ਸੰਯੁਕਤ ਪ੍ਰਵੇਸ਼ ਪ੍ਰੀਖਿਆ (JEE) ਮੇਨਸ ਦੇ ਚੌਥੇ ਸੈਸ਼ਨ 2021 ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸੋਮਵਾਰ, 12 ਜੁਲਾਈ, 2021 ਨੂੰ ਖ਼ਤਮ ਹੋ ਜਾਵੇਗੀ ਪ੍ਰੀਖਿਆ ਲਈ ਅਜੇ ਬਿਨੈ ਕਰਨ ਵਾਲੇ ਉਮੀਦਵਾਰ jeemain.nta.nic.in 'ਤੇ 11:50 ਵਜੇ ਤੋਂ ਪਹਿਲਾਂ ਅੱਜ ਅਪਲਾਈ ਕਰ ਸਕਦੇ ਹਨ।
ਏਜੰਸੀ ਜੇਈਈ ਮੇਨ ਦੇ ਚੌਥੇ ਸੈਸ਼ਨ ਪ੍ਰੀਖਿਆ 2021 ਦਾ ਆਯੋਜਨ 27 ਜੁਲਾਈ ਤੋਂ 2 ਅਗਸਤ, 2021 ਤੱਕ ਕਰੇਗੀ। ਇਸ ਸਾਲ, ਰਾਸ਼ਟਰੀ ਜਾਂਚ ਏਜੰਸੀ (ਐਨਟੀਏ) ਨੇ 4 ਸੈਸ਼ਨਾਂ ਵਿੱਚ ਜੇਈਈ ਮੇਨ 2021 ਦੀ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਸੀ। ਪਹਿਲਾ ਸੈਸ਼ਨ 23 ਤੋਂ 26 ਫਰਵਰੀ, 2021 ਤਕ ਆਯੋਜਿਤ ਕੀਤਾ ਗਿਆ ਸੀ। ਦੂਜਾ ਸੈਸ਼ਨ 15 ਤੋਂ 18 ਮਾਰਚ, 2021 ਤਕ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ, ਤੀਸਰੇ ਸੈਸ਼ਨ ਦੀ ਪ੍ਰੀਖਿਆ 27 ਤੋਂ 30 ਅਪ੍ਰੈਲ, 2021 ਨੂੰ ਹੋਣੀ ਸੀ। ਚੌਥਾ ਸੈਸ਼ਨ 24 ਤੋਂ 28 ਮਈ, 2021 ਨੂੰ ਹੋਣਾ ਸੀ। ਹਾਲਾਂਕਿ, ਤੀਸਰਾ ਅਤੇ ਚੌਥਾ ਸੈਸ਼ਨ ਬਾਅਦ ਵਿੱਚ ਕੋਵਿਡ ਕਾਰਨ ਖਾਰਜ ਕਰ ਦਿੱਤਾ ਗਿਆ।
ਇਸ ਸਾਲ ਜੇ.ਈ.ਈ. ਦੀ ਮੁੱਖ ਪ੍ਰੀਖਿਆ 13 ਭਾਸ਼ਾਵਾਂ- ਆਸਾਮੀਆ, ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਓਡੀਆ, ਪੰਜਾਬੀ, ਤਾਮਿਲ, ਤੇਲਗੂ, ਉਰਦੂ, ਹਿੰਦੀ, ਅੰਗਰੇਜ਼ੀ ਅਤੇ ਗੁਜਰਾਤੀ ਵਿੱਚ ਲਈ ਜਾ ਰਹੀ ਹੈ।
ਨੋਟ: ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਾਖਲਾ ਪ੍ਰੀਖਿਆ ਸੰਬੰਧੀ ਤਾਜ਼ਾ ਅਪਡੇਟਾਂ ਲਈ ਜੇਈਈ ਮੇਨਜ਼ ਦੀ ਅਧਿਕਾਰਤ ਵੈਬਸਾਈਟ ਨਿਯਮਿਤ ਤੌਰ ਤੇ ਜਾਂਦੇ ਰਹਿਣ।
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI