NEET 2022 Exam: ਮੀਡੀਆ ਰਿਪੋਰਟਾਂ ਅਨੁਸਾਰ, NEET UG 2022 ਪ੍ਰੀਖਿਆ ਇਸ ਵਾਰ 17 ਜੁਲਾਈ ਨੂੰ ਹੋਣ ਦੀ ਸੰਭਾਵਨਾ ਹੈ। ਪ੍ਰਮੁੱਖ ਮੀਡੀਆ ਏਜੰਸੀ ਨੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ, NEET 2022 ਪ੍ਰੀਖਿਆ ਬਾਰੇ ਇੱਕ ਮਹੱਤਵਪੂਰਨ ਅਪਡੇਟ ਸਾਂਝਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਨਟੀਏ ਦੇ ਸੀਨੀਅਰ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਅੰਡਰਗਰੈਜੂਏਟ ਪੱਧਰ ਦੀ ਮੈਡੀਕਲ ਦਾਖਲਾ ਪ੍ਰੀਖਿਆ ਜੁਲਾਈ ਦੇ ਤੀਜੇ ਹਫ਼ਤੇ ਵਿੱਚ ਹੋਣ ਦੀ ਸੰਭਾਵਨਾ ਹੈ।
ਇੱਕ ਅਸਥਾਈ ਮਿਤੀ ਨੂੰ ਸਾਂਝਾ ਕਰਦੇ ਹੋਏ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ NEET 2022 ਦੀ ਮਿਤੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਹ ਸੰਭਾਵਤ ਤੌਰ 'ਤੇ 17 ਜੁਲਾਈ 2022 ਨੂੰ ਹੋ ਸਕਦਾ ਹੈ। ਅਧਿਕਾਰਤ ਪੋਰਟਲ - neet.nta.nic.in 'ਤੇ ਜਲਦੀ ਹੀ ਇੱਕ ਵਿਸਤ੍ਰਿਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਉਮੀਦ ਹੈ।
2 ਅਪ੍ਰੈਲ ਤੋਂ NEET 2022 ਰਜਿਸਟ੍ਰੇਸ਼ਨਾਂ ਸ਼ੁਰੂ ਹੋਣ ਦੀ ਉਮੀਦ -
ਹਾਲਾਂਕਿ ਅਸਲ ਤਰੀਕਾਂ ਅਤੇ NEET 2022 ਪ੍ਰੀਖਿਆ ਸੈਡਿਊਲ ਦਾ ਐਲਾਨ ਪ੍ਰੀਖਿਆ ਅਧਿਕਾਰੀਆਂ ਵੱਲੋਂ ਜਲਦੀ ਹੀ ਕੀਤਾ ਜਾਵੇਗਾ, ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 2 ਅਪ੍ਰੈਲ 2022 ਤੋਂ ਸ਼ੁਰੂ ਹੋਵੇਗੀ ਤੇ 7 ਮਈ ਤੱਕ ਰਜਿਸਟ੍ਰੇਸ਼ਨ ਦਾ ਸਮਾਂ ਹੋ ਸਕਦਾ ਹੈ। ਅਰਜ਼ੀ ਦੀ ਸਮਾਂ-ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ, NTA ਵੱਲੋਂ ਜਲਦੀ ਹੀ NEET 2022 ਦੀ ਅਧਿਕਾਰਤ ਸੂਚਨਾ ਜਾਰੀ ਕਰਨ ਦੀ ਉਮੀਦ ਹੈ, 31 ਮਾਰਚ ਯਾਨੀ ਅੱਜ ਦੇਰ ਸ਼ਾਮ ਤੱਕ ਵੀ ਇਨ੍ਹਾਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
NEET 2022 ਔਫਲਾਈਨ ਮੋਡ ਵਿੱਚ, 13 ਭਾਸ਼ਾਵਾਂ ਵਿੱਚ ਪ੍ਰੀਖਿਆ
ਜਾਣਕਾਰੀ ਅਨੁਸਾਰ NEET 2022 ਦੀ ਪ੍ਰੀਖਿਆ ਦੇਸ਼ ਭਰ ਵਿੱਚ ਆਫਲਾਈਨ ਮੋਡ ਵਿੱਟ ਹੋਵੇਗੀ ਅਤੇ ਜੁਲਾਈ 2022 ਵਿੱਚ ਹੋਣ ਵਾਲੀ ਮੈਡੀਕਲ ਦਾਖਲਾ ਪ੍ਰੀਖਿਆ ਲਈ ਦੇਸ਼ ਭਰ ਦੇ ਲਗਭਗ 16 ਲੱਖ ਵਿਦਿਆਰਥੀਆਂ ਜਾਂ ਮੈਡੀਕਲ ਚਾਹਵਾਨਾਂ ਦੇ ਰਜਿਸਟਰ ਹੋਣ ਅਤੇ ਹਾਜ਼ਰ ਹੋਣ ਦੀ ਉਮੀਦ ਹੈ। ਇੰਨਾ ਹੀ ਨਹੀਂ ਇਹ ਪ੍ਰੀਖਿਆ ਅੰਗਰੇਜ਼ੀ, ਹਿੰਦੀ ਅਤੇ ਉਰਦੂ ਸਮੇਤ 13 ਵੱਖ-ਵੱਖ ਭਾਸ਼ਾਵਾਂ ਵਿੱਚ ਹੋਵੇਗੀ।
ਇਸ ਤੋਂ ਇਲਾਵਾ, ਇਮਤਿਹਾਨ ਸਬੰਧਤ ਖੇਤਰੀ ਕੇਂਦਰਾਂ 'ਤੇ 10 ਖੇਤਰੀ ਭਾਸ਼ਾਵਾਂ - ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਰਾਠੀ, ਮਲਿਆਲਮ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ ਵਿੱਚ ਵੀ ਆਯੋਜਿਤ ਕੀਤਾ ਜਾਵੇਗਾ।
Education Loan Information:
Calculate Education Loan EMI