ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਦਸਵੀਂ ਅਤੇ ਅੱਠਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਹਨ। 8ਵੀਂ ਅਤੇ 10ਵੀਂ ਦੇ ਨਤੀਜਿਆਂ ਦਾ ਐਲਾਨ ਪੰਜਾਬ ਸੈਕੰਡਰੀ ਸਿੱਖਿਆ ਬੋਰਡ ਨੇ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਦਾ ਨਤੀਜਾ ਕੱਲ ਯਾਨੀ 18 ਮਈ ਤੱਕ ਉਪਲਬਧ ਹੋਣ ਦੀ ਸੰਭਾਵਨਾ ਹੈ।


ਵੈਬਸਾਈਟ ਤੇ ਨਤੀਜਾ ਲਿੰਕ ਨੂੰ ਐਕਟਿਵ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਦੱਸ ਦਈਏ ਕਿ ਪੰਜਾਬ ਸਿੱਖਿਆ ਬੋਰਡ ਵੱਲੋਂ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਜੂਮ ਜ਼ਰੀਏ ਐਲਾਨੇ ਗਏ। ਦਸਵੀਂ ਜਮਾਤ ਦੇ ਵਿਦਿਆਰਥੀ ਅੰਦਰੂਨੀ ਮੁਲਾਂਕਣ ਚੋਂ ਪਾਸ ਹੋਏ।


ਬੋਰਡ ਦੇ ਚੇਅਰਮੈਨ ਪ੍ਰੋ: ਯੋਗਰਾਜ, ਸੈਕਟਰੀ ਮੁਹੰਮਦ ਤਇਅਬ ਆਈਏਐਸ ਅਤੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਾਹਰੋਕ ਨੇ ਦੱਸਿਆ ਕਿ ਵਿਦਿਆਰਥੀ ਭਲਕੇ ਸਵੇਰੇ 8 ਵਜੇ ਤੋਂ ਬੋਰਡ ਦੀ ਵੈਬਸਾਈਟ pseb.ac.in ਤੋਂ ਆਪਣੇ ਨਤੀਜੇ ਵੇਖ ਸਕਣਗੇ।


ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸਾਲ 99.93% ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਕੁੱਲ 3,21,384 ਵਿਦਿਆਰਥੀਆਂ ਚੋਂ 3,21,163 ਪਾਸ ਹੋਏ ਹਨ। ਇਸ ਦੇ ਨਾਲ ਹੀ ਅੱਠਵੀਂ ਜਮਾਤ ਵਿਚ ਪਾਸ ਪ੍ਰਤੀਸ਼ਤਤਾ 99,88% ਹੈ, ਕੁੱਲ 3,07,272 ਵਿਦਿਆਰਥੀਆਂ ਚੋਂ, 3,06,894 ਵਿਦਿਆਰਥੀ ਪਾਸ ਹੋਏ ਹਨ। ਸਰਕਾਰੀ ਬਿਆਨ ਮੁਤਾਬਕ ਸਰਕਾਰੀ ਸਕੂਲਾਂ ਨੇ ਪੰਜਾਬ ਰਾਜ ਦੇ ਨਿੱਜੀ ਸਕੂਲਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ।


PSEB Class 10 results 2021: ਕਿਵੇਂ ਚੈੱਕ ਕੀਤਾ ਜਾਏ ਨਤੀਜਾ


ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।


ਫਿਰ 'ਪੀਐਸਈਬੀ ਕਲਾਸ 10 ਦੇ ਨਤੀਜੇ ਲਿੰਕ' ਲਿੰਕ 'ਤੇ ਕਲਿੱਕ ਕਰੋ।


ਮੰਗੀ ਗਈ ਜਾਣਕਾਰੀ ਭਰੋ ਅਤੇ ਜਮ੍ਹਾ ਕਰੋ।


ਨਤੀਜਾ ਸਕ੍ਰੀਨ 'ਤੇ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।


ਨਤੀਜਾ ਡਾਉਨਲੋਡ ਕਰੋ।


ਤੁਸੀਂ ਭਵਿੱਖ ਲਈ ਪ੍ਰਿੰਟਆਉਟ ਲੈ ਸਕਦੇ ਹੋ।


ਇਹ ਵੀ ਪੜ੍ਹੋ: Narada Case: ਫ਼ਿਰਹਾਦ ਹਾਕੀਮ ਅਤੇ ਸੁਬਰਤ ਮੁਖਰਜੀ ਸਮੇਤ 4 ਨੇਤਾਵਾਂ ਨੂੰ ਮਿਲੀ ਜ਼ਮਾਨਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI