PSEB 12th Board Exam 2024: ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੱਕ ਹੋਰ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਪ੍ਰੇਸ਼ਾਨ ਹੋ ਗਏ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਫਰਵਰੀ ਮਹੀਨੇ ਤੋਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਹੁਣ ਜਦੋਂ ਬੱਚਿਆਂ ਦੇ ਇਮਤਿਹਾਨ ਦੇ ਵਿੱਚ ਥੋੜੇ ਹੀ ਦਿਨ ਰਹੇ ਗਏ ਨੇ, ਤਾਂ ਐਨ ਮੌਕੇ ’ਤੇ ਆ ਕੇ ਸਿੱਖਿਆ ਬੋਰਡ ਨੇ ਬਾਰਵੀਂ ਜਮਾਤ (12th class exam) ਦੀਆਂ ਪ੍ਰੀਖਿਆਵਾਂ ਦਾ ਪੈਟਰਨ ਹੀ ਬਦਲ ਦਿੱਤਾ ਹੈ।



ਇਸ ਕਰਕੇ ਬਦਲਿਆ ਗਿਆ ਪੈਟਰਨ


ਅਸਲ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਗਲੇ ਸਾਲ ਤੋਂ ਆਪਣੀਆਂ ਪ੍ਰੀਖਿਆਵਾਂ ਦੇ ਪੈਟਰਨ ਵਿਚ ਤਬਦੀਲੀ ਕੀਤੀ ਜਾਣੀ ਸੀ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਚੋਂ ਪਾਸ ਹੋ ਕੇ ਨਿਕਲ ਰਹੇ ਵਿਦਿਆਰਥੀਆਂ ਵਿਚੋਂ ਬਹੁਤ ਘੱਟ ਵਿਦਿਆਰਥੀ ਅਜਿਹੇ ਹਨ, ਜੋ ਯੂ. ਪੀ. ਐੱਸ. ਸੀ. ਜਾਂ ਪੀ. ਸੀ. ਐੱਸ. ਵਰਗੇ ਮੁਕਾਬਲਿਆਂ ਵਿੱਚ ਅੱਗੇ ਆਉਂਦੇ ਸਨ। ਇਸ ਲਈ ਸਿੱਖਿਆ ਬੋਰਡ ਨੇ CBSE ਵਾਲਾ ਪੈਟਰਨ ਅਪਣਾਉਣ ਲਈ ਅਗਲੇ ਸਾਲ ਤੋਂ ਤਿਆਰੀ ਆਰੰਭ ਕਰ ਦਿੱਤੀ ਸੀ ਪਰ ਹੁਣ ਅਚਾਨਕ ਹੀ ਰਾਤੋ-ਰਾਤ ਸਿੱਖਿਆ ਬੋਰਡ ਨੇ ਆਪਣਾ ਸਾਰਾ ਹੀ ਪੈਟਰਨ ਇਨ੍ਹਾਂ ਸਾਲਾਂ ਨਾਲ ਪ੍ਰੀਖਿਆਵਾਂ ਤੋਂ ਹੀ ਬਦਲਣ ਦਾ ਫੈਸਲਾ ਕਰ ਲਿਆ ਹੈ, ਜਿਸ ਕਾਰਨ ਵਿਦਿਆਰਥੀ ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਬਹੁਤ ਹੀ ਵੱਡੇ ਭੰਬਲਭੂਸੇ 'ਚ ਪੈ ਗਏ ਹਨ।


ਸਿੱਖਿਆ ਵਿਭਾਗ ਇਸ ਪੈਟਰਨ ਨੂੰ ਲਾਗੂ ਕਰਨ ਲਈ ਇੰਨਾ ਗੰਭੀਰ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਪ੍ਰੀਖਿਆਵਾਂ ਦੇ ਦਿਨਾਂ ਵਿਚ ਸਾਰੇ ਲੈਕਚਰਾਰਾਂ ਦੇ ਸੈਮੀਨਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਸੈਮੀਨਾਰਾਂ ਵਿਚ ਲੈਕਚਰਾਰਾਂ ਨੂੰ ਇਸ ਗੱਲ ਦੀ ਤਿਆਰੀ ਕਰਵਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਪੈਟਰਨ ਬਦਲ ਦਿੱਤਾ ਗਿਆ ਹੈ ਅਤੇ ਉਹ ਹੁਣ ਸਕੂਲਾਂ ਵਿੱਚ ਜਾ ਕੇ ਇਸ ਨਵੇਂ ਪੈਟਰਨ ਦੇ ਨਾਲ ਤਿਆਰੀ ਕਰਵਾਉਣਗੇ।


ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਲਈ ਇਨ੍ਹਾਂ ਲੈਕਚਰਾਰਾਂ ਕੋਲ ਇਕ ਮਹੀਨੇ ਤੋਂ ਵੀ ਘੱਟ ਦਾ ਹੀ ਸਮਾਂ ਬਚਿਆ ਹੈ। ਅਜਿਹੇ ਵਿਚ ਇਹ ਲੈਕਚਰਾਰ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਨਵੇਂ ਪੈਟਰਨ ਦੀ ਤਿਆਰੀ ਕਰਵਾ ਸਕਣਗੇ, ਇਸ ਚਿੰਤਾ ਨੇ ਉਨ੍ਹਾਂ ਦੇ ਸਾਹ ਸੂਤੇ ਹੋਏ ਹਨ। 


Education Loan Information:

Calculate Education Loan EMI