PSEB 8th Result 2025: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਅੱਜ ਯਾਨੀ 4 ਅਪ੍ਰੈਲ ਨੂੰ ਜਾਰੀ ਹੋ ਗਏ ਹਨ। ਇਹ ਨਤੀਜੇ ਬਾਅਦ ਦੁਪਹਿਰ 3.30 ਵਜੇ ਐਲਾਨੇ ਗਏ। ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠੇ ਹਨ, ਉਹ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਸਾਲ, PSEB ਕਲਾਸ 8 ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 7 ਮਾਰਚ 2025 ਵਿਚਕਾਰ ਕਰਵਾਈਆਂ ਗਈਆਂ ਸਨ।
ਇਸ ਪ੍ਰੀਖਿਆ ਵਿੱਚ 10,471 ਸਕੂਲਾਂ ਦੇ ਕੁੱਲ 2,90,471 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 2,82,627 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਪ੍ਰੀਖਿਆ ਦਾ ਨਤੀਜਾ 97.30 ਫੀਸਦੀ ਰਿਹਾ। ਹੁਸ਼ਿਆਰਪੁਰ ਦੀ ਪੁਨੀਤ 100% ਅੰਕ ਪ੍ਰਾਪਤ ਕਰਕੇ ਟਾਪਰ ਬਣੀ, ਜਦੋਂ ਕਿ ਬਾਕੀ ਦੋ ਪੁਜੀਸ਼ਨਾਂ ਕੁੜੀਆਂ ਨੇ ਆਪਣੇ ਨਾਮ ਕੀਤੀਆਂ। ਨਤੀਜਾ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹ ਵਿਦਿਆਰਥੀ ਜੋ ਤਰੱਕੀ ਨਹੀਂ ਪਾ ਸਕੇ। ਉਨ੍ਹਾਂ ਲਈ ਕੰਪਾਰਟਮੈਂਟਲ ਪ੍ਰੀਖਿਆ ਜੂਨ 2025 ਵਿੱਚ ਲਈ ਜਾਵੇਗੀ, ਜਿਸ ਲਈ ਸਬੰਧਤ ਵਿਦਿਆਰਥੀ ਵੱਖਰੇ ਤੌਰ 'ਤੇ ਕੰਪਾਰਟਮੈਂਟ ਫਾਰਮ ਭਰਨਗੇ।
100% ਅੰਕਾਂ ਨਾਲ ਟਾਪਰ ਬਣਿਆਇਸ ਦੌਰਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਚੀਫ਼ ਖ਼ਾਲਸਾ ਦੀਵਾਨ, ਮਾਡਲ ਟਾਊਨ, ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਜਦੋਂ ਕਿ ਸੰਤ ਮੋਹਨ ਦਾਸ ਮੈਮੋਰੀਅਲ ਸੈਕੰਡਰੀ ਸਕੂਲ, ਕੋਟ ਸੁਖੀਆ, ਫਰੀਦਕੋਟ ਦੀ ਨਵਜੋਤ ਕੌਰ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਗੁਰੂ ਨਾਨਕ ਪਬਲਿਕ ਸੈਕੰਡਰੀ ਸਕੂਲ, ਚਾਨਣ ਕੇ (ਅੱਡਾ ਨਾਥ ਦੀ ਖੂਹੀ), ਅੰਮ੍ਰਿਤਸਰ ਦੀ ਨਵਜੋਤ ਕੌਰ ਨੇ 99.83 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਿਦਿਆਰਥੀ ਇਸ ਲਿੰਕ 'ਤੇ ਜਾ ਕੇ ਨਤੀਜੇ ਚੈੱਕ ਕਰ ਸਕਦੇ
ਇਸ ਤੋਂ ਇਲਾਵਾ ਵਿਦਿਆਰਥੀ ਇਸ ਲਿੰਕ https://pseb.ac.in/ ਰਾਹੀਂ ਸਿੱਧੇ ਤੌਰ ‘ਤੇ ਪੰਜਾਬ ਬੋਰਡ 8ਵੀਂ ਜਮਾਤ ਦੇ ਨਤੀਜੇ ਦੇਖ ਸਕਦੇ ਹਨ। ਤੁਸੀਂ ਹੇਠਾਂ ਦਿੱਤੇ ਇਨ੍ਹਾਂ ਸਟੈਪਸ ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹੋ। ਨਤੀਜਾ ਦੇਖਣ ਲਈ, ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਪਾਸਵਰਡ ਦੀ ਲੋੜ ਹੋਵੇਗੀ।
PSEB 8th Result 2025 ਦਾ ਨਤੀਜਾ ਇਦਾਂ ਕਰੋ ਚੈੱਕPSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।ਨਤੀਜਾ ਭਾਗ ਵਿੱਚ 8ਵੀਂ ਜਮਾਤ ਦੇ ਨਤੀਜੇ ਲਿੰਕ ‘ਤੇ ਕਲਿੱਕ ਕਰੋ।ਰੋਲ ਨੰਬਰ, ਨਾਮ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦਰਜ ਕਰੋ।ਸਕੋਰਕਾਰਡ ਡਾਊਨਲੋਡ ਕਰੋ ਅਤੇ ਇਸ ਵਿੱਚ ਦਿੱਤੇ ਵੇਰਵਿਆਂ ਦੀ ਜਾਂਚ ਕਰੋ।
19 ਫਰਵਰੀ ਤੋਂ 7 ਮਾਰਚ ਤੱਕ ਹੋਈਆਂ ਸਨ ਪ੍ਰੀਖਿਆ
ਤੁਹਾਨੂੰ ਦੱਸ ਦਈਏ ਕਿ ਪੰਜਾਬ ਬੋਰਡ (PSEB) ਵੱਲੋਂ 8ਵੀਂ ਦੀ ਪ੍ਰੀਖਿਆ 19 ਫਰਵਰੀ ਤੋਂ 7 ਮਾਰਚ, 2025 ਦਰਮਿਆਨ ਲਈ ਗਈ ਸੀ। ਇਸ ਸਾਲ ਇਸ ਪ੍ਰੀਖਿਆ ਵਿੱਚ ਲਗਭਗ 3 ਲੱਖ ਬੱਚਿਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਪਿਛਲੇ ਸਾਲ ਵੀ 2.91 ਲੱਖ ਬੱਚਿਆਂ ਨੇ 8ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਜ਼ਿਕਰਯੋਗ ਹੈ ਕਿ 8ਵੀਂ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਉਦੋਂ ਹੀ ਪਾਸ ਹੋਣਗੇ ਜਦੋਂ ਉਨ੍ਹਾਂ ਦੇ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਅੰਕ ਹੋਣਗੇ। ਹਾਲਾਂਕਿ PSEB ਕੋਲ 5ਵੀਂ, 8ਵੀਂ ਜਮਾਤ ਵਿੱਚ ਗਰੇਡਿੰਗ ਸਿਸਟਮ ਹੈ।
Education Loan Information:
Calculate Education Loan EMI