ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਈ ਜਾਣ ਵਾਲੀ NEET 2020 ਦੀ ਪ੍ਰੀਖਿਆ ਲਈ ਦਾਖਲਾ ਕਾਰਡ ਅੱਜ ਜਾਰੀ ਕਰ ਦਿੱਤੇ ਗਏ ਹਨ। ਇਹ ਪ੍ਰੀਖਿਆ 13 ਸਤੰਬਰ, 2020 ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਹੋਣੀ ਹੈ। ਕੋਰੋਨਾਵਾਇਰਸ ਦੇ ਮੱਦੇਨਜ਼ਰ ਨੀਟ ਪ੍ਰੀਖਿਆ ਲਈ ਪ੍ਰੀਖਿਆ ਕੇਂਦਰਾਂ ਦੀ ਗਿਣਤੀ 2846 ਤੋਂ ਵਧਾ ਕੇ 3,843 ਕਰ ਦਿੱਤੀ ਗਈ ਹੈ।


ਐਨਟੀਏ ਅੱਜ NEET, UG ਦੀ ਪ੍ਰੀਖਿਆ ਦੇ ਦਾਖਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਸ ਪ੍ਰੀਖਿਆ ਲਈ ਵੀ ਉਮੀਦਵਾਰਾਂ ਨੂੰ ਹਰੇਕ ਟੈਸਟ ਦੀ ਤਰ੍ਹਾਂ ਗ੍ਰਹਿ ਮੰਤਰਾਲੇ ਤੇ ਭਾਰਤ ਸਰਕਾਰ ਦੇ ਰਾਜ ਸਰਕਾਰਾਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ।

ਇਸ ਲਿੰਕ ਤੋਂ ਡਾਊਨਲੋਡ ਕਰੋ ਦਾਖਲਾ ਕਾਰਡ:

https://ntaneet.nic.in/ntaneet/AdmitCard/AdmitCard.html

ਦੱਸ ਦਈਏ ਕਿ ਉਮੀਦਵਾਰਾਂ ਨੂੰ ਇਮਤਿਹਾਨ ਦੇ ਸ਼ੁਰੂ ਹੋਣ ਤੋਂ ਘੱਟੋ ਘੱਟ ਦੋ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ 'ਤੇ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਸ ਵਿੱਚ 6 ਫੁੱਟ ਦੀ ਦੂਰੀ ਰੱਖਣੀ ਪਏਗੀ। ਉਨ੍ਹਾਂ ਨੂੰ ਆਪਣੇ ਨਾਲ ਪਾਣੀ ਦੀ ਬੋਤਲ ਵੀ ਲਿਆਉਣੀ ਪਏਗੀ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰ ਵਿੱਚ ਸਮਾਜਿਕ ਦੂਰੀਆਂ ਵੱਲ ਖਾਸ ਧਿਆਨ ਦੇਣਾ ਪਏਗਾ।

ਦੱਸ ਦਈਏ ਕਿ ਹਾਲ ਹੀ ਵਿੱਚ ਦੱਸਿਆ ਗਿਆ ਸੀ ਕਿ ਤਕਰੀਬਨ 7.30 ਲੱਖ ਵਿਦਿਆਰਥੀਆਂ ਨੇ JEE Mains ਪ੍ਰੀਖਿਆ 2020 ਲਈ ਆਪਣੇ ਦਾਖਲਾ ਕਾਰਡ ਡਾਊਨਲੋਡ ਕੀਤੇ ਹਨ। JEE Mains ਪ੍ਰੀਖਿਆ 2020, 1 ਤੋਂ 6 ਸਤੰਬਰ ਤੱਕ ਲਈ ਜਾ ਰਹੀ ਹੈ। ਐਨਟੀਏ ਮੁਤਾਬਕ 99 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਮੁਤਾਬਕ ਪ੍ਰੀਖਿਆ ਕੇਂਦਰ ਦੇ ਸ਼ਹਿਰ ਅਲਾਟ ਕੀਤੇ ਗਏ ਹਨ। ਜਦੋਂਕਿ, ਜੇਈਈ ਮੇਨਜ਼ ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਅਜੇ ਜਾਰੀ ਹੈ।

ਪਰਗਟ ਸਿੰਘ ਸਣੇ ਪੰਜਾਬ ਦੇ ਛੇ ਵਿਧਾਇਕਾਂ ਨੂੰ ਕੋਰੋਨਾ ਨੇ ਡੰਗਿਆ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI