ਨੈਸ਼ਨਲ ਬੋਰਡ ਆਫ਼ ਐਗਜ਼ਾਮਿਨੇਸ਼ਨ (NBE) ਨੇ ਪੋਸਟ ਗ੍ਰੈਜੂਏਟ ਲਈ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ ਜਾਂ ਐਨਈਈਟੀ ਪੀਜੀ 2021 ਸਕੋਰ ਕਾਰਡ ਜਾਰੀ ਕਰਨ ਦੀ ਤਰੀਕ ਦਾ ਐਲਾਨ ਕੀਤਾ ਹੈ। ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ, NEET PG 2021 ਸਕੋਰ ਕਾਰਡ NBE ਵਲੋਂ 9 ਅਕਤੂਬਰ ਨੂੰ ਅਧਿਕਾਰਤ ਵੈਬਸਾਈਟ nbe.edu.in 'ਤੇ ਉਪਲਬਧ ਕਰਵਾਏ ਜਾਣਗੇ।
ਟੈਸਟ 'ਚ ਹਾਸਲ ਅੰਕਾਂ ਦੇ ਅਧਾਰ 'ਤੇ ਉਮੀਦਵਾਰਾਂ ਨੂੰ NEET PG 2021 ਕੌਂਸਲਿੰਗ ਪ੍ਰਕਿਰਿਆ ਲਈ ਬੁਲਾਇਆ ਜਾਵੇਗਾ। NBE ਵਲੋਂ ਜਾਰੀ ਕੀਤੇ NEET PG 2021 ਰੈਂਕ ਕਾਰਡ ਵਿੱਚ ਨਾੰਅ, ਮਾਤਾ -ਪਿਤਾ ਦਾ ਨਾੰਅ, ਰੋਲ ਨੰਬਰ, ਜਨਮ ਮਿਤੀ, ਸ਼੍ਰੇਣੀ, ਅੰਕ (800 ਚੋਂ) ਅਤੇ ਪ੍ਰੀਖਿਆ ਵਿੱਚ ਹਾਸਲ ਰੈਂਕ ਵਰਗੇ ਵੇਰਵਿਆਂ ਦਾ ਜ਼ਿਕਰ ਹੋਵੇਗਾ।
ਉਮੀਦਵਾਰ ਨੋਟ ਕਰ ਲੈਣ ਕਿ ਜਿਨ੍ਹਾਂ ਉਮੀਦਵਾਰਾਂ ਨੇ ਦਾਖਲਾ ਪ੍ਰੀਖਿਆ ਲਈ ਯੋਗਤਾ ਹਾਸਲ ਕੀਤੀ ਹੈ ਉਹ ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰਕੇ NEET PG ਸਕੋਰਕਾਰਡ 2021 ਨੂੰ ਡਾਉਨਲੋਡ ਕਰ ਸਕਦੇ ਹਨ। NEET PG ਪ੍ਰੀਖਿਆ ਦਾ ਰੈਂਕ ਕਾਰਡ 50% ਆਲ ਇੰਡੀਆ ਕੋਟਾ (AIQ) ਸੀਟਾਂ ਲਈ ਜਾਰੀ ਕੀਤਾ ਜਾਵੇਗਾ।
ਨੀਟ ਪੀਜੀ 2021 ਰੈਂਕ ਕਾਰਡ ਨੂੰ ਕਿਵੇਂ ਡਾਉਨਲੋਡ ਕਰੀਏ
ਸਭ ਤੋਂ ਪਹਿਲਾਂ nbe.edu.in 'ਤੇ NBE ਦੀ ਅਧਿਕਾਰਤ ਵੈਬਸਾਈਟ 'ਤੇ ਜਾਓ।
NEET PG 2021 ਟੈਬ 'ਤੇ ਕਲਿਕ ਕਰੋ।
ਵੈਬਸਾਈਟ 'ਤੇ ਜਾ ਕੇ NEET PG 2021 ਬਿਨੈਕਾਰ ਦੇ ਲੌਗਇਨ 'ਤੇ ਕਲਿਕ ਕਰੋ।
ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰੋ।
NEET PG ਸਕੋਰਕਾਰਡ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਵੇਰਵਿਆਂ ਦੀ ਜਾਂਚ ਕਰੋ, ਡਾਉਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਇੱਕ ਪ੍ਰਿੰਟ ਆਉਟ ਲਓ।
ਯੋਗ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਵੇਗਾ
ਰੈਂਕ ਕਾਰਡ ਜਾਰੀ ਹੋਣ ਤੋਂ ਬਾਅਦ ਯੋਗ ਉਮੀਦਵਾਰਾਂ ਨੂੰ NEET PG 2021 ਕੌਂਸਲਿੰਗ ਪ੍ਰਕਿਰਿਆ ਲਈ ਬੁਲਾਇਆ ਜਾਏਗਾ ਜੋ ਕਿ ਮੈਡੀਕਲ ਕੌਂਸਲਿੰਗ ਕਮੇਟੀ (ਐਮਸੀਸੀ) ਵਲੋਂ ਆਨਲਾਈਨ ਮੋਡ ਵਿੱਚ ਆਯੋਜਿਤ ਕੀਤਾ ਜਾਵੇਗਾ। 50% ਆਲ ਇੰਡੀਆ ਕੋਟਾ (AIQ) ਸੀਟਾਂ ਅਤੇ 100% ਡੀਮਡ/ਸੈਂਟਰਲ ਯੂਨੀਵਰਸਿਟੀਜ਼, ਈਐਸਆਈਸੀ ਅਤੇ ਏਐਫਐਮਐਸ ਸੀਟਾਂ ਲਈ ਨੀਟ ਪੀਜੀ 2021 ਦੇ ਕੁੱਲ ਦੋ ਗੇੜਾਂ ਦੇ ਕਾਉਂਸਲਿੰਗ ਕਰਵਾਏ ਜਾਣਗੇ। ਜਦੋਂ ਕਿ ਐਮਸੀਸੀ ਨੀਟ ਪੀਜੀ ਕਾਉਂਸਲਿੰਗ ਦਾ ਮੋਪ-ਅਪ ਦੌਰ ਸਿਰਫ ਡੀਮਡ/ਸੈਂਟਰਲ ਯੂਨੀਵਰਸਿਟੀ ਅਤੇ ਈਐਸਆਈਸੀ/ਏਐਫਐਮਐਸ ਸੰਸਥਾਵਾਂ ਲਈ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Neeraj Chopra in Maldives: ਨੀਰਜ ਚੋਪੜਾ ਨੇ ਸਮੁੰਦਰ ਦੀ ਡੂੰਘਾਈ 'ਚ ਕੀਤਾ ਜੈਵਲਿਨ ਥ੍ਰੋਅ, Video Viral
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI