JEE Main Session 4 Exam 2021: ਸੰਯੁਕਤ ਦਾਖਲਾ ਪ੍ਰੀਖਿਆ (ਜੇਈਈ) ਮੇਨ 2021 ਦਾ ਚੌਥਾ ਤੇ ਅੰਤਮ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਜੇਈਈ ਮੇਨ ਸੈਸ਼ਨ 4 ਦੀ ਪ੍ਰੀਖਿਆ 26 ਅਗਸਤ, 27, 31 ਤੇ 1 ਸਤੰਬਰ ਨੂੰ ਹੋਣ ਵਾਲੀ ਹੈ। ਜੇਈਈ ਮੇਨ 2021 ਦੇ ਅੰਤਮ ਸੈਸ਼ਨ ਲਈ ਸੱਤ ਲੱਖ ਤੋਂ ਵੱਧ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।


ਨੈਸ਼ਨਲ ਟੈਸਟਿੰਗ ਏਜੰਸੀ ਨੇ ਕੁਝ ਦਿਨ ਪਹਿਲਾਂ ਅਧਿਕਾਰਤ ਵੈਬਸਾਈਟ jeemain.nta.nic.in 'ਤੇ ਜੇਈਈ ਮੇਨ 2021 ਸੈਸ਼ਨ 4 ਦਾ ਐਡਮਿਟ ਕਾਰਡ ਜਾਰੀ ਕੀਤਾ ਸੀ। ਪੇਪਰ 1 ਤੇ ਪੇਪਰ 2 ਦੋਵਾਂ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਐਡਮਿਟ ਕਾਰਡ ਤੇ ਵੈਧ ਫੋਟੋ ਆਈਡੀ ਸਮੇਤ ਪ੍ਰੀਖਿਆ ਕੇਂਦਰ ਵਿੱਚ ਲੈ ਕੇ ਜਾਣਾ ਲਾਜ਼ਮੀ ਹੈ।


ਉਮੀਦਵਾਰਾਂ ਲਈ ਸੈਲਫ ਡਿਕਲੇਰੇਸ਼ਨ ਫਾਰਮ ਲੈਣਾ ਜ਼ਰੂਰੀ


ਜਿਵੇਂ ਕਿ ਪ੍ਰੀਖਿਆ ਮਹਾਂਮਾਰੀ ਦੌਰਾਨ ਆਯੋਜਿਤ ਕੀਤੀ ਜਾ ਰਹੀ ਹੈ, ਉਮੀਦਵਾਰਾਂ ਨੂੰ ਭਰਿਆ ਹੋਇਆ ਪਰ ਹਸਤਾਖਰ ਰਹਿਤ ਜੇਈਈ ਮੇਨ ਸੈਲਫ ਡਿਕਲੇਰੇਸ਼ਨ ਫਾਰਮ ਵੀ ਲਿਆਉਣਾ ਜ਼ਰੂਰੀ ਹੈ, ਜੋ ਦਾਖਲਾ ਕਾਰਡ ਦਾ ਹੀ ਇੱਕ ਹਿੱਸਾ ਹੈ। ਉਮੀਦਵਾਰਾਂ ਨੂੰ ਸੈਲਫ ਡਿਕਲੇਰੇਸ਼ਨ ਫਾਰਮ ਵਿੱਚ ਆਪਣੀ ਤਾਜ਼ਾ ਸਿਹਤ ਸਥਿਤੀ ਤੇ ਯਾਤਰਾ ਦਾ ਇਤਿਹਾਸ ਦੱਸਣਾ ਪਏਗਾ।


ਪ੍ਰੀਖਿਆ ਪੂਰੀ ਹੋਣ ਤੋਂ ਬਾਅਦ, ਐਨਟੀਏ ਆਰਜ਼ੀ ਉੱਤਰ ਕੁੰਜੀ ਜਾਰੀ ਕਰੇਗੀ


ਇੱਕ ਵਾਰ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਐਨਟੀਏ ਆਰਜ਼ੀ ਉੱਤਰ ਕੁੰਜੀ ਜਾਰੀ ਕਰੇਗੀ ਤੇ ਵਿਦਿਆਰਥੀਆਂ ਨੂੰ ਉੱਤਰ ਕੁੰਜੀ 'ਤੇ ਇਤਰਾਜ਼ ਉਠਾਉਣ ਲਈ ਇੱਕ ਵਿੰਡੋ ਦਿੱਤੀ ਜਾਵੇਗੀ। ਅੰਤਮ ਜੇਈਈ ਮੇਨ ਉੱਤਰ ਕੁੰਜੀ ਨਤੀਜਾ ਐਲਾਨ ਹੋਣ ਤੋਂ ਠੀਕ ਪਹਿਲਾਂ ਪ੍ਰਕਾਸ਼ਤ ਕੀਤੀ ਜਾਏਗੀ।


ਦੱਸ ਦਈਏ ਕਿ ਜੇਈਈ ਮੇਨ 2021 ਦੇ ਪਹਿਲੇ ਤਿੰਨ ਸੈਸ਼ਨ ਇਸ ਸਾਲ ਦੇ ਸ਼ੁਰੂ ਵਿੱਚ ਸਫਲਤਾਪੂਰਵਕ ਕਰਵਾਏ ਗਏ ਹਨ ਤੇ ਰਾਸ਼ਟਰੀ ਜਾਂਚ ਏਜੰਸੀ (ਐਨਟੀਏ) ਨੇ ਇਸ ਦੇ ਨਤੀਜੇ ਵੀ ਜਾਰੀ ਕੀਤੇ ਹਨ।


ਜੇਈਈ ਮੇਨ ਸੈਸ਼ਨ 4 ਵਿੱਚ ਨਕਲ ਰੋਕਣ ਲਈ ਸਖਤ ਪ੍ਰਬੰਧ


ਐਨਟੀਏ ਜੇਈਈ ਮੇਨ 2021 ਇਨਫਰਮੇਸ਼ਨ ਬੁਲੇਟਿਨ ਮੁਤਾਬਕ, ਅੰਡਰਗ੍ਰੈਜੁਏਟ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਵਿੱਚ ਨਕਲ ਨੂੰ ਰੋਕਣ ਲਈ, "ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਲਾਈਵ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਐਨਟੀਏ ਜੇਈਈ ਮੇਨ 2021 ਇਨਫਰਮੇਸ਼ਨ ਬੁਲੇਟਿਨ ਮੁਤਾਬਕ ਅੰਡਰਗ੍ਰੈਜੁਏਟ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਵਿੱਚ ਨਕਲ ਨੂੰ ਰੋਕਣ ਲਈ, "ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਲਾਈਵ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਐਨਟੀਏ ਦੇ ਪਹਿਲੇ ਬਿਆਨ ਵਿੱਚ ਕਿਹਾ ਗਿਆ ਸੀ ਕਿ, "ਐਨਟੀਏ ਕਿਸੇ ਵੀ ਰਿਮੋਟ ਲੋਕੇਸ਼ਨ 'ਤੇ ਲਾਈਵ ਵੇਖਣ ਅਤੇ ਨਵੀਂ ਦਿੱਲੀ ਦੇ ਐਨਟੀਏ ਕੈਂਪਸ ਵਿਖੇ ਸਥਿਤ ਕੰਟਰੋਲ ਰੂਮ ਤੋਂ ਸਾਰੇ ਪ੍ਰੀਖਿਆ ਕੇਂਦਰਾਂ ਦੇ ਸੀਸੀਟੀਵੀ ਸਿਸਟਮ ਦੀ ਸਥਿਤੀ 'ਤੇ ਲਾਈਵ ਦੇਖਣ ਅਤੇ ਰਿਕਾਰਡਿੰਗ ਲਈ ਵਿਵਸਥਾ ਕਰ ਰਿਹਾ ਹੈ।" ਮੋਬਾਈਲ ਫੋਨ ਨੇਟਵਰਕ ਦਾ ਯੂਜ਼ ਕਰ ਨਕਲ ਨੂੰ ਰੋਕਣ ਲਈ ਐਨਟੀਏ ਨੇ ਸਾਰੇ ਕੇਂਦਰ ਇੰਸਟਾਲ ਕੀਤੇ ਹਨ।


ਇਹ ਵੀ ਪੜ੍ਹੋ: Afghanistan Crisis: ਤਾਲਿਬਾਨ ਦਾ ਨਿਕਲਣ ਲੱਗਾ ਮੀਡੀਆ 'ਤੇ ਗੁੱਸਾ, ਪੱਤਰਕਾਰ ਨੂੰ ਸ਼ਾਟਗਨ ਨਾਲ ਕੁੱਟਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI