ਅੱਜ ਦੇ ਸਮਾਜ ਵਿੱਚ ਕੰਪਿਊਟਰ ਅਤੇ ਡਿਜੀਟਲ ਸਾਖਰਤਾ ਦੀ ਵਧਦੀ ਮਹੱਤਤਾ ਨੂੰ ਮੱਦੇਨਜ਼ਰ ਰੱਖਦਿਆਂ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੰਪਿਊਟਰ ਸਾਇੰਸ ਵਿਸ਼ੇ ਦੀ ਪੜ੍ਹਾਈ ਅਤੇ ਇਸ ਦੇ ਮੁਲਾਂਕਣ ਵਿੱਚ ਵੱਡੇ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐੱਸ. (ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਹੋਈ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ।

Continues below advertisement

ਇੰਝ ਹੋ ਸਕੇਗਾ ਸਹੀ ਮੁਲਾਂਕਣ

ਹੁਣ ਭਾਵੇਂ ਕਿ ਕੰਪਿਊਟਰ ਸਾਇੰਸ ਵਿਸ਼ਾ ਕਲਾਸ 6 ਤੋਂ ਹੀ ਲਾਜ਼ਮੀ ਤੌਰ ‘ਤੇ ਪੜ੍ਹਾਇਆ ਜਾ ਰਿਹਾ ਸੀ, ਪਰ ਇਹ ਅਜੇ ਤੱਕ ਸਿਰਫ਼ ਇੱਕ ਗ੍ਰੇਡਿੰਗ ਅਧਾਰਿਤ ਵਿਸ਼ਾ ਸੀ। ਇਸਦੇ ਅੰਕ ਵਿਦਿਆਰਥੀਆਂ ਦੀ ਕੁੱਲ ਅਕਾਦਮਿਕ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਦਰਸਾਉਂਦੇ ਨਹੀਂ ਸਨ। ਹੁਣ ਨਵੇਂ ਨਿਯਮਾਂ ਨਾਲ ਵਿਦਿਆਰਥੀਆਂ ਦੀ ਕੰਪਿਊਟਰ ਸਮਝ ਅਤੇ ਪ੍ਰੈਕਟੀਕਲ ਕਾਬਲੀਅਤ ਦਾ ਜ਼ਿਆਦਾ ਸਹੀ ਮੁਲਾਂਕਣ ਹੋ ਸਕੇਗਾ।

Continues below advertisement

ਹੁਣ ਕਲਾਸ 10ਵੀਂ ਅਤੇ 12ਵੀਂ ਦੇ ਕੰਪਿਊਟਰ ਸਾਇੰਸ ਵਿਸ਼ੇ ਲਈ ਪ੍ਰਸ਼ਨ ਪੱਤਰ ਤਿਆਰ ਕਰਨ ਤੋਂ ਲੈ ਕੇ ਮੁਲਾਂਕਣ ਤੱਕ ਦੀ ਪੂਰੀ ਜ਼ਿਮੇਵਾਰੀ ਬੋਰਡ ਖ਼ੁਦ ਨਿਭਾਏਗਾ। ਪਹਿਲਾਂ ਇਹ ਪ੍ਰਕਿਰਿਆ ਸਕੂਲ ਪੱਧਰ ‘ਤੇ ਹੁੰਦੀ ਸੀ। ਇਸਦੇ ਨਾਲ ਹੀ ਹੁਣ ਕੰਪਿਊਟਰ ਸਾਇੰਸ ਦੀ ਪ੍ਰੈਕਟੀਕਲ ਪਰਖ ਬਾਹਰੀ ਇਮਤਿਹਾਨ ਲੈਣ ਵਾਲੇ ਅਧਿਕਾਰੀਆਂ ਦੁਆਰਾ ਕਰਵਾਈ ਜਾਵੇਗੀ, ਤਾਂ ਜੋ ਪ੍ਰੀਖਿਆ ਦਾ ਅਸਲ ਮਕਸਦ ਪੂਰਾ ਹੋਵੇ ਅਤੇ ਮੁਲਾਂਕਣ ਦੀ ਗੁਣਵੱਤਾ ਉੱਚ ਪੱਧਰ ‘ਤੇ ਬਣੀ ਰਹੇ।

ਕੰਪਿਊਟਰ ਸਾਇੰਸ ਦੀ ਮੁਲਾਂਕਣ ਪ੍ਰਣਾਲੀ ‘ਚ ਕੀਤੇ ਗਏ ਇਹ ਬਦਲਾਅ ਇਸ ਲਈ ਕੀਤੇ ਗਏ ਹਨ, ਤਾਂ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧਿਆਨ ਡਿਜ਼ਿਟਲਾਈਜ਼ੇਸ਼ਨ ਦੇ ਵਿਹਾਰਿਕ (ਪ੍ਰੈਕਟੀਕਲ) ਵਰਤੋਂ ਵੱਲ ਕੇਂਦਰਿਤ ਕੀਤਾ ਜਾ ਸਕੇ। ਕਿਉਂਕਿ ਕੰਪਿਊਟਰ ਦੀ ਸਮਝ ਨਾ ਸਿਰਫ਼ ਦਿਨ-ਰਾਤ ਦੀ ਜ਼ਿੰਦਗੀ ‘ਚ ਜ਼ਰੂਰੀ ਹੈ, ਸਗੋਂ ਭਵਿੱਖ ‘ਚ ਨੌਕਰੀ ਹਾਸਲ ਕਰਨ ਲਈ ਵੀ ਬਹੁਤ ਅਹਿਮ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI