹ ਬੱਸਾਂ ਯੂਨਿਵਰਸਿਟੀਆਂ ਜਾਂ ਕਾਲਜਾਂ ਦੇ ਅੱਗੇ ਖੜ੍ਹ ਰਹੀਆਂ ਹਨ। ਇੱਥੇ ਤੁਹਾਨੂੰ ਬਹੁਤ ਹੀ ਘੱਟ ਰੇਟ ਉੱਤੇ 20% ਛੋਟ  (Discount) ’ਤੇ ਕਿਤਾਬਾਂ ਮਿਲ ਜਾਣਗੀਆਂ।

 

ਦੱਸ ਦੇਈਏ ਕਿ ਭਾਰਤ ਸਰਕਾਰ ਨੇ ‘ਨੈਸ਼ਨਲ ਬੁੱਕ ਟ੍ਰੱਸਟ’ (NBT) ਦੀ ਸਥਾਪਨਾ ਕੀਤੀ ਸੀ। ਇਹ ਅਦਾਰਾ ਪੰਜਾਬੀ ਸਮੇਤ ਦੇਸ਼ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਸਾਹਿਤਕ ਤੇ ਹੋਰ ਸਾਰੇ ਵਿਸ਼ਿਆਂ ਤੇ ਖੇਤਰਾਂ ਨਾਲ ਸਬੰਧਤ ਉੱਚ–ਮਿਆਰੀ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ।


Education Loan Information:

Calculate Education Loan EMI