ਨਵੀਂ ਦਿੱਲੀ: ਉਮੀਦਵਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਅਪ੍ਰੈਂਟਿਸ ਦੀਆਂ 8500 ਅਸਾਮੀਆਂ ਲਈ ਭਰਤੀ ਨੂੰ ਰੱਦ ਕਰ ਦਿੱਤਾ ਹੈ। ਧਿਆਨਯੋਗ ਹੈ ਕਿ 20 ਨਵੰਬਰ 2020 ਨੂੰ ਐਸਬੀਆਈ ਨੇ ਅਪ੍ਰੈਂਟਿਸ ਦੀਆਂ 8500 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ, ਜਿਸ ਲਈ ਭਰਤੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਤੇ ਹੁਣ ਐਸਬੀਆਈ ਨੇ ਅਧਿਕਾਰਤ ਵੈਬਸਾਈਟ ਉੱਤੇ ਇੱਕ ਨੋਟਿਸ ਜਾਰੀ ਕਰਕੇ ਉਮੀਦਵਾਰਾਂ ਨੂੰ ਦੱਸਿਆ ਹੈ ਕਿ ਉਹ ਭਰਤੀ ਹੁਣ ਰੱਦ ਕਰ ਦਿੱਤੀ ਗਈ ਹੈ। ਹੈ। ਇਸ ਦੇ ਨਾਲ ਹੀ ਐਸਬੀਆਈ (SBI) ਨੇ ਉਮੀਦਵਾਰਾਂ ਨੂੰ ਇਹ ਵੀ ਦੱਸਿਆ ਹੈ ਕਿ ਇਹਨਾਂ ਅਸਾਮੀਆਂ ਲਈ ਅਰਜ਼ੀ ਦੇਣ ਲਈ ਜੋ ਫੀਸ ਉਨ੍ਹਾਂ ਨੇ ਅਦਾ ਕੀਤੀ ਸੀ ਉਹ ਵਾਪਸ ਕਰ ਦਿੱਤੀ ਜਾਵੇਗੀ।
ਅਪ੍ਰੈਂਟਿਸ ਦੀਆਂ 8500 ਅਸਾਮੀਆਂ ਲਈ ਹੋਣਾ ਸੀ ਭਰਤੀ
ਐਸਬੀਆਈ ਨੇ 20 ਨਵੰਬਰ 2020 ਨੂੰ 8500 ਅਪ੍ਰੈਂਟਿਸ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਅਪ੍ਰੈਂਟਿਸ ਦੀਆਂ ਇਹਨਾਂ ਅਸਾਮੀਆਂ ਤਹਿਤ, ਉਮੀਦਵਾਰਾਂ ਨੂੰ ਇੱਕ ਸਥਾਈ ਨੌਕਰੀ ਦੀ ਬਜਾਏ ਇੱਕ ਸਾਲ ਦੀ ਮਿਆਦ ਲਈ ਇੱਕ ਬੈਂਕ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਹੁਣ ਐਸਬੀਆਈ ਨੇ ਇਸ ਭਰਤੀ ਨੂੰ ਰੱਦ ਕਰਨ ਦੇ ਨਾਲ ਨਾਲ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਲਈ, ਬੈਂਕ ਨੇ ਜਨਰਲ, ਓਬੀਸੀ ਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਤੋਂ ਬਿਨੈ–ਪੱਤਰ ਫੀਸ ਵਜੋਂ 300 ਰੁਪਏ ਲਏ ਸਨ।
ਅਰਜ਼ੀ ਦੀ ਫੀਸ ਇੰਝ ਹੋਵੇਗੀ ਵਾਪਸ
ਇਸ ਭਰਤੀ ਨੂੰ ਰੱਦ ਕਰਦਿਆਂ, ਐਸਬੀਆਈ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਰਜ਼ੀ ਦੀ ਫੀਸ ਸਾਰੇ ਉਮੀਦਵਾਰਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਉਂਝ ਬੈਂਕ ਨੇ ਅਜੇ ਇਸ ਲਈ ਕੋਈ ਪ੍ਰਕਿਰਿਆ ਜਾਰੀ ਨਹੀਂ ਕੀਤੀ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਬੈਂਕ ਜਾਂ ਤਾਂ ਉਮੀਦਵਾਰਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏਗਾ (ਜਿੱਥੋਂ ਉਨ੍ਹਾਂ ਨੇ ਭੁਗਤਾਨ ਕੀਤਾ ਸੀ) ਜਾਂ ਉਮੀਦਵਾਰਾਂ ਤੋਂ ਫ਼ਾਰਮ ਭਰਵਾਏ ਜਾਣਗੇ। ਇਸ ਲਈ, ਉਮੀਦਵਾਰਾਂ ਨੂੰ ਐਸਬੀਆਈ ਦੀ ਅਧਿਕਾਰਤ ਵੈਬਸਾਈਟ 'ਤੇ ਜਾਣਾ ਹੋਵੇਗਾ।
6100 ਅਸਾਮੀਆਂ 'ਤੇ ਦੁਬਾਰਾ ਹੋਵੇਗੀ ਭਰਤੀ
ਐਸਬੀਆਈ ਨੇ ਅਪ੍ਰੈਂਟਿਸ ਦੀਆਂ 8500 ਅਸਾਮੀਆਂ ਲਈ ਭਰਤੀ ਨੂੰ ਰੱਦ ਕਰ ਦਿੱਤਾ ਹੈ ਅਤੇ ਨਾਲ ਹੀ ਅਪ੍ਰੈਂਟਿਸ ਦੀਆਂ 6100 ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 6 ਜੁਲਾਈ ਤੋਂ ਸ਼ੁਰੂ ਹੋ ਗਈ ਹੈ ਅਤੇ 26 ਜੁਲਾਈ ਤੱਕ ਜਾਰੀ ਰਹੇਗੀ। ਚਾਹਵਾਨ ਉਮੀਦਵਾਰ ਐਸਬੀਆਈ ਦੀ ਅਧਿਕਾਰਤ ਵੈਬਸਾਈਟ ਦੁਆਰਾ ਅਰਜ਼ੀ ਦੇ ਸਕਦੇ ਹਨ। ਨਾਲ ਹੀ, ਜੇ ਤੁਸੀਂ ਕਿਸੇ ਵੀ ਕਿਸਮ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ (Competitive Exams.) ਦੀ ਤਿਆਰੀ ਕਰਦੇ ਹੋ, ਤਾਂ ਤੁਸੀਂ ਸਫਲਤਾ ਦੇ ਮੁਫਤ ਕੋਰਸ ਵਿਚ ਸ਼ਾਮਲ ਹੋ ਕੇ ਬਿਹਤਰ ਤਿਆਰੀ ਕਰ ਸਕਦੇ ਹੋ।
ਇਹ ਯੋਗਤਾਵਾਂ ਜ਼ਰੂਰੀ
ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਬਿਨੈਕਾਰਾਂ ਦੀ ਉਮਰ 20 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਇਕ ਸਾਲ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਸਿਖਲਾਈ ਦੌਰਾਨ ਉਨ੍ਹਾਂ ਨੂੰ ਹਰ ਮਹੀਨੇ 15,000 ਰੁਪਏ ਵਜ਼ੀਫ਼ਾ ਵੀ ਦਿੱਤਾ ਜਾਵੇਗਾ।
ਕਿਵੇਂ ਕਰੀਏ ਤਿਆਰੀ
ਜੇ ਤੁਸੀਂ ਵੀ ਇਸ ਐਸਬੀਆਈ ਦੀ ਇਸ ਭਰਤੀ ਵਿਚ ਸ਼ਾਮਲ ਹੋਣ ਜਾ ਰਹੇ ਹੋ, ਤਾਂ ਤੁਹਾਨੂੰ ਬਿਹਤਰ ਤਿਆਰੀ ਲਈ ਮੁਫਤ ਸਫਲਤਾ ਕੋਰਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਯੂਪੀਐਸਐਸਐਸਸੀ ਪੀਈਟੀ, ਐਸਐਸਸੀ ਜੀਡੀ, ਐਸਬੀਆਈ (UPSSSC PET, SSC GD, SBI) ਕਲਰਕ, ਏਐਫਸੀਏਟੀ (AFCAT) ਸਮੇਤ ਵੱਖ ਵੱਖ ਕਿਸਮਾਂ ਦੀਆਂ ਪ੍ਰੀਖਿਆਵਾਂ ਲਈ ਸਾਲਾਂ ਦੇ ਤਜਰਬੇ ਵਾਲੇ ਮਾਹਿਰਾਂ ਅਤੇ ਫੈਕਲਟੀ ਦੀ ਅਗਵਾਈ ਵਿਚ ਕੋਰਸਾਂ ਨੂੰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਇਸ ਲਈ ਦੇਰੀ ਨਾ ਕਰੋ, ਅੱਜ ਹੀ ਸਫਲਤਾ ਐਪ ਨੂੰ ਡਾਉਨਲੋਡ ਕਰੋ ਅਤੇ ਇਨ੍ਹਾਂ ਕੋਰਸਾਂ ਵਿਚ ਸ਼ਾਮਲ ਹੋ ਕੇ ਆਪਣੀ ਤਿਆਰੀ ਨੂੰ ਨਵੀਂ ਉਡਾਣ ਦਿਓ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI