PSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ (PSEB 12th Result 2024 out)। ਇਸ ਸਾਲ 12ਵੀਂ ਦੇ ਨਤੀਜਿਆਂ ਦੇ ਵਿੱਚ ਮੁੰਡਿਆਂ ਵੱਲੋਂ ਬਾਜ਼ੀ ਮਾਰੀ ਗਈ।  ਪਹਿਲੇ ਤਿੰਨ ਥਾਵਾਂ 'ਤੇ ਰਹਿਣ ਵਾਲੇ ਵਿਦਿਆਰਥੀਆ ਦਾ ਵੇਰਵਾ ਇਸ ਪ੍ਰਕਾਰ ਹੈ- ਏਕਮਪ੍ਰੀਤ ਸਿੰਘ , ਲੁਧਿਆਣਾ ਦੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨੇ ਬਾਰਵੀਂ ਜਮਾਤ 'ਚੋ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਨੇ 500/500 ਅੰਕ ਹਾਸਿਲ ਕੀਤੇ ਹਨ। ਰਵੀਉਦੈ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੁਲਾਬੇਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਇਸ ਵਿਦਿਆਰਥੀ ਨੇ ਵੀ 500/500 ਅੰਕ ਹਾਸਿਲ ਕੀਤੇ ਹਨ।


 




ਅਸ਼ਵਨੀ, ਸੀਨੀਅਰ ਸੈਕੰਡਰੀ ਰੈਜੀਡੈਂਸ਼ਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਵਿਦਿਆਰਥੀ ਨੇ 499/500 ਅੰਕ ਹਾਸਿਲ ਕੀਤੇ ਹਨ। 


ਇੰਝ ਚੈੱਕ ਕਰੋ 12ਵਾਂ ਕਲਾਸ ਦਾ ਨਤੀਜਾ



  •  ਇਹਨਾਂ ਕਦਮਾਂ ਦੀ ਮਦਦ ਨਾਲ ਨਤੀਜਿਆਂ ਦੀ ਜਾਂਚ ਕਰੋ

  •  ਨਤੀਜੇ ਦੇਖਣ ਲਈ, ਵਿਦਿਆਰਥੀ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।

  •  ਇਸ ਤੋਂ ਬਾਅਦ, ਵਿਦਿਆਰਥੀ ਹੋਮ ਪੇਜ 'ਤੇ "12ਵੀਂ ਜਮਾਤ ਦਾ ਨਤੀਜਾ" ਲਿੰਕ 'ਤੇ ਕਲਿੱਕ ਕਰੋ।

  •  ਹੁਣ ਵਿਦਿਆਰਥੀ ਦੇ ਸਾਹਮਣੇ ਇੱਕ ਨਵਾਂ ਪੇਜ ਖੁੱਲੇਗਾ।

  •  ਫਿਰ ਵਿਦਿਆਰਥੀ ਮੰਗੀ ਹੋਈ ਜਾਣਕਾਰੀ ਪ੍ਰਦਾਨ ਕਰਨ।

  •  ਇਸ ਤੋਂ ਬਾਅਦ ਵਿਦਿਆਰਥੀ ਸਬਮਿਟ ਬਟਨ 'ਤੇ ਕਲਿੱਕ ਕਰੋ।

  • ਫਿਰ ਪ੍ਰੀਖਿਆ ਦਾ ਨਤੀਜਾ ਵਿਦਿਆਰਥੀ ਦੇ ਸਾਹਮਣੇ ਆਵੇਗਾ।

  • ਵਿਦਿਆਰਥੀ ਨਤੀਜਾ ਡਾਊਨਲੋਡ ਕਰ ਸਕਦੇ ਹਨ।

  • ਅੰਤ ਵਿੱਚ ਵਿਦਿਆਰਥੀ ਰਿਜ਼ਲਟ ਦਾ ਪ੍ਰਿੰਟ ਆਊਟ ਲੈ ਸਕਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


Education Loan Information:

Calculate Education Loan EMI