ਨਵੀਂ ਦਿੱਲੀ: NEET 2020 ਲਈ ਦਾਖਲ ਹੋਏ ਉਮੀਦਵਾਰਾਂ ਨੂੰ ਨਤੀਜਿਆਂ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਏਗਾ। ਨਵੀਂ ਜਾਣਕਾਰੀ ਮੁਤਾਬਕ, ਨੀਟ ਦਾ ਨਤੀਜਾ ਅੱਜ ਨਹੀਂ ਸਗੋਂ 16 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਦਰਅਸਲ, ਸੁਪਰੀਮ ਕੋਰਟ ਨੇ ਕੋਵਿਡ-19 ਪੌਜ਼ੇਟਿਵ ਵਿਦਿਆਰਥੀਆਂ ਲਈ ਨੀਟ ਦੀ ਪ੍ਰੀਖਿਆ ਮੁੜ ਕਰਾਉਣ ਨੂੰ ਮਨਜ਼ੂਰੀ ਦਿੱਤੀ ਹੈ। ਨੀਟ ਦੀ ਪ੍ਰੀਖਿਆ ਇੱਕ ਵਾਰ ਫਿਰ 14 ਅਕਤੂਬਰ ਨੂੰ ਕਰਵਾਈ ਜਾਵੇਗੀ।

13 ਸਤੰਬਰ ਨੂੰ ਰੱਖੀ ਗਈ ਸੀ ਪ੍ਰੀਖਿਆ:

ਦੱਸ ਦੇਈਏ ਕਿ NEET ਦੀ ਪ੍ਰੀਖਿਆ 13 ਸਤੰਬਰ ਨੂੰ ਦੇਸ਼ ਭਰ ਦੇ 3,843 ਪ੍ਰੀਖਿਆ ਕੇਂਦਰਾਂ 'ਤੇ ਹੋਈ ਸੀ। ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਾਲ ਲਗਪਗ 90 ਪ੍ਰਤੀਸ਼ਤ ਵਿਦਿਆਰਥੀ ਐਨਈਈਟੀ ਦੀ ਪ੍ਰੀਖਿਆ ਵਿੱਚ ਬੈਠੇ ਹਨ। ਇਸ ਵਾਰ ਕੁਲ 15.97 ਲੱਖ ਉਮੀਦਵਾਰਾਂ ਨੇ NEET ਦੀ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ।

ਨਤੀਜਾ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਅਜਿਹੇ ਨਤੀਜਿਆਂ ਦੀ ਜਾਂਚ ਕਰ ਸਕਣਗੇ:-

- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ntaneet.nic.in 'ਤੇ ਜਾਓ।

- ਇਸ ਤੋਂ ਬਾਅਦ ਨਤੀਜੇ ਦੇ ਲਿੰਕ ‘ਤੇ ਕਲਿਕ ਕਰੋ।

- ਇਸ ਤੋਂ ਬਾਅਦ NEET ਐਪਲੀਕੇਸ਼ਨ ਨੰਬਰ, ਜਨਮ ਮਿਤੀ ਤੇ ਸੁਰੱਖਿਆ ਪਿੰਨ ਜਮ੍ਹਾ ਕਰੋ।

- ਨੀਟ 2020 ਦਾ ਨਤੀਜਾ ਤੁਹਾਡੀ ਸਕ੍ਰੀਨ 'ਤੇ ਖੁੱਲ੍ਹੇ ਜਾਏਗਾ।

- ਹੁਣ ਤੁਸੀਂ ਆਪਣਾ ਨਤੀਜਾ ਡਾਊਨਲੋਡ ਕਰਨ ਦੇ ਯੋਗ ਹੋਵੋਗੇ।

CBSE Syllabus: 10ਵੀਂ ਤੇ 12ਵੀਂ ਦੇ ਸਿਲੇਬਸ 'ਚ ਹੋ ਸਕਦੀ 50% ਕਟੌਤੀ, ਪੜ੍ਹੋ ਵਧੇਰੇ ਜਾਣਕਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI