ਨਵੀਂ ਦਿੱਲੀ: ਸੀਬੀਐਸਈ ਨੇ ਦਸਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 


ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, 'ਮੇਰੇ ਨੌਜਵਾਨ ਦੋਸਤਾਂ ਨੂੰ ਵਧਾਈ, ਜਿਨ੍ਹਾਂ ਨੇ ਸੀਬੀਐਸਈ ਦਸਵੀਂ ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।''






CBSE ਨੇ ਐਲਾਨੇ ਨਤੀਜੇ


CBSE 10th Result 2021: ਸੀਬੀਐਸਈ ਨੇ 10ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਿੱਚ 99.04% ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ ਵੀ ਲੜਕੀਆਂ ਨੇ ਬਾਜੀ ਮਾਰੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਮੁੰਡਿਆਂ ਦੇ ਮੁਕਾਬਲੇ 0.35% ਜ਼ਿਆਦਾ ਹੈ। ਸੀਬੀਐਸਈ ਅਨੁਸਾਰ, 57 ਹਜ਼ਾਰ ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਦੇ ਨਾਲ ਹੀ 2 ਲੱਖ ਵਿਦਿਆਰਥੀਆਂ ਦਾ ਸਕੋਰ 90 ਤੋਂ 95%ਦੇ ਵਿਚਕਾਰ ਰਿਹਾ ਹੈ।


ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbseresults.nic.in ਤੇ ਹੋਰ ਡਿਜੀਟਲ ਪਲੇਟਫਾਰਮਾਂ ਜਿਵੇਂ ਡਿਜੀਲੋਕਰ ਐਪ ਤੇ ਵੈਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।


ਇਨ੍ਹਾਂ ਵੈਬਸਾਈਟਾਂ 'ਤੇ ਚੈੱਕ ਕਰੋ ਨਤੀਜੇ


ਸੀਬੀਐਸਈ 10ਵੀਂ ਦਾ ਨਤੀਜਾ ਅਧਿਕਾਰਤ ਵੈਬਸਾਈਟਾਂ cbse.nic.in, cbse.gov.in, cbseacademic.nic.in 'ਤੇ ਜਾ ਕੇ ਚੈੱਕ ਕੀਤੇ ਜਾ ਸਕਦੇ ਹਨ। ਪ੍ਰਾਈਵੇਟ ਵਿਦਿਆਰਥੀਆਂ ਲਈ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤੱਕ ਲਈਆਂ ਜਾਣਗੀਆਂ।


ਰੋਲ ਨੰਬਰ ਲਈ ਲਿੰਕ ਐਕਟਿਵ


ਦੱਸ ਦੇਈਏ ਕਿ ਕੋਵਿਡ ਸੰਕਟ ਦੇ ਮੱਦੇਨਜ਼ਰ ਇਸ ਸਾਲ ਸੀਬੀਐਸਈ 10ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ, ਇਸ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਲ ਨੰਬਰਾਂ ਦੇ ਨਾਲ ਕੋਈ ਵੀ ਦਾਖਲਾ ਕਾਰਡ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ, ਬੋਰਡ ਨੇ ਰੋਲ ਨੰਬਰ ਨੂੰ ਐਕਸੈਸ ਕਰਨ ਲਈ ਵਿੰਡੋ ਨੂੰ ਐਕਟਿਵ ਕਰ ਦਿੱਤਾ ਹੈ। ਦਰਅਸਲ, ਨਤੀਜਾ ਵੈਬਸਾਈਟ ਤੇ ਨਤੀਜਾ ਵੇਖਣ ਲਈ ਰੋਲ ਨੰਬਰ ਦੀ ਜ਼ਰੂਰਤ ਹੋਏਗੀ।


ਰੋਲ ਨੰਬਰ ਲਈ ਵਿਦਿਆਰਥੀਆਂ ਨੂੰ ਪੋਰਟਲ cbse.gov.in/cbsenew/cbse.html 'ਤੇ ਲੌਗਇਨ ਕਰਨ ਅਤੇ ਲੌਗਇਨ ਪ੍ਰਮਾਣ ਪੱਤਰ ਦਾਖਲ ਕਰਨ ਦੀ ਜ਼ਰੂਰਤ ਹੋਏਗੀ।


Education Loan Information:

Calculate Education Loan EMI