Education Loan Information:
Calculate Education Loan EMIਪੰਜਾਬ ਬੋਰਡ ਦੀ 10ਵੀਂ ਦਾ ਨਤੀਜਾ ਐਲਾਨਿਆ, ਲੁਧਿਆਣਾ ਦੀ ਨੇਹਾ ਫਸਟ
ਏਬੀਪੀ ਸਾਂਝਾ | 08 May 2019 11:57 AM (IST)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਿੱਚ ਓਪਨ ਸਕੂਲ ਦੇ ਨਤੀਜੇ ਵੀ ਸ਼ਾਮਲ ਹਨ।
ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਿੱਚ ਓਪਨ ਸਕੂਲ ਦੇ ਨਤੀਜੇ ਵੀ ਸ਼ਾਮਲ ਹਨ। ਇਨ੍ਹਾਂ 'ਚ ਲੁਧਿਆਣਾ ਦੀ ਨੇਹਾ ਵਰਮਾ ਨੇ 650 'ਚੋਂ 647 (99.54 ਫ਼ੀਸਦੀ) ਅੰਕ ਹਾਸਲ ਸੂਬੇ ਭਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਸੰਗਰੂਰ ਦੀ ਹਰਲੀਨ ਕੌਰ, ਲੁਧਿਆਣਾ ਦੀਆਂ ਅੰਕਿਤਾ ਸਚਦੇਵਾ ਤੇ ਅੰਜਲੀ ਨੇ 645 ਅੰਕਾਂ ਨਾਲ ਦੂਜਾ ਹਾਸਲ ਕੀਤਾ ਹੈ। 10ਵੀਂ ਦੇ ਨਤੀਜੇ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਤੇ www.indiaresults.com ’ਤੇ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਦੇਖਿਆ ਜਾ ਸਕਦਾ ਹੈ। ਸਕੂਲ ਬੋਰਡ ਵੱਲੋਂ 10 ਮਈ ਨੂੰ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ।