PSEB: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਜਮਾਤ ਦੇ ਪੱਧਰ ਦੀ ਵਾਧੂ ਪੰਜਾਬੀ ਪ੍ਰੀਖਿਆ 24 ਅਤੇ 25 ਅਪ੍ਰੈਲ ਨੂੰ ਲਈ ਜਾਵੇਗੀ, ਜਦੋਂ ਕਿ ਪ੍ਰੀਖਿਆ ਲਈ ਅਰਜ਼ੀਆਂ 17 ਅਪ੍ਰੈਲ ਤੱਕ ਭਰੀਆਂ ਜਾਣਗੀਆਂ। ਇਹ ਫੈਸਲਾ ਪੀਐਸਈਬੀ (ਪੰਜਾਬ ਸਕੂਲ ਸਿੱਖਿਆ ਬੋਰਡ) ਵੱਲੋਂ ਲਿਆ ਗਿਆ ਹੈ। ਇਸ ਦੇ ਨਾਲ ਹੀ, ਰੋਲ ਨੰਬਰ ਵਿਦਿਆਰਥੀਆਂ ਦੇ ਘਰ ਦੇ ਪਤਿਆਂ (ADDRESS) 'ਤੇ ਨਹੀਂ ਭੇਜੇ ਜਾਣਗੇ, ਉਨ੍ਹਾਂ ਨੂੰ 22 ਫਰਵਰੀ ਤੱਕ ਬੋਰਡ ਦੀ ਵੈੱਬਸਾਈਟ (Website) ਤੋਂ ਡਾਊਨਲੋਡ ਕਰਨੇ ਪੈਣਗੇ। ਜੇਕਰ ਕਿਸੇ ਨੂੰ ਸਮੇਂ ਸਿਰ ਆਪਣਾ ਰੋਲ ਨੰਬਰ ਨਹੀਂ ਮਿਲਦਾ ਹੈ ਤਾਂ ਉਨ੍ਹਾਂ ਨੂੰ ਬੋਰਡ ਹੈੱਡਕੁਆਰਟਰ (Headquarter) ਆਉਣਾ ਪਵੇਗਾ।

ਇਸ ਤਰ੍ਹਾਂ ਭਰਨਾ ਹੋਵੇਗਾ ਦਾਖਲਾ ਫਾਰਮ 

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਅਨੁਸਾਰ, ਪ੍ਰੀਖਿਆ ਫਾਰਮ  ਭਰਨ ਲਈ ਬਿਨੈਕਾਰਾਂ ਨੂੰ 10ਵੀਂ ਜਮਾਤ (10th Class) ਦਾ ਅਸਲੀ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਇਸ ਦੀਆਂ ਦੋ ਪ੍ਰਮਾਣਿਤ ਕਾਪੀਆਂ (Attested Copies) ਜਮ੍ਹਾਂ ਕਰਾਉਣੀਆਂ ਪੈਣਗੀਆਂ।

ਫਾਰਮ ਬੋਰਡ ਹੈੱਡਕੁਆਰਟਰ ਵਿੱਚ ਜਮ੍ਹਾ ਕਰਵਾਉਣੇ ਪੈਣਗੇ

ਇਹ ਫਾਰਮ ਬੋਰਡ ਹੈੱਡਕੁਆਰਟਰ ਵਿੱਚ ਜਮ੍ਹਾ ਕਰਵਾਉਣੇ ਪੈਣਗੇ। ਜੇਕਰ ਕਿਸੇ ਵੀ ਪੱਧਰ 'ਤੇ ਫਾਰਮ ਜਮ੍ਹਾ ਨਹੀਂ ਕਰਵਾਏ ਜਾਂਦੇ ਹਨ, ਤਾਂ ਸਬੰਧਤ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੋਵੇਗਾ। ਪ੍ਰੀਖਿਆ ਸੰਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਪੰਜਾਬ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਪ੍ਰੀਖਿਆ ਜ਼ਰੂਰੀ

ਧਿਆਨ ਵਿੱਚ ਰਹੇ ਕਿ ਪੰਜਾਬ ਦਾ ਸਰਕਾਰੀ ਭਾਸ਼ਾ ਐਕਟ ਲਾਗੂ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀ (Government Jobs) ਲੈਣ ਲਈ 10ਵੀਂ ਜਮਾਤ ਤੱਕ ਪੰਜਾਬ ਵਿੱਚ ਪੜ੍ਹਾਈ ਲਾਜ਼ਮੀ ਕਰ ਦਿੱਤੀ ਗਈ ਹੈ।

ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਕਰਵਾਈ ਜਾਂਦੀ ਪ੍ਰੀਖਿਆ

ਅਜਿਹੀ ਸਥਿਤੀ ਵਿੱਚ, ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ, ਬੋਰਡ (Punjab School Education Board) ਵੱਲੋਂ ਇਹ ਪ੍ਰੀਖਿਆ ਹਰ ਸਾਲ ਚਾਰ ਵਾਰ ਲਈ ਜਾਂਦੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI