ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਅੱਜ ਯੂਜੀਸੀ-ਨੈੱਟ ਜੂਨ ਸੈਸ਼ਨ ਦੀ ਪ੍ਰੀਖਿਆ ਲਈ ਦਾਖਲਾ ਕਾਰਡ ਜਾਰੀ ਕਰ ਸਕਦਾ ਹੈ। UGC-NET ਐਡਮਿਟ ਕਾਰਡ (ਜੂਨ 2020) NTA ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਇਸ ਨੂੰ ਵਿਦਿਆਰਥੀ ਆਫੀਸ਼ੀਅਲ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਣਗੇ। ਹਾਲਾਂਕਿ, ਐਨਟੀਏ ਵੱਲੋਂ ਐਡਮਿਟ ਕਾਰਡ ਜਾਰੀ ਕਰਨ ਦੀ ਮਿਤੀ ਸਬੰਧੀ ਕੋਈ ਅਧਿਕਾਰਤ ਨੋਟਿਸ ਜਾਰੀ ਨਹੀਂ ਕੀਤਾ ਗਿਆ। ਦੱਸ ਦਈਏ ਕਿ UGC NET ਜੂਨ ਸੈਸ਼ਨ ਦੀ ਪ੍ਰੀਖਿਆ ਦੇਸ਼ ਭਰ ਵਿੱਚ 16, 18, ਤੇ 21 ਤੋਂ 25 ਸਤੰਬਰ 2020 ਨੂੰ ਲਈ ਜਾਏਗੀ।


UGC NET 2020 ਦਾ ਐਡਮਿਟ ਕਾਰਡ ਜਲਦੀ ਜਾਰੀ ਹੋਣਗੇ:

ਐਨਟੀਏ ਵੱਲੋਂ ਜਾਰੀ ਨੋਟਿਸ ‘ਚ ਕਿਹਾ ਗਿਆ ਸੀ ਕਿ ਯੂਜੀਸੀ ਨੈੱਟ ਲਈ ਐਡਮਿਟ ਕਾਰਡ ਪ੍ਰੀਖਿਆ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਜਾਰੀ ਕੀਤਾ ਜਾਵੇਗਾ। ਹੁਣ ਪ੍ਰੀਖਿਆ ਸ਼ੁਰੂ ਹੋਣ ਲਈ ਸਿਰਫ 12 ਦਿਨ ਬਾਕੀ ਹਨ। ਇਸ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਦਾਖਲਾ ਕਾਰਡ ਕਿਸੇ ਵੀ ਸਮੇਂ ਜਾਰੀ ਕੀਤਾ ਜਾ ਸਕਦਾ ਹੈ।

UGC NET ਪ੍ਰੀਖਿਆ 2020:

UGC NET ਦੀ ਪ੍ਰੀਖਿਆ 16, 18 ਤੇ 21 ਸਤੰਬਰ ਤੋਂ 25 ਸਤੰਬਰ 2020 ਤੱਕ ਹੋਵੇਗੀ। ਇਹ ਪ੍ਰੀਖਿਆਵਾਂ ਦੋ ਸ਼ਿਫਟਾਂ ਵਿੱਚ ਪਹਿਲੀ ਸ਼ਿਫਟ ਸਵੇਰੇ 9:30 ਵਜੇ ਤੋਂ 12:30 ਵਜੇ ਅਤੇ ਦੂਜੀ ਸ਼ਿਫਟ ਦੁਪਹਿਰ 2.30 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ।

UGC NET ਪ੍ਰੀਖਿਆ ਪੈਟਰਨ:

ਇਸ ਪ੍ਰੀਖਿਆ ਦਾ ਪਹਿਲਾ ਪੇਪਰ ਟੀਚਿੰਗ ਤੇ ਰਿਸਰਚ ਐਪਟੀਚਿਊਡ ਦਾ ਹੋਵੇਗਾ ਜਿਸ ਵਿੱਚ 50 ਔਬਜੈਕਟਿਵ ਸਵਾਲ ਹੋਣਗੇ। ਉਧਰ ਦੂਜਾ ਪੇਪਰ ਵਿਸ਼ੇ 'ਤੇ ਅਧਾਰਤ ਹੋਵੇਗਾ। ਯਾਨੀ ਇਸ ਵਿੱਚ ਵਿਦਿਆਰਥੀ 84 ਵਿਸ਼ਿਆਂ ਚੋਂ ਇੱਕ ਵਿਸ਼ੇ ਦੀ ਚੋਣ ਕਰਦੇ ਹਨ ਤੇ ਉਮੀਦਵਾਰ ਉਹੀ ਵਿਸ਼ੇ ਦੀ ਪ੍ਰੀਖਿਆ ਦਿੰਦੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਯੂਜੀਸੀ ਨੈੱਟ ਦਾ ਸਿਲੇਬਸ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕੀਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI