PSEB Punjab Board 10th and 12th Result 2025: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਰਵਾਉਣ ਤੋਂ ਬਾਅਦ ਹੁਣ ਨਤੀਜਾ ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਨਵੀਂ ਜਾਣਕਾਰੀ ਮੁਤਾਬਕ, 10ਵੀਂ ਕਲਾਸ ਦਾ ਨਤੀਜਾ ਅਪ੍ਰੈਲ ਦੇ ਤੀਜੇ ਹਫ਼ਤੇ ਵਿੱਚ ਜਾਰੀ ਹੋ ਸਕਦਾ ਹੈ, ਜਦਕਿ 12ਵੀਂ ਕਲਾਸ ਦਾ ਨਤੀਜਾ ਅਪ੍ਰੈਲ ਦੇ ਆਖਰੀ ਹਫ਼ਤੇ ਤੱਕ ਆਉਣ ਦੀ ਸੰਭਾਵਨਾ ਹੈ। ਹਾਲਾਂਕਿ, PSEB ਰਿਜ਼ਲਟ 2025 ਦੀ ਪੱਕੀ ਮਿਤੀ ਲਈ ਬੋਰਡ ਵੱਲੋਂ ਆਫਿਸ਼ਿਅਲ ਸੂਚਨਾ ਦਾ ਇੰਤਜ਼ਾਰ ਕਰਨਾ ਪਵੇਗਾ।
ਪਿਛਲੇ ਸਾਲ ਕਦੋਂ ਆਇਆ ਸੀ ਨਤੀਜਾ?
ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਕਲਾਸ ਦਾ ਨਤੀਜਾ 18 ਅਪ੍ਰੈਲ 2024 ਨੂੰ ਜਾਰੀ ਕੀਤਾ ਗਿਆ ਸੀ, ਜਦਕਿ ਬਾਰ੍ਹਵੀਂ ਕਲਾਸ ਦਾ ਨਤੀਜਾ 30 ਅਪ੍ਰੈਲ ਨੂੰ ਆਇਆ ਸੀ। ਪਿਛਲੇ ਸਾਲ ਦੀਆਂ ਨਤੀਜਿਆਂ ਦੀਆਂ ਤਾਰੀਖਾਂ ਨੂੰ ਦੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਵੀ ਉਪਰੋਕਤ ਸੰਭਾਵਿਤ ਤਾਰੀਖਾਂ ਵਿੱਚ ਪੰਜਾਬ ਬੋਰਡ ਨਤੀਜਾ 2025 ਜਾਰੀ ਕੀਤਾ ਜਾ ਸਕਦਾ ਹੈ।
ਪੰਜਾਬ ਬੋਰਡ ਇਮਤਿਹਾਨ 2025 ਕਦੋਂ ਹੋਏ ਸਨ?
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 27 ਫਰਵਰੀ ਤੋਂ 4 ਅਪ੍ਰੈਲ 2025 ਤੱਕ ਪੀਐਸਈਬੀ ਬੋਰਡ ਇਮਤਿਹਾਨ 2025 ਕਰਵਾਏ ਗਏ। ਜਿਸ ਵਿੱਚ ਪੰਜਾਬ ਬੋਰਡ ਦੱਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 10 ਮਾਰਚ ਤੋਂ 4 ਅਪ੍ਰੈਲ 2025 ਤੱਕ ਹੋਈ, ਜਦਕਿ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 27 ਫਰਵਰੀ ਤੋਂ 4 ਮਾਰਚ ਦੀ ਮਿਆਦ ਵਿੱਚ ਕਰਵਾਈ ਗਈ।
ਪੰਜਾਬ ਬੋਰਡ ਇਮਤਿਹਾਨ 2025 ਵਿੱਚ ਕਿੰਨੇ ਵਿਦਿਆਰਥੀਆਂ ਨੇ ਹਿੱਸਾ ਲਿਆ?
ਪੰਜਾਬ ਬੋਰਡ ਇਮਤਿਹਾਨ 2025 ਵਿੱਚ ਕੁੱਲ 5,80,003 ਵਿਦਿਆਰਥੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਵਿੱਚ 2,84,658 ਵਿਦਿਆਰਥੀ ਦੱਸਵੀਂ ਜਮਾਤ ਦੇ ਸਨ ਅਤੇ 2,72,105 ਵਿਦਿਆਰਥੀ 12ਵੀਂ ਜਮਾਤ ਦੇ ਸਨ। ਇਨ੍ਹਾਂ ਤੋਂ ਇਲਾਵਾ ਓਪਨ ਸਕੂਲ ਸਿਸਟਮ ਰਾਹੀਂ ਪੜ੍ਹ ਰਹੇ 9,877 ਵਿਦਿਆਰਥੀ ਦੱਸਵੀਂ ਅਤੇ 13,363 ਵਿਦਿਆਰਥੀ 12ਵੀਂ ਜਮਾਤ ਦੇ ਸਨ।
ਅੰਕਾਂ ਜਾਂ ਫੇਲ ਹੋਣ 'ਤੇ ਨਿਰਾਸ਼ ਵਿਦਿਆਰਥੀਆਂ ਲਈ ਕੀ ਵਿਕਲਪ ਹੈ?
ਪੰਜਾਬ ਬੋਰਡ ਨਤੀਜਾ 2025 ਜਾਰੀ ਹੋਣ ਤੋਂ ਬਾਅਦ ਜੇਕਰ ਕੋਈ ਵਿਦਿਆਰਥੀ ਆਪਣੇ ਅੰਕਾਂ ਨਾਲ ਖੁਸ਼ ਨਹੀਂ ਹੈ ਜਾਂ ਸੰਤੁਸ਼ਟ ਨਹੀਂ ਹੈ, ਤਾਂ ਉਹ ਆਪਣੀ ਉੱਤਰ ਪੱਤਰੀ ਦੀ ਰੀ-ਚੈਕਿੰਗ (ਪੁਨਰ ਜਾਂਚ) ਲਈ ਅਰਜ਼ੀ ਦੇ ਸਕਦੇ ਹਨ। ਇਸਦੇ ਇਲਾਵਾ, ਜੇਕਰ ਕੋਈ ਵਿਦਿਆਰਥੀ 1 ਜਾਂ 2 ਵਿਸ਼ਿਆਂ ਵਿੱਚ ਫੇਲ ਹੋ ਜਾਂਦਾ ਹੈ, ਤਾਂ ਉਹ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਕੰਪਾਰਟਮੈਂਟ ਇਮਤਿਹਾਨ 'ਚ ਬੈਠ ਕੇ ਆਪਣਾ ਨਤੀਜਾ ਸੁਧਾਰ ਸਕਦਾ ਹੈ।
Education Loan Information:
Calculate Education Loan EMI