ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਰਾਸ਼ਟਰੀ ਯੋਗਤਾ ਪ੍ਰੀਖਿਆ (UGC NET) 2021 ਪ੍ਰੀਖਿਆ ਦੇ ਸ਼ੈਡਿਊਲ ਵਿੱਚ ਸੋਧ ਕੀਤੀ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ ਨਵੀਨਤਮ ਨੋਟੀਫਿਕੇਸ਼ਨ ਵਿੱਚ ਇਹ ਕਿਹਾ ਗਿਆ ਹੈ ਕਿ ਯੂਜੀਸੀ ਨੈੱਟ 2021 ਦੀਆਂ ਪ੍ਰੀਖਿਆਵਾਂ ਦੀਆਂ ਤਰੀਖਾਂ ਨੂੰ ਕਈ ਵੱਡੀਆਂ ਪ੍ਰੀਖਿਆਵਾਂ ਨਾਲ ਟਕਰਾਅ ਤੋਂ ਬਚਣ ਲਈ ਬਦਲਿਆ ਗਿਆ ਹੈ। UGC NET 2021 ਅਕਤੂਬਰ ਦੀ ਪ੍ਰੀਖਿਆ ਲਈ ਨਵੀਂ ਪ੍ਰੀਖਿਆ ਦੀਆਂ ਤਾਰੀਖਾਂ ਅਤੇ ਸ਼ੈਡਿਊਲ ਸਰਕਾਰੀ ਵੈਬਸਾਈਟ ugcnet.nta.nic.in 'ਤੇ ਜਾਰੀ ਕੀਤੀ ਗਈ ਹੈ।
ਯੂਜੀਸੀ ਨੈੱਟ 2021 ਅਕਤੂਬਰ ਦੀ ਪ੍ਰੀਖਿਆ 6 ਅਕਤੂਬਰ ਤੋਂ 11 ਅਕਤੂਬਰ ਤੱਕ ਤੈਅ ਕੀਤੀਆਂ ਗਈਆਂ ਸੀ। ਇਹ ਦਸੰਬਰ 2020 ਦੇ ਸਾਈਕਲ ਅਤੇ ਜੂਨ 2021 ਦੇ ਸਾਈਕਲ ਲਈ ਇੱਕ ਸੰਯੁਕਤ ਪ੍ਰੀਖਿਆ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੇ 10 ਅਕਤੂਬਰ ਦੀ ਪ੍ਰੀਖਿਆ ਦੇ ਨਾਲ ਕਈ ਹੋਰ ਪ੍ਰੀਖਿਆਵਾਂ ਦੇ ਟਕਰਾਅ ਤੋਂ ਬਚਣ ਲਈ ਬਦਲਾਅ ਦੀ ਬੇਨਤੀ ਕੀਤੀ ਸੀ, ਇਸਦੇ ਅਨੁਸਾਰ ਨਵੇਂ ਸ਼ੈਡਿਊਲ ਨੂੰ ਦੋ ਬਲਾਕਾਂ ਵਿੱਚ ਸੋਧਿਆ ਗਿਆ ਹੈ- 6 ਅਕਤੂਬਰ ਤੋਂ 8 ਅਕਤੂਬਰ ਅਤੇ 17 ਅਕਤੂਬਰ ਤੋਂ 19 ਅਕਤੂਬਰ ਤੱਕ।
ਯੂਜੀਸੀ ਨੈੱਟ 2021 ਅਕਤੂਬਰ ਦੀ ਪ੍ਰੀਖਿਆ ਦੀ ਸੋਧਿਆ ਗਿਆ ਸ਼ੈਡਿਊਲ
ਯੂਜੀਸੀ ਨੈੱਟ 2021 ਅਕਤੂਬਰ ਦੀ ਪ੍ਰੀਖਿਆ ਦੀ ਪੁਰਾਣੀ ਤਾਰੀਖ 6 ਤੋਂ 11 ਅਕਤੂਬਰ ਸੀ, ਜਦੋਂ ਕਿ ਨਵੀਂ ਤਾਰੀਖ ਦੇ ਅਨੁਸਾਰ, ਯੂਜੀਸੀ ਨੈੱਟ 2021 ਦੀ ਪ੍ਰੀਖਿਆ 6 ਤੋਂ 8 ਅਕਤੂਬਰ ਅਤੇ 17 ਤੋਂ 19 ਅਕਤੂਬਰ ਤੱਕ ਲਈ ਜਾਵੇਗੀ।
ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਪ੍ਰੀਖਿਆ ਲਈ ਬਿਨੈ ਨਹੀਂ ਕੀਤਾ ਹੈ ਉਹ 5 ਸਤੰਬਰ ਤੱਕ ਰਜਿਸਟਰ ਕਰ ਸਕਦੇ ਹਨ, ਜਿਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦਾ ਅਰਜ਼ੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਰਜ਼ੀ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ 6 ਸਤੰਬਰ 2021 ਹੈ।
ਯੂਜੀਸੀ-ਨੈੱਟ ਨੂੰ ਦਸੰਬਰ 2020 ਅਤੇ ਜੂਨ 2021 ਨੂੰ ਕੀਤਾ ਗਿਆ ਮਰਜ
ਦੱਸ ਦਈਏ ਕਿ ਦਸੰਬਰ 2020 UGC-NET ਨੂੰ ਕੋਵਿਡ -19 ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸ ਕਾਰਨ ਜੂਨ 2021 UGC-NET ਦੇ ਸ਼ੈਡਿਊਲ ਵਿੱਚ ਦੇਰੀ ਹੋਈ ਹੈ। UGC-NET ਪ੍ਰੀਖਿਆ ਦੇ ਸਾਈਕਲ ਨੂੰ ਨਿਯਮਤ ਕਰਨ ਦੇ ਲਈ ਰਾਸ਼ਟਰੀ ਜਾਂਚ ਏਜੰਸੀ (NTA) ਨੇ UGC ਦੀ ਸਹਿਮਤੀ ਨਾਲ ਦਸੰਬਰ 2020 ਅਤੇ ਜੂਨ 2021 ਦੇ ਦੋਵੇਂ UGC-NET ਸਾਈਕਲਾਂ ਨੂੰ ਮਿਲਾ ਦਿੱਤਾ ਹੈ ਤਾਂ ਜੋ ਇਨ੍ਹਾਂ ਨੂੰ CBT ਮੋਡ ਵਿੱਚ ਇਕੱਠੇ ਕਰਵਾਇਆ ਜਾ ਸਕੇ। ਸਕਦਾ ਸੀ।
ਇਹ ਵੀ ਪੜ੍ਹੋ: 'ਆਪ' ਦੀ ਚੰਡੀਗੜ ਇਕਾਈ ਭੰਗ, 'ਆਪ' ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਨੇ ਕਿਹਾ ਜਲਦ ਹੋਵੇਗਾ ਅਹੁਦੇਦਾਰਾਂ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI