ਚੰਡੀਗੜ੍ਹ: ਕੇਂਦਰੀ ਬੋਰਡ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੇ ਬੋਰਡ/ਕੌਂਸਲ ਵੱਲੋਂ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਪ੍ਰਸਤਾਵਿਤ ਪ੍ਰੀਖਿਆ ਦੀ ਤਾਰੀਖ ਜਾਂ ਡੇਟ ਸ਼ੀਟ ਜਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਸਾਰੀਆਂ ਕਲਾਸਾਂ ਲਈ ਪ੍ਰੀ-ਬੋਰਡ ਤੇ ਸਾਲਾਨਾ ਪ੍ਰੀਖਿਆ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ।

ਇਸ ਲੜੀ ਵਿੱਚ ਪੰਜਾਬ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (ਪੀਐਸਸੀਈਆਰਟੀ) ਵੱਲੋਂ ਅਕਾਦਮਿਕ ਸੈਸ਼ਨ 2020-21 ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਕੌਂਸਲ ਵੱਲੋਂ ਮੰਗਲਵਾਰ 19 ਜਨਵਰੀ 2021 ਨੂੰ ਜਾਰੀ ਕੀਤੇ ਗਏ ਅਪਡੇਟ ਮੁਤਾਬਕ ਰਾਜ ਦੇ ਸਾਰੇ ਸਕੂਲਾਂ ਵਿੱਚ 8 ਫਰਵਰੀ ਤੋਂ ਪ੍ਰੀ-ਬੋਰਡ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਦੂਜੇ ਪਾਸੇ, ਪੰਜਾਬ ਐਸਸੀਆਰਟੀ ਦੇ ਅਪਡੇਟ ਮੁਤਾਬਕ ਇਸ ਵਾਰ ਪ੍ਰੀ-ਬੋਰਡ ਪ੍ਰੀਖਿਆਵਾਂ ਪਹਿਲੀ ਤੋਂ 12ਵੀਂ ਤੱਕ ਦੀਆਂ ਸਾਰੀਆਂ ਕਲਾਸਾਂ ਲਈ ਲਈਆਂ ਜਾਣਗੀਆਂ। ਪ੍ਰੀ-ਬੋਰਡ ਪ੍ਰੀਖਿਆਵਾਂ ਆਮ ਤੌਰ 'ਤੇ ਸਿਰਫ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੱਖੀਆਂ ਜਾਂਦੀਆਂ ਸੀ।

ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਇਸ ਵਾਰ ਬੋਰਡ ਦੀਆਂ ਕਲਾਸਾਂ ਦੇ ਨਾਲ ਸਾਰੀਆਂ ਕਲਾਸਾਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਾਰੇ ਵਿਦਿਆਰਥੀ ਆਪਣਾ ਕੋਰਸ ਚੰਗੀ ਤਰ੍ਹਾਂ ਰਿਵਾਈਜ਼ ਕਰ ਸਕਣ। ਇਹ ਪ੍ਰੀਖਿਆਵਾਂ ਮੁੱਖ ਪ੍ਰੀਖਿਆਵਾਂ ਦੀ ਤਿਆਰੀ ਦਾ ਕੰਮ ਕਰੇਗੀ।”

ਇਸ ਦੇ ਨਾਲ ਹੀ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਸਿਰਫ ਆਫਲਾਈਨ ਢੰਗ ਵਿੱਚ ਹੀ ਲਈ ਜਾਏਗੀ। ਜਦੋਂਕਿ ਪਹਿਲੀ ਤੋਂ ਅੱਠਵੀਂ ਜਮਾਤ ਦੇ ਕਲਾਸਾਂ ਦੇ ਪੇਪਰਾਂ ਵਿੱਚ ਵਿਸਥਾਰਪੂਰਵਕ ਪ੍ਰਸ਼ਨ ਉੱਤਰਾਂ ਦੇ ਨਾਲ ਮਲਟੀਪਲ ਚੋਣ ਪ੍ਰਸ਼ਨ ਹੋਣਗੇ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਸਮੁੱਚੇ ਸਿਲੇਬਸ ਚੋਂ ਸਵਾਲ ਪੁੱਛੇ ਜਾਣਗੇ।

ਇਹ ਵੀ ਪੜ੍ਹੋPunjab Municipal Elections: ਨਗਰ ਨਿਗਮ ਚੋਣਾਂ ਬੀਜੇਪੀ ਲਈ ਅਗਨੀ ਪ੍ਰੀਖਿਆ, ਨੱਡਾ ਨੇ ਪੰਜਾਬ ਦੇ ਲੀਡਰ ਦਿੱਲੀ ਬੁਲਾਏ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Education Loan Information:

Calculate Education Loan EMI