PSEB 10th class result 2025: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਜਾ ਰਿਹਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਦੁਪਹਿਰ 2.30 ਵਜੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਵਿਦਿਆਰਥੀ ਅੱਜ ਤੋਂ ਹੀ ਵੈੱਬਸਾਈਟ 'ਤੇ ਨਤੀਜਾ ਦੇਖ ਸਕਣਗੇ। ਬੋਰਡ ਵੱਲੋਂ ਕੋਈ ਵੱਖਰਾ ਗਜ਼ਟ ਤਿਆਰ ਨਹੀਂ ਕੀਤਾ ਗਿਆ। ਵਿਦਿਆਰਥੀਆਂ ਨੂੰ ਵੈੱਬਸਾਈਟ ਤੋਂ ਹੀ ਨਤੀਜਾ ਦੇਖਣਾ ਪਵੇਗਾ। ਇਸ ਵਾਰ ਪੀਐਸਈਬੀ 10ਵੀਂ ਦੀ ਪ੍ਰੀਖਿਆ ਵਿੱਚ ਲਗਪਗ 3 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ।
ਬੋਰਡ ਦੀ ਕੋਸ਼ਿਸ਼ ਸੀ ਕਿ ਨਤੀਜਾ ਸਮੇਂ ਸਿਰ ਐਲਾਨਿਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਦਾਖਲਾ ਆਦਿ ਲੈਣ ਵਿੱਚ ਕੋਈ ਮੁਸ਼ਕਲ ਨਾ ਆਵੇ। ਹਾਲਾਂਕਿ ਬੋਰਡ ਅਧਿਕਾਰੀਆਂ ਅਨੁਸਾਰ ਸਰਟੀਫਿਕੇਟ ਦੀ ਹਾਰਡ ਕਾਪੀ ਬੋਰਡ ਵੱਲੋਂ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੀ ਜਾਵੇਗੀ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੈ। ਬੋਰਡ ਅਨੁਸਾਰ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਲੌਗਇਨ ਕਰਨਾ ਪਵੇਗਾ। ਇਸ ਤੋਂ ਬਾਅਦ ਹੋਮ ਪੇਜ ਖੁੱਲ੍ਹੇਗਾ ਜਿੱਥੇ ਨਤੀਜਾ ਕਾਲਮ ਹੋਏਗਾ। ਤੁਹਾਨੂੰ ਉੱਥੇ ਆਪਣੀ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਨਤੀਜਾ ਨਜ਼ਰ ਆਵੇਗਾ।
ਇਸ ਦੇ ਨਾਲ ਹੀ ਨਤੀਜੇ ਦਾ ਲਿੰਕ DigiLocker ਪੋਰਟਲ ਤੇ ਇਸ ਦੇ ਐਪ 'ਤੇ ਵੀ ਉਪਲਬਧ ਕਰਵਾਇਆ ਜਾਵੇਗਾ। ਮੈਰਿਟ ਸੂਚੀ ਬੋਰਡ ਦੇ ਚੇਅਰਮੈਨ ਦੁਆਰਾ ਦੁਪਹਿਰ ਨੂੰ ਜਾਰੀ ਕੀਤੀ ਜਾਵੇਗੀ। ਵਿਦਿਆਰਥੀ SMS ਰਾਹੀਂ ਵੀ ਨਤੀਜਾ ਦੇਖ ਸਕਦੇ ਹਨ। ਇਸ ਲਈ PB10 ਰੋਲ ਨੰਬਰ ਲਿਖੋ ਤੇ ਇਸ ਨੂੰ 5676750 'ਤੇ SMS ਕਰੋ। SMS ਭੇਜਣ ਤੋਂ ਬਾਅਦ ਕੁਝ ਸਮੇਂ ਬਾਅਦ ਬੋਰਡ ਦੁਆਰਾ ਨਤੀਜਾ ਭੇਜਿਆ ਜਾਵੇਗਾ।
ਇਸ ਤਰ੍ਹਾਂ ਮਾਰਕਸ਼ੀਟ ਚੈੱਕ ਕਰ ਸਕਦੇ ਹੋ
ਮਾਰਕਸ਼ੀਟ ਚੱਕ ਕਰਨ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ। ਨਤੀਜਾ ਵੈੱਬਸਾਈਟ ਦੇ ਹੋਮ ਪੇਜ 'ਤੇ ਹੀ ਚੈੱਕ ਕਰਨਾ ਪਵੇਗਾ। ਇਸ ਵਿੱਚ 10ਵੀਂ ਜਮਾਤ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਵਿਦਿਆਰਥੀ ਨੂੰ ਆਪਣਾ ਰੋਲ ਨੰਬਰ ਫੀਡ ਕਰਨਾ ਹੋਵੇਗਾ ਤੇ ਫਿਰ ਸਬਮਿਟ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਸਬਮਿਟ ਕਰੋਗੇ, ਨਤੀਜਾ ਸਕ੍ਰੀਨ 'ਤੇ ਦਿਖਾਈ ਦੇਵੇਗਾ ਤੇ ਤੁਸੀਂ ਉੱਥੋਂ ਮਾਰਕਸ਼ੀਟ ਵੀ ਡਾਊਨਲੋਡ ਕਰ ਸਕਦੇ ਹੋ।
ਦੱਸ ਦਈਏ ਕਿ PSEB ਜਮਾਤ 10ਵੀਂ ਦੀਆਂ ਪ੍ਰੀਖਿਆਵਾਂ 10 ਮਾਰਚ ਤੋਂ 4 ਅਪ੍ਰੈਲ, 2024 ਤੱਕ ਕਰਵਾਈਆਂ ਗਈਆਂ ਸਨ। ਨਤੀਜੇ ਜਾਰੀ ਹੋਣ ਤੋਂ ਬਾਅਦ 10ਵੀਂ ਤੇ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਅਸਲ ਮਾਰਕਸ਼ੀਟਾਂ ਲੈਣ ਲਈ ਆਪਣੇ-ਆਪਣੇ ਸਕੂਲਾਂ ਵਿੱਚ ਜਾਣਾ ਪਵੇਗਾ। ਮਾਰਕਸ਼ੀਟ ਭਵਿੱਖ ਦੀ ਪੜ੍ਹਾਈ ਤੇ ਦਾਖਲਾ ਪ੍ਰਕਿਰਿਆ ਲਈ ਇੱਕ ਜ਼ਰੂਰੀ ਦਸਤਾਵੇਜ਼ ਹੋਵੇਗੀ।
ਪੰਜਾਬ ਬੋਰਡ ਵੱਲੋਂ ਦੋ ਦਿਨ ਪਹਿਲਾਂ (14 ਮਈ) ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ। ਇਸ ਵਾਰ 12ਵੀਂ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਟਾਪ-3 ਵਿੱਚ ਥਾਂ ਬਣਾਈ ਹੈ। ਪੰਜਾਬ ਦੀ ਟਾਪਰ ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਦੀ ਪਾਸ ਪ੍ਰਤੀਸ਼ਤਤਾ ਘਟੀ ਹੈ। ਇਸ ਸਾਲ ਪਾਸ ਪ੍ਰਤੀਸ਼ਤਤਾ 91.00 ਰਹਿ ਗਈ ਹੈ, ਜੋ ਪਿਛਲੀ ਵਾਰ 93.04 ਸੀ। ਪਿਛਲੇ ਸਾਲ ਤਿੰਨੋਂ ਟਾਪਰ ਮੁੰਡੇ ਸਨ।
Education Loan Information:
Calculate Education Loan EMI