ਨਵੀਂ ਦਿੱਲੀ: ਮਨੁੱਖੀ ਸਰੋਤ ਮੰਤਰਾਲਾ ਮੰਤਰੀ ਰਮੇਸ਼ ਪੋਖਰਿਆਲ ਨੇ ਅੱਜ ਵਿਦਿਆਰਥੀਆਂ ਨਾਲ ਵੈੱਬ ਗੱਲਬਾਤ ਦੌਰਾਨ ਜੇਈਈ ਮੇਨਜ਼ (JEE Mains) ਤੇ ਨੀਟ ਯੂਜੀ (NEET UG) ਦੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕੀਤਾ। ਜੇਈਈ ਮੇਨਜ਼ (JEE Mains) 18, 20, 21, 22, 23 ਜੁਲਾਈ ਨੂੰ ਤੇ ਨੀਟ ਯੂਜੀ (NEET UG) 26 ਜੁਲਾਈ ਨੂੰ ਹੋਵੇਗਾ।

ਇਸ ਸਾਲ ਜੇਈਈ ਮੇਨਜ਼ (JEE Mains)ਵਿੱਚ ਇੰਜਨੀਅਰਿੰਗ ਦੀ ਪ੍ਰੀਖਿਆ ਲਈ ਤਕਰੀਬਨ 9 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕੀਤੀ ਹੈ, ਜਦਕਿ ਲਗਪਗ 15 ਲੱਖ ਨੇ ਨੀਟ ਯੂਜੀ (NEET UG) ਲਈ ਰਜਿਸਟਰੇਸ਼ਨ ਕਰਵਾਈ ਹੈ। ਨੀਟ ਯੂਜੀ ਐਮਬੀਬੀਐਸ ਕੋਰਸਾਂ ਲਈ ਦਾਖਲਾ ਪ੍ਰੀਖਿਆ ਹੈ।

ਜੇਈਈ ਮੇਨਜ਼ (JEE Mains)ਆਈਆਈਟੀ ਵਿੱਚ ਵਿਦਿਆਰਥੀਆਂ ਨੂੰ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਜੇਈਈ ਐਡਵਾਂਸਡ ਅਗਸਤ ਵਿੱਚ ਹੋਵੇਗਾ। ਇਸ ਦੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

Education Loan Information:

Calculate Education Loan EMI