PM Vidya Lakshmi Education Loan Yojana: ਹੁਣ 'ਮੱਧ ਵਰਗ' ਪਰਿਵਾਰਾਂ ਦੇ ਬੱਚੇ ਪੈਸੇ ਦੀ ਕਮੀ ਕਾਰਨ ਉੱਚ ਸਿੱਖਿਆ ਤੋਂ ਵਾਂਝੇ ਨਹੀਂ ਰਹਿਣਗੇ। ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਵਿਦਿਆ ਲਕਸ਼ਮੀ ਸਿੱਖਿਆ ਯੋਜਨਾ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਬੈਠਕ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਤਹਿਤ 8 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਬੱਚੇ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ 3 ਫੀਸਦੀ ਦੀ ਵਿਆਜ ਸਬਸਿਡੀ ਤਹਿਤ ਦਿੱਤਾ ਜਾਵੇਗਾ। 


ਹਾਸਲ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਵਿਦਿਆ ਲਕਸ਼ਮੀ ਸਿੱਖਿਆ ਕਰਜ਼ਾ ਯੋਜਨਾ ਤਹਿਤ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਵਿੱਤੀ ਸਮੱਸਿਆਵਾਂ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ। ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਤਹਿਤ ਹਰ ਯੋਗ ਵਿਦਿਆਰਥੀ ਨੂੰ ਸਿੱਖਿਆ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ ਵੀ ਜਾਂਦੇ ਹਨ।



ਕਿਵੇਂ ਤੇ ਕਿੱਥੇ ਅਪਲਾਈ ਕਰਨਾ 


ਪ੍ਰਧਾਨ ਮੰਤਰੀ ਵਿਦਿਆ ਲਕਸ਼ਮੀ ਸਿੱਖਿਆ ਯੋਜਨਾ ਤਹਿਤ, ਵਿਦਿਆਰਥੀਆਂ ਨੂੰ ਇੱਕ ਸਧਾਰਨ ਤੇ ਡਿਜੀਟਲ ਪ੍ਰਕਿਰਿਆ ਰਾਹੀਂ ਬਿਨਾਂ ਗਰੰਟੀ ਦੇ ਸਿੱਖਿਆ ਕਰਜ਼ਾ ਮਿਲੇਗਾ। ਇਸ ਵਿੱਚ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਸਭ ਤੋਂ ਘੱਟ ਵਿਆਜ ਸਬਸਿਡੀ 'ਤੇ ਕਰਜ਼ੇ ਦਿੱਤੇ ਜਾਣਗੇ। ਇਸ ਯੋਜਨਾ ਤਹਿਤ, ਸਾਰੇ ਬੈਂਕਾਂ ਦੁਆਰਾ ਡਿਜੀਟਲ ਐਪਲੀਕੇਸ਼ਨ ਪ੍ਰਕਿਰਿਆ ਦੁਆਰਾ ਘੱਟ ਸਮੇਂ ਵਿੱਚ ਤੇ ਆਸਾਨੀ ਨਾਲ ਕਰਜ਼ੇ ਉਪਲਬਧ ਹੋਣਗੇ। ਇਸ ਵਿੱਚ ਸਾਰੇ ਬੈਂਕ ਲੋਨ ਐਪਲੀਕੇਸ਼ਨ ਲਈ ਇੱਕ ਯੂਨੀਫਾਈਡ ਡਿਜੀਟਲ ਫਾਰਮੈਟ ਪ੍ਰਦਾਨ ਕਰਨਗੇ। ਇਸ ਲਈ ਬੈਂਕਾਂ ਦੀ ਐਪ ਤੇ ਵੈੱਬਸਾਈਟ 'ਤੇ ਅਪਲਾਈ ਕਰਨਾ ਹੋਵੇਗਾ।






 


ਇਹ ਦਸਤਾਵੇਜ਼ ਅਰਜ਼ੀ ਲਈ ਲੋੜੀਂਦੇ ਹੋਣਗੇ


ਪ੍ਰਧਾਨ ਮੰਤਰੀ ਵਿਦਿਆ ਲਕਸ਼ਮੀ ਸਿੱਖਿਆ ਯੋਜਨਾ ਲਈ ਅਰਜ਼ੀ ਦੇਣ ਲਈ, ਵਿਦਿਆਰਥੀ ਦਾ ਆਧਾਰ ਕਾਰਡ, ਫੋਟੋ, ਪਛਾਣ ਪੱਤਰ ਤੇ ਪਿਛਲੇ ਸਾਰੇ ਸਿੱਖਿਆ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ 850 ਉੱਚ ਸਿੱਖਿਆ ਸੰਸਥਾਵਾਂ ਹਨ, ਜਿਨ੍ਹਾਂ ਵਿੱਚ ਹਰ ਸਾਲ ਲਗਪਗ 22 ਲੱਖ ਵਿਦਿਆਰਥੀ ਦਾਖਲਾ ਲੈਂਦੇ ਹਨ।



Education Loan Information:

Calculate Education Loan EMI