NEET UG 2024 Admit Card: ਜਿਹੜੇ ਉਮੀਦਵਾਰ ਇਸ ਸਾਲ NEET UG ਦੀ ਪ੍ਰੀਖਿਆ ਦੇਣ ਜਾ ਰਹੇ ਹਨ, ਉਨ੍ਹਾਂ ਲਈ ਇਹ ਜ਼ਰੂਰੀ ਖ਼ਬਰ ਹੈ। ਦੱਸ ਦਈਏ ਕਿ NEET UG 2024 ਦੇ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਉਮੀਦਵਾਰ ਇਸ ਨੂੰ ਅਧਿਕਾਰਤ ਵੈੱਬਸਾਈਟ exams.nta.ac.in ਅਤੇ neet.ntaonline.in 'ਤੇ ਜਾ ਕੇ ਡਾਊਨਲੋਡ ਕਰ ਸਕਣਗੇ।


ਦੱਸ ਦੇਈਏ ਕਿ NTA ਨੇ ਪਹਿਲਾਂ ਹੀ NEET UG 2024 ਪ੍ਰੀਖਿਆ ਸਿਟੀ ਸਲਿੱਪ ਜਾਰੀ ਕਰ ਦਿੱਤੀ ਹੈ ਜਿਸ ਨੂੰ ਰਜਿਸਟਰਡ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਲਈ 23,81,833 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ। NEET UG 2024 ਦੀ ਦਾਖਲਾ ਪ੍ਰੀਖਿਆ 5 ਮਈ 2024 ਨੂੰ ਦੁਪਹਿਰ 2 ਵਜੇ ਤੋਂ ਕਰਵਾਈ ਜਾਵੇਗੀ। ਇਮਤਿਹਾਨ ਇੱਕ ਸ਼ਿਫਟ ਵਿੱਚ ਲਿਆ ਜਾਵੇਗਾ। ਇਹ ਪ੍ਰੀਖਿਆ ਭਾਰਤ ਦੇ 571 ਸ਼ਹਿਰਾਂ ਅਤੇ ਦੇਸ਼ ਤੋਂ ਬਾਹਰ ਦੇ 14 ਸ਼ਹਿਰਾਂ ਵਿੱਚ ਕਰਵਾਈ ਜਾਵੇਗੀ।


NEET UG 2024 Admit Card:


NEET UG ਪ੍ਰੀਖਿਆ ਪੈੱਨ ਅਤੇ ਪੇਪਰ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰੀਖਿਆ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਉੜੀਆ, ਕੰਨੜ, ਪੰਜਾਬੀ, ਉਰਦੂ, ਮਲਿਆਲਮ, ਮਰਾਠੀ, ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਕਰਵਾਈ ਜਾਵੇਗੀ। ਵਧੇਰੇ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ ਦੀ ਮਦਦ ਲੈ ਸਕਦੇ ਹਨ।


ਇਹ ਵੀ ਪੜ੍ਹੋ: AAP Road Show: ਸੀਐਮ ਭਗਵੰਤ ਮਾਨ ਦਾ ਅੱਜ ਰੋਡ ਸ਼ੋਅ, ਕੋਈ ਮੁਲਾਜ਼ਮ ਵਿਰੋਧ ਕਰਨ ਨਾ ਪਹੁੰਚੇ ਪੁਲਿਸ ਤੇ ਇੰਟੈਲੀਜੈਂਸ ਨੇ ਪਹਿਲਾਂ ਵੀ ਕਰ ਦਿੱਤੀ ਵੱਡੀ ਕਾਰਵਾਈ


NEET UG 2024 Admit Card ਇਦਾਂ ਕਰੋ ਡਾਊਨਲੋਡ


ਸਟੈਪ 1: ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾਣ।


ਸਟੈਪ 2: ਇਸ ਤੋਂ ਬਾਅਦ ਵਿਦਿਆਰਥੀ ਹੋਮਪੇਜ 'ਤੇ ਐਡਮਿਟ ਕਾਰਡ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰਨ।


ਸਟੈਪ 3: ਹੁਣ ਵਿਦਿਆਰਥੀ ਦੇ ਸਾਹਮਣੇ ਇੱਕ ਨਵੀਂ ਵਿੰਡੋ ਖੁੱਲ ਜਾਵੇਗੀ।


ਸਟੈਪ 4: ਉਮੀਦਵਾਰ ਇਸ ਵਿੰਡੋ ਚ ਲੋੜੀਂਦੇ ਪ੍ਰਮਾਣ ਪੱਤਰ ਦਾਖਲ ਕਰਨ।


ਸਟੈਪ 5: ਫਿਰ ਐਡਮਿਟ ਕਾਰਡ ਵਿਦਿਆਰਥੀ ਦੇ ਸਾਹਮਣੇ ਨਜ਼ਰ ਆਵੇਗਾ।


ਸਟੈਪ 6: ਹੁਣ ਵਿਦਿਆਰਥੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।


ਸਟੈਪ 7: ਅਖੀਰ ਵਿੱਚ, ਵਿਦਿਆਰਥੀ ਦਾਖਲਾ ਕਾਰਡ ਦਾ ਪ੍ਰਿੰਟ ਆਊਟ ਲੈ ਸਕਦੇ ਹਨ।


ਇਹ ਵੀ ਪੜ੍ਹੋ: PSEB 8th and 12th class result: ਆਨਲਾਈਨ ਚੈੱਕ ਕਰ ਲਵੋ 8ਵੀਂ ਤੇ 12ਵੀਂ ਦੇ ਨਤੀਜੇ, ਇੱਥੇ ਕਰੋ ਕਲਿਕ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



Education Loan Information:

Calculate Education Loan EMI