ਨਵੀਂ ਦਿੱਲੀ: NEET 2020 ਦੇ ਨਤੀਜੇ ਅੱਜ ਐਲਾਨੇ ਗਏ। ਜਿਸ 'ਚ ਪਹਿਲੀ ਵਾਰ ਕਿਸੇ ਨੇ ਪੂਰੇ ਅੰਕ ਹਾਸਲ ਕਰਕੇ ਇਤਹਾਸ ਰੱਚਿਆ ਹੈ।ਰਾਸ਼ਟਰੀ ਟੈਸਟਿੰਗ ਏਜੰਸੀ (NTA) ਨੇ ਆਪਣੀ ਵੈੱਬਸਾਈਟ ntaneet.nic.in 'ਤੇ ਅੱਜ NEET 2020 ਦੇ ਨਤੀਜੇ ਐਲਾਨੇ।ਇਸ 'ਚ ਸ਼ੋਏਬ ਆਫਤਾਬ ਨੇ ਆਲ ਇੰਡੀਆ ਰੈਂਕ (AIR 1) ਪ੍ਰਾਪਤ ਕੀਤਾ ਹੈ।ਸ਼ੋਏਬ ਆਫਤਾਬ ਨੇ ਮੈਡੀਕਲ ਪ੍ਰੀਖਿਆ ਵਿੱਚ ਕੁੱਲ 720 ਵਿਚੋਂ 720 ਅੰਕ ਪ੍ਰਾਪਤ ਕੀਤੇ ਹਨ।


NEET 2020 ਟੋਪਰ, 18 ਸਾਲਾ ਸ਼ੋਏਬ ਨੇ 100 ਪ੍ਰਤੀਸ਼ਤ ਅੰਕ ਹਾਸਲ ਕਰਕੇ ਰਿਕਾਰਡ ਬਣਾਇਆ ਹੈ।ਇਸਦੇ ਨਾਲ ਹੀ ਉਹ ਓਡੀਸ਼ਾ ਰਾਜ ਦਾ NEET ਟੋਪ ਕਰਨ ਵਾਲਾ ਪਹਿਲਾ ਵਿਦਿਆਰਥੀ ਵੀ ਹੈ।

ਇੰਡੀਆ ਟੂਡੇ ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ੋਏਬ ਨੇ ਰਾਜਸਥਾਨ ਦੇ ਕੋਟਾ ਵਿੱਚ ਇੱਕ ਸੰਸਥਾ ਤੋਂ ਕੋਚਿੰਗ ਲਈ ਸੀ।ਸ਼ੋਏਬ ਨੇ ਵੀਰਵਾਰ ਨੂੰ ਲੋਕ ਸਭਾ ਸਪੀਕਰ ਅਤੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨਾਲ ਵੀ ਮੁਲਾਕਾਤ ਕੀਤੀ। ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET) ਅੰਡਰਗ੍ਰੈਜੁਏਟ 2020 ਦੀ ਪ੍ਰੀਖਿਆ ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਗਈ ਸੀ। 14.37 ਲੱਖ ਤੋਂ ਵੱਧ ਮੈਡੀਕਲ ਚਾਹਵਾਨਾਂ ਨੇ ਕੋਵਿਡ -19 ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਰਾਸ਼ਟਰੀ ਪੱਧਰ ਦੀ ਦਾਖਲਾ ਪ੍ਰੀਖਿਆ ਦਿੱਤੀ ਸੀ।

NEET UG 2020 ਲਈ ਤਕਰੀਬਨ 15.97 ਲੱਖ ਉਮੀਦਵਾਰਾਂ ਨੇ ਰਜਿਸਟਰ ਕੀਤਾ ਜਿਨ੍ਹਾਂ ਵਿਚੋਂ 85-90 ਪ੍ਰਤੀਸ਼ਤ ਨੇ 13 ਸਤੰਬਰ ਨੂੰ ਪੜਾਅ 1 ਵਿੱਚ ਭਾਗ ਲਿਆ ਸੀ। ਫੇਜ਼ 2 ਦੀ ਪ੍ਰੀਖਿਆ 14 ਅਕਤੂਬਰ ਨੂੰ ਆਯੋਜਿਤ ਕੀਤੀ ਗਈ ਸੀ, ਜਦੋਂ ਭਾਰਤ ਦੀ ਸੁਪਰੀਮ ਕੋਰਟ ਨੇ ਕੋਵਿਡ -19 ਦੇ ਕਾਰਨ ਡਾਕਟਰੀ ਦਾਖਲਾ ਟੈਸਟ ਤੋਂ ਵਾਂਝੇ ਰਹਿਣ ਵਾਲੇ ਜਾਂ ਕੰਟੇਨਮੈਂਟ ਜ਼ੋਨਾਂ ਵਿਚ ਫਸੇ ਰਹਿਣ ਵਾਲੇ ਉਮੀਦਵਾਰਾਂ ਲਈ ਪ੍ਰੀਖਿਆ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਸੀ।ਪੜਾਅ 1 ਦੀ ਪ੍ਰੀਖਿਆ ਵਿੱਚ ਤਕਰੀਬਨ 13,67,032 ਵਿਦਿਆਰਥੀ ਸ਼ਾਮਲ ਹੋਏ ਸਨ, ਜਦੋਂ ਕਿ ਪੜਾਅ 2 ਵਿੱਚ 290 ਵਿਦਿਆਰਥੀਆਂ ਨੇ ਹਿੱਸਾ ਲਿਆ।

Education Loan Information:

Calculate Education Loan EMI