ਚੰਡੀਗੜ੍ਹ: 13 ਸਾਲਾਂ ਦੇ ਲੰਮੇ ਇੰਤਜ਼ਾਰ ਮਗਰੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤ ਲਈ ਹੈ। ਇਹ ਟਰਾਫੀ ਯੂਨੀਵਰਸਿਟੀ ਖੇਡਾਂ 2018-19 ਵਿੱਚ ਹਰਫਨਮੌਲਾ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਮਿਲੀ ਹੈ।


ਅੱਜ ਪੰਜਾਬ ਯੂਨੀਵਰਸਿਟੀ ਨੇ 14ਵੀਂ ਵਾਰ ਮਾਕਾ ਟਰਾਫੀ ਨੂੰ ਚੁੱਕਿਆ। ਮਾਕਾ ਟਰਾਫੀ ਸਿੱਖਿਆ ਮੰਤਰਾਲੇ ਨੇ ਵਿਦਿਅਕ ਵਰ੍ਹੇ 1956-57 ਲਈ ਪਹਿਲੀ ਵਾਰ ਕੌਮੀ ਖੇਡ ਦਿਵਸ ਯਾਨੀ ਕਿ 29 ਅਗਸਤ ਵਾਲੇ ਦਿਨ ਪ੍ਰਦਾਨ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਹ ਟਰਾਫੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਰਾਸ਼ਟਰਪਤੀ ਰਾਹੀਂ ਇਹ ਟਰਾਫੀ ਪੰਜਾਬ ਯੂਨੀਵਰਸਿਟੀ ਨੂੰ ਸੌਂਪ ਦਿੱਤੀ ਹੈ। ਸਭ ਤੋਂ ਵੱਧ 23 ਵਾਰ ਮਾਕਾ ਟਰਾਫੀ ਜਿੱਤਣ ਵਾਲੀ ਜੀਐਨਡੀਯੂ ਇਸ ਵਾਰ ਦੂਜੇ ਸਥਾਨ 'ਤੇ ਰਹੀ। ਇਸ ਸਾਲ ਯੂਨੀਵਰਸਿਟੀ ਖੇਡਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤੀਜਾ ਤੇ ਕੂਰੂਕਸ਼ੇਤਰ ਯੂਨੀਵਰਸਿਟੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ।

ਦੇਖੋ ਕੌਮੀ ਖੇਡ ਐਵਾਰਡ ਹਾਸਲ ਕਰਨ ਵਾਲਿਆਂ ਦੀ ਸੂਚੀ-


Education Loan Information:

Calculate Education Loan EMI