Ludhiana News: ਪੰਜਾਬ ਦੇ ਸਾਰੇ ਸਕੂਲਾਂ ਵਿੱਚ ਇਸ ਸਮੇਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਵਿਚਾਲੇ ਵਿਦਿਆਰਥੀ ਇਨ੍ਹਾਂ ਛੁੱਟੀਆਂ ਦਾ ਨਾ ਸਿਰਫ ਆਨੰਦ ਮਾਣ ਰਹੇ ਹਨ, ਸਗੋਂ ਇਸਦੇ ਨਾਲ ਹੀ ਹੋਰ ਨਵੀਆਂ ਚੀਜ਼ਾਂ ਵੀ ਸਿੱਖ ਰਹੇ ਹਨ। ਇਸ ਦੌਰਾਨ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ.) ਪੰਜਾਬ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ) ਅਤੇ ਸਕੂਲ ਮੁਖੀਆਂ ਨੂੰ ਸੈਸ਼ਨ 2025-26 ਦੌਰਾਨ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ-ਮਾਸਿਕ ਟੈਸਟ-1 ਕਰਵਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਾਰੀ ਪੱਤਰ ਅਨੁਸਾਰ, ਇਹ ਟੈਸਟ 10 ਜੁਲਾਈ 2025 ਤੋਂ 19 ਜੁਲਾਈ 2025 ਤੱਕ ਆਫਲਾਈਨ ਮੋਡ ਵਿੱਚ ਲਿਆ ਜਾਵੇਗਾ।
ਸਾਰੇ ਸਕੂਲ ਮੁਖੀ ਆਪਣੇ ਪੱਧਰ 'ਤੇ ਡੇਟਸ਼ੀਟ ਤਿਆਰ ਕਰਨ ਅਤੇ ਟੈਸਟ ਨੂੰ ਯੋਜਨਾਬੱਧ ਢੰਗ ਨਾਲ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ। 6ਵੀਂ ਤੋਂ 8ਵੀਂ ਜਮਾਤ ਲਈ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦਾ ਦੋ-ਮਾਸਿਕ ਟੈਸਟ ਉਨ੍ਹਾਂ ਵਿਸ਼ਿਆਂ ਤੋਂ ਲਿਆ ਜਾਵੇਗਾ, ਜੋ ਮਿਸ਼ਨ ਸਮਰਥ ਯੋਜਨਾ ਤਹਿਤ ਜੁਲਾਈ ਵਿੱਚ ਪੜ੍ਹਾਏ ਜਾਂਦੇ ਸਨ। ਜਦੋਂ ਕਿ ਹੋਰ ਵਿਸ਼ਿਆਂ ਦਾ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ਤੋਂ ਹੋਵੇਗਾ। 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਸਾਰੀਆਂ ਧਾਰਾਵਾਂ ਵਿੱਚ ਦੋ-ਮਾਸਿਕ ਟੈਸਟ ਸਿਰਫ ਅਪ੍ਰੈਲ ਅਤੇ ਮਈ ਦੇ ਸਿਲੇਬਸ ਤੋਂ ਲਏ ਜਾਣਗੇ।
ਪ੍ਰਸ਼ਨ ਪੱਤਰ ਅਤੇ ਮੁਲਾਂਕਣ ਪ੍ਰਣਾਲੀ
- ਪ੍ਰੀਖਿਆ ਕੁੱਲ 20 ਅੰਕਾਂ ਦੀ ਹੋਵੇਗੀ।
- ਪ੍ਰਸ਼ਨ ਪੱਤਰ ਸਬੰਧਤ ਵਿਸ਼ੇ ਦੇ ਅਧਿਆਪਕਾਂ ਦੁਆਰਾ ਤਿਆਰ ਕੀਤਾ ਜਾਵੇਗਾ।
- ਪ੍ਰੀਖਿਆ ਸਿਰਫ਼ ਸਬੰਧਤ ਵਿਸ਼ੇ ਦੇ ਸਮੇਂ ਦੌਰਾਨ ਹੀ ਲਈ ਜਾਵੇਗੀ।
- ਮਿਸ਼ਨ ਸਮਰਥ ਲਈ ਨਿਰਧਾਰਤ ਸਮੇਂ ਦੌਰਾਨ 6ਵੀਂ ਤੋਂ 8ਵੀਂ ਜਮਾਤ ਦਾ ਕੋਈ ਟੈਸਟ ਨਹੀਂ ਲਿਆ ਜਾਵੇਗਾ।
- ਪ੍ਰੀਖਿਆ ਦੇ 10 ਦਿਨਾਂ ਦੇ ਅੰਦਰ ਉੱਤਰ ਪੱਤਰੀਆਂ ਦੀ ਜਾਂਚ ਕਰਨਾ ਅਤੇ ਨਤੀਜਾ ਤਿਆਰ ਕਰਨਾ ਜ਼ਰੂਰੀ ਹੋਵੇਗਾ।
- ਨਤੀਜਿਆਂ ਅਤੇ ਉੱਤਰ ਪੱਤਰੀਆਂ ਦਾ ਪੂਰਾ ਰਿਕਾਰਡ ਵਿਸ਼ਾਵਾਰ, ਕਲਾਸਵਾਰ ਅਤੇ ਵਿਦਿਆਰਥੀਵਾਰ ਪੱਧਰ 'ਤੇ ਰੱਖਿਆ ਜਾਵੇਗਾ।
- ਇਨ੍ਹਾਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਸਾਰੇ ਸਕੂਲ ਮੁਖੀਆਂ ਨੂੰ ਸਮੇਂ ਸਿਰ ਪ੍ਰੀਖਿਆ ਕਰਵਾਉਣ ਅਤੇ ਸਾਰੇ ਰਿਕਾਰਡ ਰਜਿਸਟਰ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
Education Loan Information:
Calculate Education Loan EMI