ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੁਆਰਾ ਨੈਸ਼ਨਲ ਡਿਫੈਂਸ ਅਕੈਡਮੀ (NDA) ਅਤੇ ਨੇਵਲ ਅਕੈਡਮੀ (NA) 2020 ਲਈ ਨੋਟੀਫਿਕੇਸ਼ਨ ਮੰਗਲਵਾਰ 16 ਜੂਨ ਨੂੰ ਜਾਰੀ ਕੀਤਾ ਗਿਆ ਹੈ। 413 ਅਸਾਮੀਆਂ ਲਈ ਜਾਰੀ ਨੋਟੀਫਿਕੇਸ਼ਨ ਦੇ ਨਾਲ ਕਮਿਸ਼ਨ ਨੇ ਪ੍ਰੀਖਿਆ ਲਈ ਅਰਜ਼ੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਹਨ।  ਉਮੀਦਵਾਰ ਐਨਡੀਏ ਦੀ ਨੋਟੀਫੀਕੇਸ਼ਨ UPSC ਅਧਿਕਾਰਤ ਵੈਬਸਾਈਟ upsc.gov.in ਤੋਂ ਡਾਊਨਲੋਡ ਕਰ ਸਕਦੇ ਹਨ। ਜਦਕਿ ਉਮੀਦਵਾਰ ਕਮਿਸ਼ਨ ਦੇ ਐਪਲੀਕੇਸ਼ਨ ਪੋਰਟਲ upsconline.nic.in ‘ਤੇ ਵੀਜ਼ੀਟ ਕਰ ਸਕਦੇ ਹਨ।

ਪਹਿਲਾਂ 10 ਜੂਨ ਨੂੰ ਆਉਣਾ ਸੀ ਨੋਟੀਫਿਕੇਸ਼ਨ:

ਇਸ ਤੋਂ ਪਹਿਲਾਂ 5 ਜੂਨ ਨੂੰ ਜਾਰੀ ਕੀਤੇ ਗਏ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਸੋਧੇ ਹੋਏ ਪ੍ਰੀਖਿਆ ਸ਼ਡਿਊਲ ਮੁਤਾਬਕ, ਐਨਡੀਏ ਅਤੇ ਐਨਏ (2) ਪ੍ਰੀਖਿਆ 2020 ਲਈ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਬਿਨੈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ 10 ਜੂਨ ਨੂੰ ਤਰੀਕ ਨਿਰਧਾਰਤ ਕੀਤੀ ਜਾਣੀ ਸੀ। ਪਰ ਕਮਿਸ਼ਨ ਨੇ 10 ਜੂਨ ਨੂੰ ਇੱਕ ਹੋਰ ਅਪਡੇਟ ਵਿਚ ਕਿਹਾ ਸੀ ਕਿ ਪ੍ਰੀਖਿਆ ਲਈ ਨੋਟੀਫਿਕੇਸ਼ਨ 16 ਜੂਨ ਨੂੰ ਜਾਰੀ ਕੀਤਾ ਜਾਵੇਗਾ।

ਪ੍ਰੀਖਿਆ 5 ਸਤੰਬਰ 2020 ਨੂੰ ਹੋਵੇਗੀ:

ਐਨਡੀਏ ਅਤੇ ਐਨਏ (1) ਦੀ ਪ੍ਰੀਖਿਆ 2020 ਦੇਸ਼ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ ਨਹੀਂ ਹੋ ਸਕੀ। ਜਿਸ ਤੋਂ ਬਾਅਦ ਕਮਿਸ਼ਨ ਨੇ ਇੱਕ ਨਵਾਂ ਪ੍ਰੋਗਰਾਮ 5 ਜੂਨ 2020 ਨੂੰ ਜਾਰੀ ਕਰਦਿਆਂ ਦੱਸਿਆ ਕਿ ਹੁਣ ਐਨਡੀਏ (1) ਦੀ ਪ੍ਰੀਖਿਆ ਅਤੇ ਐਨਡੀਏ (2) ਦੀਆਂ ਪ੍ਰੀਖਿਆਵਾਂ 5 ਸਤੰਬਰ 2020 ਨੂੰ ਦੇਸ਼ ਭਰ ਵਿੱਚ ਇਕੋ ਸਮੇਂ ਲਈਆਂ ਜਾਣਗੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI