NTA Releases NEET 2024 Re-Exam Admit Card: ਨੈਸ਼ਨਲ ਟੈਸਟਿੰਗ ਏਜੰਸੀ ਨੇ NEET Re-Exam 2024 ਲਈ ਐਡਮਿਟ ਕਾਰਡ ਜਾਰੀ ਕੀਤਾ ਹੈ। ਜਿਹੜੇ ਉਮੀਦਵਾਰ ਇਸ ਸਾਲ ਦੀ NEET Re-Exam ਲਈ ਬੈਠ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਦਿੱਤੇ ਗਏ ਕਦਮਾਂ ਦੀ ਪਾਲਣਾ ਕਰਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਅਜਿਹਾ ਕਰਨ ਲਈ ਉਨ੍ਹਾਂ ਨੂੰ NEET ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ, ਜਿਸਦਾ ਪਤਾ ਹੈ - exams.nta.ac.in/NEET। ਇਸ ਦਾ ਡਾਇਰੈਕਟ ਲਿੰਕ ਵੀ ਹੇਠਾਂ ਸਾਂਝਾ ਕੀਤਾ ਗਿਆ ਹੈ।


ਤੁਹਾਨੂੰ ਦੱਸ ਦਈਏ ਕਿ NEET Re-Exam 2024 23 ਜੂਨ ਨੂੰ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰੀਖਿਆ 1563 ਉਮੀਦਵਾਰਾਂ ਦੀ ਲਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਸਮੇਂ ਦੀ ਘਾਟ ਕਰਕੇ ਗ੍ਰੇਸ ਅੰਕ ਦਿੱਤੇ ਗਏ ਸਨ। ਹਾਲਾਂਕਿ, ਇਹ ਉਮੀਦਵਾਰਾਂ ਦੀ ਪਸੰਦ 'ਤੇ ਛੱਡ ਦਿੱਤਾ ਗਿਆ ਸੀ ਕਿ ਕੀ ਉਹ ਪ੍ਰੀਖਿਆ ਵਿੱਚ ਦੁਬਾਰਾ ਹਾਜ਼ਰ ਹੋਣਾ ਚਾਹੁੰਦੇ ਹਨ ਜਾਂ ਗ੍ਰੇਸ ਅੰਕਾਂ ਨੂੰ ਹਟਾਉਣ ਤੋਂ ਬਾਅਦ ਬਚੇ ਹੋਏ ਸਕੋਰ ਨਾਲ Continue ਰੱਖਣਾ ਚਾਹੁੰਦੇ ਹਨ।


ਇੰਨੇ ਵਜੇ ਹੋਵੇਗੀ ਪ੍ਰੀਖਿਆ 
ਪ੍ਰੀਖਿਆ 23 ਜੂਨ ਨੂੰ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5.20 ਵਜੇ ਤੱਕ ਹੋਵੇਗੀ। ਇਹ ਪ੍ਰੀਖਿਆ ਸਿਰਫ਼ ਉਨ੍ਹਾਂ ਉਮੀਦਵਾਰਾਂ ਲਈ ਹੈ ਜਿਨ੍ਹਾਂ ਨੂੰ ਕੰਪਨਸੇਟ੍ਰੀ ਮਾਰਕਸ ਦਿੱਤੇ ਗਏ ਸਨ। ਇਸ ਪ੍ਰੀਖਿਆ ਦੇ ਨਤੀਜੇ ਸ਼ਾਇਦ 30 ਜੂਨ ਨੂੰ ਜਾਰੀ ਕੀਤੇ ਜਾ ਸਕਦੇ ਹਨ। ਨਵੀਆਂ ਅਪਡੇਟਾਂ ਲਈ ਸਮੇਂ-ਸਮੇਂ 'ਤੇ ਵੈੱਬਸਾਈਟ ਦੀ ਜਾਂਚ ਕਰਦੇ ਰਹੋ।


ਇਹ ਵੀ ਪੜ੍ਹੋ: UGC NET Exam: UGC-NET ਪ੍ਰੀਖਿਆ ਰੱਦ, NTA ਨੇ ਕੀਤਾ ਐਲਾਨ, ਜਾਣੋ ਕਦੋਂ ਹੋਵੋਗਾ ਨਵੀਆਂ ਤਰੀਕਾਂ ਦਾ ਐਲਾਨ


ਇਦਾਂ ਕਰੋ ਡਾਊਨਲੋਡ



  • ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ ਜਿਵੇਂ ਕਿ exams.nta.ac.in/NEET 'ਤੇ ਜਾਓ।

  • ਹੋਮਪੇਜ 'ਤੇ ਇੱਕ ਲਿੰਕ ਦਿੱਤਾ ਜਾਵੇਗਾ ਜਿਸ 'ਤੇ ਲਿਖਿਆ ਹੋਵੇਗਾ- NEET UG 2024 ਰੀ-ਐਗਜ਼ਾਮ (1563 ਉਮੀਦਵਾਰਾਂ ਲਈ) ਲਈ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ, ਇਸ 'ਤੇ ਕਲਿੱਕ ਕਰੋ।

  • ਇਦਾਂ ਕਰਦਿਆਂ ਹੀ ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਪੰਨੇ 'ਤੇ ਤੁਹਾਨੂੰ ਆਪਣੇ ਡਿਟੇਲ ਜਿਵੇਂ ਕਿ ਅਰਜ਼ੀ ਨੰਬਰ ਅਤੇ ਜਨਮ ਮਿਤੀ ਆਦਿ ਦਰਜ ਕਰਨੇ ਪੈਣਗੇ।

  • ਇਸ ਨੂੰ ਦਰਜ ਕਰੋ ਅਤੇ ਸਬਮਿਟ ਕਰ ਦਿਓ। ਅਜਿਹਾ ਕਰਨ ਤੋਂ ਬਾਅਦ ਤੁਹਾਡਾ ਐਡਮਿਟ ਕਾਰਡ ਕੰਪਿਊਟਰ ਸਕ੍ਰੀਨ 'ਤੇ ਨਜ਼ਕ ਆਵੇਗਾ।

  • ਇਸਨੂੰ ਇੱਥੋਂ ਚੈੱਕ ਕਰੋ, ਇਸਨੂੰ ਡਾਊਨਲੋਡ ਕਰੋ ਅਤੇ ਪ੍ਰਿੰਟ ਆਊਟ ਲਓ। ਇਹ ਭਵਿੱਖ ਵਿੱਚ ਤੁਹਾਡੇ ਲਈ ਲਾਭਦਾਇਕ ਹੋਵੇਗਾ।

  • ਪ੍ਰੀਖਿਆ ਵਾਲੇ ਦਿਨ ਇਸਨੂੰ ਆਪਣੇ ਨਾਲ ਲੈ ਜਾਓ ਨਹੀਂ ਤਾਂ ਤੁਹਾਨੂੰ ਸੈਂਟਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

  • ਇਸ ਪ੍ਰੀਖਿਆ ਵਿੱਚ ਉਮੀਦਵਾਰਾਂ ਵੱਲੋਂ ਪ੍ਰਾਪਤ ਅੰਕ ਹੀ ਫਾਈਨਲ ਹੋਣਗੇ। ਇਸ ਨਤੀਜੇ ਤੋਂ ਬਾਅਦ ਪੁਰਾਣੇ ਅੰਕ ਅਯੋਗ ਹੋ ਜਾਣਗੇ।

  • ਹਾਲਾਂਕਿ, ਜਿਹੜੇ ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਨਾ ਹੋਣ ਦੀ ਚੋਣ ਕਰਦੇ ਹਨ, ਉਨ੍ਹਾਂ ਦੇ ਪੁਰਾਣੇ ਸਕੋਰ ਵੈਧ ਹੋਣਗੇ ਪਰ ਉਨ੍ਹਾਂ ਤੋਂ ਗ੍ਰੇਸ ਅੰਕ ਹਟਾ ਦਿੱਤੇ ਜਾਣਗੇ।

  • ਇਨ੍ਹਾਂ ਦੇ ਉਹ ਹੀ ਅੰਕ ਪ੍ਰਮਾਣਿਤ ਹੋਣਗੇ। ਜਿਹੜੇ 5 ਮਈ ਨੂੰ  ਪ੍ਰੀਖਿਆ ਵਿੱਚ ਆਏ ਸਨ।

  • ਐਡਮਿਟ ਕਾਰਡ ਪ੍ਰਾਪਤ ਕਰਨ ਤੋਂ ਬਾਅਦ, ਇਸ ਵਿੱਚ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ।


ਇਹ ਵੀ ਪੜ੍ਹੋ: NEET Paper Leak: 'NEET ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਲੀਕ ਹੋਇਆ ਪੇਪਰ', ਮਾਸਟਰਮਾਈਂਡ ਨੇ ਕਬੂਲਿਆ ਆਪਣਾ ਗੁਨਾਹ



Education Loan Information:

Calculate Education Loan EMI